ਸਮਰਾਲਾ, 2 ਜੂਨ (ਗੋਪਾਲ ਸੋਫਤ)-ਸਥਾਨਕ ਪੁਲਿਸ ਨੇ ਇਕ ਡਸਟਰ ਕਾਰ ਵਿਚੋਂ ਹੈਰੋਇਨ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ¢ ਮਿਲੀ ਜਾਣਕਾਰੀ ਅਨੁਸਾਰ ਥਾਣੇਦਾਰ ਅਵਤਾਰ ਚੰਦ ਪੁਲਿਸ ਪਾਰਟੀ ਸਮੇਤ ਪਿੰਡ ਹੇੜੀਆਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੇੜੇ ਮੌਜੂਦ ਸਨ ਅਤੇ ਇਸ ਦੌਰਾਨ ਕਾਲੇ ਰੰਗ ਦੀ ਆ ਰਹੀ ਇਕ ਡਸਟਰ ਕਾਰ ਨੂੰ ਰੋਕਿਆ ਗਿਆ¢ ਕਾਰ ਦੀ ਤਲਾਸ਼ੀ ਲੈਣ ਮੌਕੇ ਪੁਲਿਸ ਨੂੰ ਉਸ ਦੇ ਡੈਸ਼ ਬੋਰਡ ਵਿਚੋਂ 5.50 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ¢ ਕਾਰ ਚਾਲਕ ਦੀ ਪਹਿਚਾਣ ਹਰਮਨਪ੍ਰੀਤ ਸਿੰਘ ਵਾਸੀ ਪਿੰਡ ਪਵਾਤ ਵਜੋਂ ਹੋਈ ਹੈ¢ ਪੁਲਿਸ ਨੇ ਉਸ ਨੂੰ ਗਿ੍ਫ਼ਤਾਰ ਕਰ ਕੇ ਉਸ ਵਿਰੁੱਧ ਸਥਾਨਕ ਥਾਣੇ 'ਚ ਐਨ. ਡੀ. ਪੀ. ਸੀ. ਐਕਟ ਅਧੀਨ ਮਾਮਲਾ ਕੇਸ ਦਰਜ ਕੀਤਾ ਹੈ¢ ਪੁਲਿਸ ਇਸ ਵਿਅਕਤੀ ਤੋਂ ਇਹ ਪਤਾ ਲਗਾ ਰਹੀ ਹੈ ਕਿ ਉਹ ਇਹ ਹੈਰੋਇਨ ਕਿੱਥੋਂ ਲਿਆਇਆ ਸੀ¢