12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਏ. ਐੱਸ. ਮਾਡਰਨ ਸੀ. ਸੈਕੰ. ਸਕੂਲ ਵਿਚ ਸਮਰ ਕੈਂਪ ਦੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 03-06-2025
ਖੰਨਾ, 2 ਜੂਨ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਦੇ ਏ. ਐਸ. ਮਾਡਰਨ ਸੀ. ਸੈਕੰ. ਸਕੂਲ ਵਿੱਚ ਸਮਰ ਕੈਂਪ ਦੀ ਸ਼ੁਰੂਆਤ ਬਹੁਤ ਉਤਸ਼ਾਹ ਅਤੇ ਊਰਜਾ ਨਾਲ ਹੋਈ | ਇਸ ਦੀ ਸ਼ੁਰੂਆਤ ਮੈਨੇਜਮੈਂਟ ਮੈਂਬਰਾਂ ਅਤੇ ਪਿ੍ੰਸੀਪਲ ਸ਼ਮਿੰਦਰ ਵਰਮਾ ਦੀ ਅਗਵਾਈ ਵਿਚ ਇੱਕ ਉਦਘਾਟਨ ਸਮਾਰੋਹ ਨਾਲ ਹੋਈ | ਇਸ ਮੌਕੇ ਇੱਕ ਯੋਗਾ ਸੈਸ਼ਨ ਕਰਵਾਇਆ ਗਿਆ, ਜਿਸ ਵਿਚ ਸਾਰੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ਸ਼ਾਂਤ ਮਾਹੌਲ ਅਤੇ ਮਾਨਸਿਕ ਗਣਿਤ, ਸਪੋਕਨ ਇੰਗਲਿਸ਼, ਆਰਟ ਐਂਡ ਕਰਾਫਟ, ਡਾਂਸ, ਸੰਗੀਤ, ਭੰਗੜਾ ਅਤੇ ਕੰਪਿਊਟਰ ਸਕਿੱਲ ਵਰਗੀਆਂ ਦਿਲਚਸਪ ਗਤੀਵਿਧੀਆਂ ਵਿਚ ਵਿਦਿਆਰਥੀਆਂ ਨੇ ਖੁੱਲ ਕੇ ਹਿੱਸਾ ਲਿਆ | ਇਸ ਮੌਕੇ ਕਿ੍ਕਟ ਅਤੇ ਬੈਡਮਿੰਟਨ ਵਰਗੀਆਂ ਖੇਡਾਂ ਮੁੱਖ ਆਕਰਸ਼ਣ ਸਨ, ਜਿਨ੍ਹਾਂ ਨੇ ਵਿਦਿਆਰਥੀਆਂ ਵਿਚ ਮੁਕਾਬਲੇ ਦੀ ਭਾਵਨਾ ਅਤੇ ਟੀਮ ਵਰਕ ਨੂੰ ਜਗਾਇਆ | ਭਾਜਪਾ (ਪੰਜਾਬ) ਦੇ ਕਾਰਜਕਾਰੀ ਮੈਂਬਰ ਅਨੁਜ ਛਾਹੜੀਆ ਇਸ ਮੌਕੇ ਦੇ ਮੁੱਖ ਮਹਿਮਾਨ ਸਨ | ਉਨ੍ਹਾਂ ਦੇ ਨਾਲ ਗੋਲਡੀ, ਪਵਨ ਸਾਲਦੀ ਅਤੇ ਹਰਸਿਮਰਨਜੀਤ ਸਿੰਘ ਵੀ ਸਨ ਜੋ ਇਸ ਦਿਨ ਦੇ ਮਹਿਮਾਨ ਸਨ | ਏ. ਐਸ. ਟਰੱਸਟ ਅਤੇ ਮੈਨੇਜਮੈਂਟ ਦੇ ਪ੍ਰਧਾਨ ਵਿਜੇ ਡਾਇਮੰਡ, ਜਤਿੰਦਰ ਦੇਵਗਨ (ਉਪ ਪ੍ਰਧਾਨ), ਰਾਜੇਸ਼ ਡਾਲੀ (ਜਨਰਲ ਸਕੱਤਰ), ਸੰਜੀਵ ਧਮੀਜਾ (ਸੰਯੁਕਤ ਜਨਰਲ ਸਕੱਤਰ, ਅੰਦਰੂਨੀ ਆਡੀਟਰ ਅਤੇ ਖ਼ਜ਼ਾਨਚੀ), ਮਨੀਸ਼ ਭਾਂਬਰੀ (ਸਕੂਲ ਸਕੱਤਰ) ਅਤੇ ਮੈਨੇਜਮੈਂਟ ਦੇ ਹੋਰ ਮੈਂਬਰਾਂ ਨੇ ਵਿਦਿਆਰਥੀਆਂ ਨੂੰ ਸਮਰ ਕੈਂਪ ਦੀ ਸ਼ੁੱਭ ਸ਼ੁਰੂਆਤ ਲਈ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਕਾਲਜ ਗੋਪਾਲਪੁਰ ਵਿਖੇ ਪੁਰਾਣੇ ਵਿਦਿਆਰਥੀਆਂ ਦੀ ਅਲੂਮਨੀ ਮੀਟ ਅਗਲੀ ਖ਼ਬਰ 2027 'ਚ ਬਸਪਾ ਦਾ ਸਾਥ ਦੇਣਗੇ ਪੰਜਾਬ ਦੇ ਲੋਕ- ਰੋੜੀਆਂ
Ad Position 24