ਮਲੌਦ, 2 ਜੂਨ (ਦਿਲਬਾਗ ਸਿੰਘ ਚਾਪੜਾ)-ਬਹੁਜਨ ਸਮਾਜ ਪਾਰਟੀ ਦੇ ਸਰਕਲ ਮਲੌਦ ਦੇ ਜੋਨ ਇੰਚਾਰਜ ਕੁਲਵੰਤ ਸਿੰਘ ਰੋੜੀਆ ਅਤੇ ਸਾਬਕਾ ਇੰਸਪੈਕਟਰ ਟਹਿਲ ਸਿੰਘ ਰੋੜੀਆਂ ਨੇ ਬਸਪਾ ਵਰਕਰਾਂ ਦੀ ਹਾਜ਼ਰੀ ਵਿਚ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ 60-70 ਸਾਲਾਂ ਤੋਂ ਕਾਂਗਰਸ, ਅਕਾਲੀ ਦਲ, ਭਾਜਪਾ ਅਤੇ ਹੁਣ ਆਮ ਆਦਮੀ ਪਾਰਟੀ ਨੇ ਰਾਜ ਕਰਕੇ ਕੇਵਲ ਆਪਣੇ ਘਰ ਭਰੇ ਹਨ ਅਤੇ ਲੋਕਾਂ ਨੂੰ ਮੰਗਤਾ ਬਣਾ ਕੇ ਛੱਡ ਦਿੱਤਾ ਹੈ | ਉਨ੍ਹਾਂ ਕਿਹਾ ਕਿ ਸਰਕਾਰਾਂ ਨੇ ਨੌਕਰੀਆਂ, ਸਿਹਤ ਸਹੂਲਤਾਂ, ਸਿੱਖਿਆ ਸਹੂਲਤਾਂ ਦਾ ਪ੍ਰਬੰਧ ਕਰਕੇ ਲੋਕਾਂ ਦੇ ਜੀਵਨ ਪੱਧਰ ਨੂੰ ਉਚਾ ਚੁੱਕਣਾ ਸੀ, ਪ੍ਰੰਤੂ ਮੁਫ਼ਤ ਦੀਆਂ ਸਕੀਮਾਂ ਦੇ ਨਾਮ ਤੇ ਲੋਕਾਂ ਨੂੰ ਮੰਗਤੇ ਬਣਾ ਕੇ ਰੱਖ ਦਿੱਤਾ ਹੈ | ਉਨ੍ਹਾਂ ਕਿਹਾ ਕਿ ਸਰਕਾਰਾਂ ਦਾ ਕੰਮ ਲੋਕਾਂ ਨੂੰ ਗਲੀਆਂ, ਸੜਕਾਂ, ਸੀਵਰੇਜ਼ ਵਰਗੀਆਂ ਬੁਨਿਆਦੀ ਸਹੂਲਤਾਂ ਦੇਣਾ ਸੀ ਪ੍ਰੰਤੂ ਅਜੇ ਤੱਕ ਇਹ ਕੰਮ ਵੀ ਮੁਕੰਮਲ ਨਹੀਂ ਹੋਏ ਅਤੇ ਕਈ ਥਾਈ ਲੋਕ ਨਰਕ ਵਰਗੀ ਜ਼ਿੰਦਗੀ ਬਤੀਤ ਕਰ ਰਹੇ ਹਨ | ਮਹਿੰਗਾਈ, ਰਿਸ਼ਵਤਖ਼ੋਰੀ ਆਦਿ ਨੇ ਲੋਕਾਂ ਦਾ ਲੱਕ ਤੋੜ ਦਿੱਤਾ ਹੈ ਅਤੇ ਲੋਕ ਕੇਂਦਰ ਦੇ ਚੰਗੇ ਦਿਨ ਅਤੇ ਆਪ ਦੇ ਭਿ੍ਸ਼ਟਾਚਾਰ ਮੁਕਤ ਸ਼ਾਸਨ ਨੂੰ ਉਡੀਕ ਰਹੇ ਹਨ | ਪ੍ਰਧਾਨ ਰੋੜੀਆਂ ਨੇ ਕਿਹਾ ਕਿ 2027 ਵਿਚ ਪੰਜਾਬ ਦੇ ਸੂਝਵਾਨ ਲੋਕ ਇਨ੍ਹਾਂ ਪਾਰਟੀਆਂ ਦੇ ਝੂਠੇ ਲਾਰਿਆਂ ਅਤੇ ਹੁਣ ਦੇ ਘਟੀਆਂ ਸ਼ਾਸਨ ਨੂੰ ਵੇਖਦੇ ਹੋਏ ਮੂੰਹ ਨਹੀਂ ਲਗਾਉਣੇ ਅਤੇ ਆਮ ਵਰਗ ਦੀ ਹਿਤੈਸ਼ੀ ਪਾਰਟੀ ਬਸਪਾ ਦਾ ਸਾਥ ਦੇਣਗੇ | ਇਸ ਮੌਕੇ ਪ੍ਰਧਾਨ ਜਸਵਿੰਦਰ ਸਿੰਘ ਰੋਸ਼ੀਆਣਾ, ਸਤਨਾਮ ਸਿੰਘ ਪੰਧੇਰ ਖੇੜੀ, ਭਜਨ ਸਿੰਘ ਪੰਧੇਰ ਖੇੜੀ, ਹਰਜਿੰਦਰ ਸਿੰਘ ਕਿਲਾਂ ਹਾਂਸ ਆਦਿ ਹਾਜ਼ਰ ਸਨ |