27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਪਿੰਡ ਗੋਪਾਲਪੁਰ ਵਿਖੇ ਖੇਤੀਬਾੜੀ ਵਿਭਾਗ ਬਲਾਕ ਡੇਹਲੋਂ ਵਲੋਂ ਕਿਸਾਨ ਜਾਗਰੂਕਤਾ ਕੈਂਪ

Ad Position 21
No active advertisement
ਅਜੀਤ ਡੈਸਕ 05-06-2025
ਡੇਹਲੋਂ, 4 ਜੂਨ (ਅੰਮਿ੍ਤਪਾਲ ਸਿੰਘ ਕੈਲੇ)-ਖੇਤੀਬਾੜੀ ਵਿਭਾਗ ਬਲਾਕ ਡੇਹਲੋਂ ਵਲੋਂ ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਖੇਤੀਬਾੜੀ ਅਫ਼ਸਰ ਡੇਹਲੋਂ ਡਾ. ਨਿਰਮਲ ਸਿੰਘ ਦੀ ਅਗਵਾਈ ਹੇਠ ਪਿੰਡ ਗੋਪਾਲਪੁਰ ਵਿਖੇ ਡਾ. ਹਰਵਿੰਦਰ ਕੌਰ ਏ. ਡੀ. ਓ. ਗੋਪਾਲਪੁਰ, ਡਾ. ਗੋਪਾਲ ਕਿ੍ਸ਼ਨ ਖੇਤੀਬਾੜੀ ਉਪ ਨਿਰੀਖਕ ਵਲੋਂ ਵਿਕਸਿਤ ਕਿ੍ਸ਼ੀ ਸੰਕਲਪ ਅਭਿਆਨ ਤਹਿਤ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ¢ ਇਸ ਮੌਕੇ ਡਾ. ਨਿਰਮਲ ਸਿੰਘ ਵਲੋਂ ਕਿਸਾਨਾਂ ਨੂੰ ਯੂਰੀਆ ਅਤੇ ਨੈਨੋ ਯੂਰੀਆ ਦੀ ਮਹੱਤਤਾ ਬਾਰੇ ਦੱਸਿਆ ਗਿਆ ¢ ਡਾ. ਹਰਵਿੰਦਰ ਕੌਰ ਖੇਤੀਬਾੜੀ ਵਿਕਾਸ ਅਫ਼ਸਰ, ਗੋਪਾਲਪੁਰ ਵਲੋਂ ਕਿਸਾਨਾਂ ਨੂੰ ਖੇਤੀਬਾੜੀ ਨਾਲ ਸਬੰਧਿਤ ਵੱਖ-ਵੱਖ ਸਕੀਮਾਂ ਜਿਵੇਂ ਕਿ ਮਸ਼ੀਨਰੀ ਸਬਸਿਡੀ, ਪੀ. ਐੱਮ. ਕਿਸਾਨ ਨਿਧੀ ਸਕੀਮ, ਬੀਜ, ਖਾਦ, ਦਵਾਈਆਂ ਦੀ ਮਿਕਦਾਰ ਵਿਚ ਵਰਤੋਂ, ਜਿਪਸਮ ਅਤੇ ਮਿੱਟੀ ਪਰਖ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਗਿਆ ¢ ਇਸ ਕੈਂਪ ਵਿਚ ਕਿ੍ਸ਼ੀ ਵਿਗਿਆਨ ਕੇਂਦਰ, ਸਮਰਾਲਾ ਤੋਂ ਡਾ. ਜਗਦੀਪ ਕੌਰ, ਕੀਟ ਵਿਗਿਆਨੀ ਵਲੋਂ ਝੋਨੇ ਦੀ ਫ਼ਸਲ 'ਤੇ ਕੀੜੇ ਮਕੌੜੇ ਦੇ ਹਮਲੇ ਪ੍ਰਤੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਕੰਟਰੋਲ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਬਾਰੇ ਜਾਣਕਾਰੀ ਦਿੱਤੀ¢ ਡਾ. ਵੀਰਪ੍ਰਤਾਪ ਸਿੰਘ ਫਲ ਵਿਗਿਆਨੀ ਵਲੋਂ ਕਿਸਾਨਾਂ ਨੂੰ ਫਲਾਂ ਅਤੇ ਸਬਜ਼ੀਆਂ ਦੀ ਸਾਂਭ ਸੰਭਾਲ ਅਤੇ ਉਨ੍ਹਾਂ ਦੀਆਂ ਬਿਮਾਰੀਆਂ ਤੋਂ ਰੋਕਥਾਮ ਸਬੰਧੀ ਜਾਣਕਾਰੀ ਦਿੱਤੀ¢ ਇਸ ਸਮੇਂ ਡਾ: ਪਰਵਿੰਦਰ ਕੌਰ ਵਿਗਿਆਨੀ ਨੇ ਸੈੱਲਫ਼ ਹੈਲਪ ਗਰੁੱਪ ਬਾਰੇ ਜਾਣਕਾਰੀ ਦਿੱਤੀ¢ ਇਸ ਸਮੇਂ ਡਾ. ਗੁਰਮੀਤ ਧਾਲੀਵਾਲ ਏ. ਈ. ਓ., ਟਿੱਬਾ, ਜਸਵਿੰਦਰ ਕੌਰ ਖੇਤੀਬਾੜੀ ਉਪ ਨਿਰੀਖਕ ਟਿੱਬਾ, ਨਵਨੀਤ ਜੈਸਵਾਲ ਸਹਾਇਕ ਟੈਕਨਾਲੋਜੀ ਮੈਨੇਜਰ, ਮਨਿੰਦਰ ਸਿੰਘ ਬੇਲਦਾਰ, ਗੁਰਸੇਵਕ ਸਿੰਘ ਸਰਪੰਚ ਗੋਪਾਲਪੁਰ, ਮਨਦੀਪ ਸਿੰਘ, ਸੰਦੀਪ ਸਿੰਘ, ਦਰਸ਼ਨ ਸਿੰਘ ਸਮੇਤ ਹੋਰ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਤੋਂ ਪਹਿਲਾਂ ਆਜ਼ਾਦ ਉਮੀਦਵਾਰ ਕਮਲ ਪਵਾਰ 'ਆਪ' 'ਚ ਸ਼ਾਮਿਲ ਅਗਲੀ ਖ਼ਬਰ ਕੇਂਦਰ ਸਰਕਾਰ ਵਲੋਂ 14 ਫ਼ਸਲਾਂ 'ਤੇ ਐੱਮ. ਐੱਸ. ਪੀ. ਦੇ ਕੇ ਕਿਸਾਨ ਵਰਗ ਨਾਲ ਆਪਣੀ ਸੁਹਿਰਦ ਸਾਂਝ ਨੂੰ ਅੱਗੇ ਤੋਰਿਆ-...
Ad Position 24