12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਸੰਸਕ੍ਰਿਤ ਕਾਲਜ ਦੀ ਪ੍ਰਧਾਨਗੀ ਦਾ ਤਾਜ ਪੁਰੀ, ਗੋਇਲ ਅਤੇ ਦੁਆਰਕਾ 'ਚੋਂ ਕਿਸੇ ਇਕ ਦੇ ਸਿਰ 'ਤੇ ਸਜਣ ਦੀ ਸੰਭਾਵਨਾ

Ad Position 21
No active advertisement
ਅਜੀਤ ਡੈਸਕ 03-06-2025
ਖੰਨਾ, 2 ਜੂਨ (ਹਰਜਿੰਦਰ ਸਿੰਘ ਲਾਲ)-ਪੰਜਾਬ ਦੇ ਸਭ ਤੋਂ ਪੁਰਾਣੇ ਸੰਸਕਿ੍ਤ ਕਾਲਜ ਸ੍ਰੀ ਸਰਸਵਤੀ ਸੰਸਕ੍ਰਿਤ ਕਾਲਜ ਖੰਨਾ ਦੀ ਪ੍ਰਬੰਧਕ ਕਮੇਟੀ ਦੀ ਚੋਣ ਵਿਚ ਸਰਸਵਤੀ ਪੈਨਲ ਆਫ਼ ਐਜੂਕੇਸ਼ਨ ਦੀ ਜਿੱਤ ਤੋਂ ਬਾਅਦ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਇਸ ਸੰਸਥਾ ਦਾ ਨਵਾਂ ਪ੍ਰਧਾਨ ਕੌਣ ਹੋਵੇਗਾ | ਗੌਰਤਲਬ ਹੈ ਕਿ ਇਸ ਚੋਣ ਵਿਚ ਭਾਵੇਂ ਕਿਸੇ ਵੀ ਪਾਰਟੀ ਦਾ ਨਾਮ ਨਹੀਂ ਲਿਆ ਗਿਆ, ਪਰ ਅਸਿੱਧੇ ਰੂਪ ਵਿਚ ਜੇਤੂ ਗਰੁੱਪ ਨੂੰ ਭਾਜਪਾ ਸਮਰਥਕਾਂ ਦਾ ਗੁੱਟ ਮੰਨਿਆ ਜਾਂਦਾ ਹੈ, ਇਸ ਗਰੁੱਪ ਨੇ 13 ਸੀਟਾਂ ਜਿੱਤੀਆਂ ਹਨ | ਜਦੋਂ ਕਿ 15 ਵਿਚੋਂ 2 ਸਥਾਨ ਜਿੱਤਣ ਵਾਲੇ ਗਰੁੱਪ ਨੂੰ ਕਾਂਗਰਸ ਸਮਰਥਕਾਂ ਦਾ ਗਰੁੱਪ ਮੰਨਿਆ ਜਾਂਦਾ ਹੈ | ਇਸ ਵੇਲੇ ਇਹ ਚਰਚਾ ਜ਼ੋਰਾਂ ਤੇ ਹੈ ਕਿ ਸਰਸਵਤੀ ਪੈਨਲ ਦੇ 13 ਜੇਤੂਆਂ ਵਿਚੋਂ ਪ੍ਰਧਾਨ ਕੌਣ ਹੋਵੇਗਾ ਕੀ ਇਹ ਪ੍ਰਧਾਨ ਸਰਬਸੰਮਤੀ ਨਾਲ ਚੁਣਿਆ ਜਾਵੇਗਾ ਜਾਂ ਗਰੁੱਪ ਵਿਚ ਵੀ ਕੋਈ ਵੋਟਿੰਗ ਹੋਵੇਗੀ |
ਪੁਰੀ, ਗੋਇਲ ਜਾਂ ਦਾਸ 'ਚੋਂ ਕੌਣ ਹੋਵੇਗਾ ਪ੍ਰਧਾਨ
ਚੋਣ ਤੋਂ ਫ਼ੌਰਨ ਬਾਅਦ ਸ਼ਹਿਰ ਵਿਚ ਜ਼ੋਰਦਾਰ ਚਰਚਾ ਹੈ ਕਿ ਇਸ ਵੇਲੇ ਜੇਤੂ ਗੁੱਟ ਵਿਚੋਂ ਉੱਘੇ ਵਪਾਰੀ ਤੇ ਸਮਾਜ ਸੇਵਕ ਰਜਿੰਦਰ ਪੁਰੀ, ਸੀ. ਏ. ਰਾਕੇਸ਼ ਗੋਇਲ ਅਤੇ ਦੁਆਰਕਾ ਦਾਸ ਵਿਚੋਂ ਕੋਈ ਇਕ ਸੰਸਥਾ ਦਾ ਨਵਾਂ ਪ੍ਰਧਾਨ ਹੋ ਸਕਦਾ ਹੈ | ਅਸਲ ਵਿਚ ਰਜਿੰਦਰ ਪੁਰੀ ਦੇ ਹੱਕ ਵਿਚ 3 ਗੱਲਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਇਕ ਤਾਂ ਉਹ ਵੱਡੇ ਸਮਾਜ ਸੇਵਕ ਹਨ, ਦੂਸਰਾ ਉਹ ਹਿੰਦੂ ਸੰਗਠਨਾਂ ਤੇ ਮੰਦਿਰਾਂ ਨੂੰ ਵੱਡਾ ਦਾਨ ਦਿੰਦੇ ਹਨ ਅਤੇ ਤੀਸਰਾ ਉਹ ਇਸ ਚੋਣ ਵਿਚ ਸਭ ਤੋਂ ਵੱਧ ਵੋਟਾਂ ਲੈਣ ਵਿਚ ਸਫ਼ਲ ਰਹੇ | ਜਦੋਂ ਕਿ ਸੀ. ਏ. ਰਾਕੇਸ਼ ਗੋਇਲ ਦੇ ਹੱਕ ਵਿਚ ਇਹ ਗੱਲ ਜਾਂਦੀ ਹੈ ਕਿ ਉਹ ਖੰਨਾ ਦੀ ਸਭ ਤੋਂ ਵੱਡੀ ਵਿੱਦਿਅਕ ਸੰਸਥਾ ਏ. ਐਸ. ਕਾਲਜਾਂ ਅਤੇ ਸਕੂਲਾਂ ਨੂੰ ਵੀ ਚਲਾਉਂਦੇ ਰਹੇ ਹਨ ਅਤੇ ਪਿਛਲੇ ਸਮੇਂ ਤੋਂ ਇਸ ਸੰਸਕ੍ਰਿਤ ਕਾਲਜ ਦੀ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਕਰਦੇ ਆ ਰਹੇ ਹਨ | ਜਦੋਂ ਕਿ ਦੁਆਰਕਾ ਦਾਸ ਦਾ ਵੀ ਇਸ ਸੰਸਥਾ ਵਿਚ ਵੱਡਾ ਯੋਗਦਾਨ ਮੰਨਿਆ ਜਾਂਦਾ ਹੈ ਅਤੇ ਉਹ ਹਿੰਦੂ ਸੰਗਠਨਾਂ ਵਿਚ ਵੱਡੇ ਲੀਡਰ ਮੰਨੇ ਜਾਂਦੇ ਹਨ |
ਪੁਰੀ ਪਹਿਲੇ, ਗੌੜ ਅਤੇ ਜੈਨ ਦੂਜੇ ਅਤੇ ਵਰਿੰਦਰ ਤੀਜੇ ਸਥਾਨ 'ਤੇ ਰਹੇ
ਗੌਰਤਲਬ ਹੈ ਕਿ ਕੱਲ੍ਹ ਹੋਈ ਚੋਣ ਵਿਚ ਰਜਿੰਦਰ ਪੁਰੀ 120 ਵਿਚੋਂ 86 ਵੋਟਾਂ ਲੈ ਕੇ ਪਹਿਲੇ ਨੰਬਰ ਤੇ ਰਹੇ, ਜਦੋਂ ਕਿ ਦੂਸਰੇ ਸਥਾਨ 'ਤੇ ਕਮਲ ਕਿਸ਼ੋਰ ਗੌੜ ਅਤੇ ਤਰੁਨ ਜੈਨ 84-84 ਵੋਟਾਂ ਲੈ ਕੇ ਰਹੇ, ਅਜੇ ਕੁਮਾਰ 83 ਵੋਟਾਂ ਲੈ ਕੇ ਤੀਜੇ ਸਥਾਨ 'ਤੇ ਰਹੇ, 82 ਵੋਟਾਂ ਨਾਲ ਵਰਿੰਦਰ ਕੁਮਾਰ ਪੰਜਵੇਂ ਸਥਾਨ 'ਤੇ ਰਹੇ, ਮੌਜੂਦਾ ਪ੍ਰਧਾਨ ਰਾਕੇਸ਼ ਗੋਇਲ 81 ਵੋਟਾਂ ਲੈ ਕੇ 6ਵੇਂ ਸਥਾਨ 'ਤੇ ਰਹੇ | ਜਦੋਂ ਕਿ 7ਵੇਂ ਤੇ ਰਾਕੇਸ਼ ਕੁਮਾਰ 75 ਵੋਟਾਂ, 8ਵੇਂ 'ਤੇ ਸੀ. ਏ. ਰਾਜੀਵ ਦੱਤਾ 74 ਵੋਟਾਂ, 9ਵੇਂ ਤੇ ਹਰਬੰਸ ਲਾਲ ਗਰਗ 72 ਵੋਟਾਂ, 10ਵੇਂ 'ਤੇ ਵਿਸ਼ਨੂੰ ਕੁਮਾਰ 71 ਵੋਟਾਂ, 11ਵੇਂ 'ਤੇ ਮਨੋਜ ਤਿਵਾੜੀ 70 ਵੋਟਾਂ, 12ਵੇਂ 'ਤੇ ਕਮਲ ਕਿਸ਼ੋਰ ਗੁਪਤਾ 68 ਵੋਟਾਂ, 13ਵੇਂ 'ਤੇ ਦੁਆਰਕਾ ਦਾਸ 66 ਵੋਟਾਂ, ਵਿਸ਼ਾਲ ਬੌਬੀ ਵੀ 66 ਵੋਟਾਂ ਅਤੇ ਵਿਪਨ ਕੁਮਾਰ ਨੂੰ 62 ਵੋਟਾਂ ਮਿਲੀਆਂ | ਹਾਲਾਂਕਿ ਵਿਪਨ ਕੁਮਾਰ ਨੂੰ ਜੇਤੂ ਕਰਾਰ ਦਿੱਤਾ ਗਿਆ | ਪਰ ਕਾਂਗਰਸ ਦੇ ਬਲਾਕ ਪ੍ਰਧਾਨ ਐਡ. ਰਾਜੀਵ ਰਾਏ ਮਹਿਤਾ ਨੂੰ ਵੀ 62 ਵੋਟਾਂ ਹੀ ਮਿਲੀਆਂ ਸਨ | ਇਸ ਚੋਣ ਵਿਚ ਕ੍ਰਿਸ਼ਨ ਦੁੱਗਲ ਨੂੰ ੂ 61, ਸੁਦਰਸ਼ਨ ਵਰਮਾ ਨੂੰ 60, ਜਗਮੋਹਨ ਦੱਤ ਨੂੰ 59, ਦਿਨੇਸ਼ ਸ਼ਰਮਾ ਨੂੰ 59, ਵਿਕਾਸ ਮਿੱਤਲ ਰਿੰਕੂ ਨੂੰ 53, ਦਰਸ਼ਨ ਲਾਲ ਚਾਵਲਾ ਨੂੰ 44, ਮੋਹਨ ਸ਼ਰਮਾ ਨੂੰ 44, ਅਸ਼ਵਨੀ ਕੁਮਾਰ ਨੂੰ 35 ਅਤੇ 25ਵੇਂ ਸਥਾਨ 'ਤੇ ਰਹਿਣ ਵਾਲੇ ਪ੍ਰਦੀਪ ਮੋਦਗਿੱਲ ਨੂੰ 33 ਵੋਟਾਂ ਮਿਲੀਆਂ |
Ad Position 22
No active advertisement
ਪਿਛਲੀ ਖ਼ਬਰ ਮਿਡ-ਡੇ-ਮੀਲ ਕੁੱਕ ਭਲਕੇ ਲੁਧਿਆਣਾ ਸੂਬਾ ਪੱਧਰੀ ਰੈਲੀ 'ਚ ਪੰਜਾਬ ਸਰਕਾਰ ਵਿਰੁੱਧ ਵਜਾਉਣਗੇ ਸੰਘਰਸ਼ੀ ਬਿਗੁਲ ਅਗਲੀ ਖ਼ਬਰ ਸੇਵਾ ਮੁਕਤ ਅਧਿਆਪਕ ਗਿਆਨ ਸਿੰਘ ਰਾਣੋ ਦੀ ਸੜਕ ਹਾਦਸੇ 'ਚ ਮੌਤ
Ad Position 24