12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਬੁਰਕੜਾ ਵਿਖੇ ਤੀਜਾ ਉਰਸ ਮੁਬਾਰਕ ਸਮਾਗਮ 6 ਨੂੰ

Ad Position 21
No active advertisement
ਅਜੀਤ ਡੈਸਕ 03-06-2025
ਮਲੌਦ, 2 ਜੂਨ (ਸਹਾਰਨ ਮਾਜਰਾ)-ਬਾਬਾ ਖ਼ਾਨਗਾਹ ਵਾਲੇ ਸਯਦ ਪੀਰ ਮੁਹੰਮਦ ਕਲੱਬ ਬੁਰਕੜਾ, ਇਲਾਕਾ ਤੇ ਨਗਰ ਨਿਵਾਸੀਆਂ ਵਲੋਂ ਸਾਂਝੇ ਤੌਰ 'ਤੇ 11ਵੀਂ ਵਾਲੀ ਸਰਕਾਰ ਹਜ਼ਰਤ ਮੀਰਾਂ ਗੌਂਸਪੁਰ ਜੀ ਨੂੰ ਸਮਰਪਿਤ ਦਰਵੇਸ਼ ਏ ਆਲਮ ਅਸਥਾਨ ਬਾਬਾ ਖ਼ਾਨਗਾਹ ਵਾਲੇ, ਪੀਰ ਸਯਦ ਮੁਹੰਮਦ ਸ਼ਾਹ ਜੀ ਸੁਨਾਮ ਵਾਲੇ ਖਲੀਫ਼ਾ, ਹਜ਼ਰਤ ਪੀਰ ਰਾਣਾ ਗੁਲਾਮ ਅੱਬਾਸ ਬੁਰਕੜਾ ਵਾਲਿਆਂ ਦੀ ਯਾਦ ਵਿੱਚ ਦਰਗਾਹ ਸ਼ਰੀਫ਼ ਪਿੰਡ ਬੁਰਕੜਾ ਵਿਖੇ ਤੀਜਾ ਉਰਸ ਮੁਬਾਰਕ ਸਮਾਗਮ 6 ਜੂਨ ਨੂੰ ਬਹੁਤ ਹੀ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ | ਕਲੱਬ ਪ੍ਰਧਾਨ ਧਨਵੰਤ ਸਿੰਘ ਬੱਬਲੂ, ਸਾਬਕਾ ਸਰਪੰਚ ਜਸਵੀਰ ਸਿੰਘ ਆਦਿ ਮੈਂਬਰਾਂ ਵਲੋਂ ਮੁੱਖ ਸੇਵਾਦਾਰ ਖ਼ਲੀਫ਼ਾ ਚੰਨਾ ਬਾਈ ਕੈਨੇਡਾ, ਅਨਿਨ ਸੇਵਕ ਬੌਬੀ ਪੰਧੇਰ ਕੈਨੇਡਾ ਸੇਵਾਦਾਰਾਂ ਦੇ ਸਹਿਯੋਗ ਸਦਕਾ ਕਰਵਾਏ ਜਾ ਰਹੇ ਸਮਾਗਮ ਦੌਰਾਨ 6 ਜੂਨ ਸ਼ਾਮ ਨੂੰ ਉੱਘੇ ਕੱਵਾਲ ਮੁਹੰਮਦ ਨਜ਼ੀਰ ਮਲੇਰਕੋਟਲਾ ਅਤੇ ਮੁਹੰਮਦ ਸ਼ਰੀਫ਼ ਸੀਨਾ ਮਲੇਰਕੋਟਲਾ ਪ੍ਰੋਗਰਾਮ ਪੇਸ਼ ਕਰਨਗੇ |
Ad Position 22
No active advertisement
ਪਿਛਲੀ ਖ਼ਬਰ 2027 'ਚ ਬਸਪਾ ਦਾ ਸਾਥ ਦੇਣਗੇ ਪੰਜਾਬ ਦੇ ਲੋਕ- ਰੋੜੀਆਂ ਅਗਲੀ ਖ਼ਬਰ 1984 ਦੇ ਸ਼ਹੀਦਾਂ ਦੀ ਯਾਦ 'ਚ ਕੀਰਤਨ ਸਮਾਗਮ 8 ਨੂੰ
Ad Position 24