12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਮਲੀਪੁਰ ਵਿਖੇ ਲੋਹਟ ਗੋਤ ਦੇ ਵੱਡੇ-ਵਡੇਰਿਆਂ ਦੀ ਯਾਦ 'ਚ ਸਾਲਾਨਾ ਸਮਾਗਮ 5 ਨੂੰ

Ad Position 21
No active advertisement
ਅਜੀਤ ਡੈਸਕ 03-06-2025
ਦੋਰਾਹਾ, 2 ਜੂਨ (ਮਨਜੀਤ ਸਿੰਘ ਗਿੱਲ)-ਜੇਠ ਮਹੀਨੇ ਦੇ ਦਸਮੀਂ ਦੇ ਸ਼ੁੱਭ ਦਿਹਾੜੇ ਤੇ ਪਿੰਡ ਮਲੀਪੁਰ ਵਿਖੇ ਲੋਹਟ ਗੋਤ ਦੇ ਵੱਡੇ-ਵਡੇਰਿਆ ਦੀ ਸਾਲਾਨਾ ਬਰਸੀ ਬਹੁਤ ਹੀ ਧੂਮ ਧਾਮ ਤੇ ਸ਼ਰਧਾ-ਸਤਿਕਾਰ ਨਾਲ ਲੋਹਟ ਗੋਤ ਪ੍ਰਬੰਧਕ ਕਮੇਟੀ, ਸਮੂਹ ਲੋਹਟ ਗੋਤੀ ਅਤੇ ਇਲਾਕਾ ਨਿਵਾਸੀ ਤੇ ਪਿੰਡ ਮਲੀਪੁਰ ਨਿਵਾਸੀਆਂ ਵੱਲੋਂ ਮਨਾਈ ਜਾ ਰਹੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਸਮਾਗਮ ਅੱਜ 3 ਮਈ 2025 ਨੂੰ ਆਰੰਭ ਕੀਤੇ ਜਾਣਗੇ ਜਿਸ ਵਿਚ ਅੰਮਿ੍ਤ ਵੇਲੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਹੋਣਗੇ ਅਤੇ ਦੂਸਰੇ ਦਿਨ ਮੱਧ ਦੇ ਭੋਗ ਪਾਏ ਜਾਣਗੇ, ਜਦਕਿ 5 ਮਈ 2025 ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗਾਂ ਤੋਂ ਉਪਰੰਤ ਸੰਤ ਬਾਬਾ ਉਂਕਾਰ ਸਿੰਘ ਜੀ (ਸੰਤ ਭਵਨ ਕੁਟੀਆ ਬੇਰ ਖ਼ੁਰਦ ਵਾਲੇ) 10 ਤੋਂ ਦੁਪਹਿਰ 1 ਵਜੇ ਤੱਕ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਬਰਾਮਦ, ਡਸਟਰ ਗੱਡੀ ਸਮੇਤ ਦੋਸ਼ੀ ਕਾਬੂ ਅਗਲੀ ਖ਼ਬਰ ਮਿਡ-ਡੇ-ਮੀਲ ਕੁੱਕ ਭਲਕੇ ਲੁਧਿਆਣਾ ਸੂਬਾ ਪੱਧਰੀ ਰੈਲੀ 'ਚ ਪੰਜਾਬ ਸਰਕਾਰ ਵਿਰੁੱਧ ਵਜਾਉਣਗੇ ਸੰਘਰਸ਼ੀ ਬਿਗੁਲ
Ad Position 24