ਸਮਰਾਲਾ, 2 ਜੂਨ (ਕੁਲਵਿੰਦਰ ਸਿੰਘ)-ਮਿਡ-ਡੇ-ਮੀਲ ਕੁੱਕ ਯੂਨੀਅਨ ਸਮਰਾਲਾ ਦੀ ਇੱਕ ਅਹਿਮ ਮੀਟਿੰਗ ਜ਼ਿਲ੍ਹਾ ਲੁਧਿਆਣਾ ਦੀ ਮੀਤ ਪ੍ਰਧਾਨ ਰਾਣੀ ਕੌਰ ਦੀ ਪ੍ਰਧਾਨਗੀ ਹੇਠ ਹੋਈ¢ ਜਿਸ ਵਿਚ ਪੰਜਾਬ ਸਰਕਾਰ ਜੋ ਮਿਡ-ਡੇ-ਮੀਲ ਕੁੱਕਾਂ ਦੀਆਂ ਹੱਕੀ ਮੰਗਾਂ ਨੂੰ ਅਣਗੌਲਿਆ ਕਰ ਰਹੀ ਹੈ, ਵਿਰੁੱਧ ਨੂੰ ਸੰਘਰਸ਼ ਵਿੱਢਣ ਦਾ ਸਮਾਂ ਆ ਗਿਆ ਹੈ¢ ਲੁਧਿਆਣਾ ਵਿਖੇ ਹੋ ਰਹੀ ਜ਼ਿਮਨੀ ਚੋਣ ਵਿੱਚ ਪੰਜਾਬ ਸਰਕਾਰ ਨੂੰ ਹਲੂਣਾ ਦੇਣ ਲਈ ਮਿਡ-ਡੇ-ਮੀਲ ਕੁੱਕਾਂ, ਸਫ਼ਾਈ ਸੇਵਕਾਂ, ਚੌਕੀਦਾਰਾਂ ਵਲੋਂ ਕਾਲੀਆਂ ਚੁੰਨੀਆਂ ਲੈ ਕੇ ਅਤੇ ਥਾਲ਼ੀਆਂ ਵਜਾ ਕੇ 4 ਜੂਨ ਨੂੰ ਵੱਡੀ ਸੂਬਾ ਪੱਧਰੀ ਰੈਲੀ ਕੀਤੀ ਜਾ ਰਹੀ ਹੈ¢ ਇਸ ਰੈਲੀ ਵਿਚ ਸਮਰਾਲਾ, ਖੰਨਾ ਅਤੇ ਮਾਛੀਵਾੜਾ ਬਲਾਕ ਦੇ ਮਿਡ-ਡੇ-ਮੀਲ ਵਰਕਰਜ਼ ਅਤੇ ਹੋਰ ਭਰਾਤਰੀ ਜਥੇਬੰਦੀਆਂ ਰਾਣੀ ਕੌਰ ਦੀ ਅਗਵਾਈ ਹੇਠ ਲੁਧਿਆਣਾ ਰੈਲੀ ਵਿੱਚ ਸ਼ਾਮਲ ਹੋਣਗੇ¢ ਇਸ ਮੌਕੇ ਰਾਣੀ ਕੌਰ ਨੇ ਪੰਜਾਬ ਸਰਕਾਰ ਉੱਤੇ ਵਰ੍ਹਦੇ ਹੋਏ ਕਿਹਾ ਕਿ ਸਕੂਲਾਂ ਵਿਚ ਕੁੱਕ ਲਗਭਗ 16 ਲੱਖ ਬੱਚਿਆਂ ਦਾ ਦੁਪਹਿਰ ਦਾ ਖਾਣਾ ਹਰ ਰੋਜ਼ ਬਣਾਉਂਦੇ ਹਨ¢ ਸਕੂਲਾਂ ਪੜ੍ਹਦੇ ਕੁੱਝ ਇਸ ਤਰ੍ਹਾਂ ਦੇ ਵੀ ਬੱਚੇ ਹਨ ਜੋਕਿ ਗਰੀਬੀ ਰੇਖਾ ਹੇਠਾਂ ਰਹਿੰਦੇ ਹਨ, ਜੋ ਮਿਡ-ਡੇ-ਮੀਲ ਖਾਣਾ ਸਕੂਲ ਵਿੱਚ ਹੀ ਰੱਜ ਕੇ ਖਾਂਦੇ ਹਨ | ਪ੍ਰੰਤੂ ਪੰਜਾਬ ਸਰਕਾਰ ਮਿਡ-ਡੇ-ਮੀਲ ਕੁੱਕਾਂ ਦੀਆਂ ਮੰਗਾਂ ਨੂੰ ਲੰਬਿਤ ਰੱਖ ਕੇ ਉਨ੍ਹਾਂ ਨਾਲ ਅਣਗੌਲਿਆ ਕੀਤਾ ਜਾ ਰਿਹਾ ਹੈ¢ 4 ਜੂਨ ਦੀ ਲੁਧਿਆਣਾ ਰੈਲੀ ਮੌਜੂਦਾ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵੇਗੀ¢ ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਅਜੇ ਵੀ ਮੌਕਾ ਹੈ ਕਿ ਪੰਜਾਬ ਸਰਕਾਰ ਮਿਡ-ਡੇ-ਮੀਲ ਕੁੱਕਾਂ ਦੀਆਂ ਮੰਗਾਂ ਪ੍ਰਤੀ ਹਾਮੀ ਭਰ ਦੇਵੇ¢ ਇਸ ਮੀਟਿੰਗ ਵਿਚ ਸੰਦੀਪ ਕੌਰ ਇੰਚਾਰਜ ਬਲਾਕ ਸਮਰਾਲਾ, ਹਰਪ੍ਰੀਤ ਕੌਰ ਜ਼ਿਲ੍ਹਾ ਸਕੱਤਰ, ਸੁੱਖੀ ਸਮਰਾਲਾ ਸੀਨੀਅਰ ਆਗੂ, ਮਨਜੀਤ ਕੌਰ, ਸੁਖਜਿੰਦਰ ਕੌਰ, ਬਲਵਿੰਦਰ ਕੌਰ, ਸਵਰਨਜੀਤ ਕੌਰ, ਕੁਲਦੀਪ ਕੌਰ, ਕੁਲਵਿੰਦਰ ਕੌਰ ਆਦਿ ਹਾਜ਼ਰ ਸਨ¢