27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਡੇਹਲੋਂ ਤੋਂ ਕਿਲ੍ਹਾ ਰਾਏਪੁਰ ਨੂੰ ਜਾਂਦੀ ਨਵੀਂ ਬਣ ਰਹੀ ਸੜਕ ਦੀ ਮੁਰੰਮਤ ਦੇ ਬੇਹੱਦ ਮਾੜੇ ਕਾਰਜਾਂ ਦੀ ਪੋਲ ਖੁੱਲ੍ਹੀ

Ad Position 21
No active advertisement
ਅਜੀਤ ਡੈਸਕ 05-06-2025
ਡੇਹਲੋਂ, 4 ਜੂਨ (ਅੰਮਿ੍ਤਪਾਲ ਸਿੰਘ ਕੈਲੇ)-ਕਸਬਾ ਡੇਹਲੋਂ ਸਮੇਤ ਇਲਾਕੇ ਅੰਦਰ ਮੀਂਹ ਪੈਣ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਕੁੱਝ ਰਾਹਤ ਮਿਲੀ ਹੈ | ਉਸ ਦੇ ਨਾਲ ਹੀ ਡੇਹਲੋਂ ਦੇ ਬਾਜ਼ਾਰਾਂ ਅੰਦਰ ਘੱਟ ਬਾਰਸ਼ ਹੋਣ ਦੇ ਬਾਵਜੂਦ ਪਾਣੀ ਖੜਨ ਨਾਲ ਦੁਕਾਨਦਾਰਾਂ ਸਮੇਤ ਆਉਣ ਜਾਣ ਵਾਲੇ ਲੋਕਾਂ ਦਾ ਜਿਊਣਾ ਦੁੱਭਰ ਹੋ ਜਾਂਦਾ ਹੈ, ਜਿਸ ਵੱਲ ਪ੍ਰਸ਼ਾਸਨ ਦੀ ਅਣਦੇਖੀ ਨੇ ਲੋਕਾਂ ਨੂੰ ਨਿਰਾਸ਼ ਕੀਤਾ ਹੈ ¢ ਦੱਸਣਯੋਗ ਹੈ ਕਿ ਡੇਹਲੋਂ ਤੋਂ ਵਾਇਆ ਕਿਲ੍ਹਾ ਰਾਏਪੁਰ ਹੋ ਕੇ ਜਾਂਦੀ ਪੱਖੋਵਾਲ ਸੜਕ ਸਥਿਤ ਕਈ ਬੈਂਕਾਂ ਸਮੇਤ ਹੋਰ ਰੋਜ਼ਾਨਾ ਵਰਤੋਂ ਵਿਚ ਆਉਣ ਵਾਲੀਆਂ ਵਸਤਾਂ ਦੀਆਂ ਦੁਕਾਨਾਂ ਦੇ ਸਾਹਮਣੇ ਖੜੇ ਪਾਣੀ ਕਾਰਨ ਲੋਕ ਬੇਹੱਦ ਦੁਖੀ ਨਜ਼ਰ ਆ ਰਹੇ ਹਨ¢ ਇਹ ਵੀ ਦੱਸਣਯੋਗ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਉਕਤ ਸੜਕ ਦੀ ਬਹੁਤ ਹੀ ਖਸਤਾ ਹਾਲਤ ਬਣ ਚੁੱਕੀ ਸੀ | ਪਰ ਕੁੱਝ ਸਮਾਂ ਪਹਿਲਾਂ ਹੀ ਪੀ. ਡਬਲਿਊ. ਡੀ. ਵਿਭਾਗ ਨਾਲ ਸੰਬੰਧਿਤ ਉਕਤ ਸੜਕ ਤੇ ਪਏ ਵੱਡੇ ਟੋਇਆਂ ਨੂੰ ਪੂਰ ਕੇ ਸੜਕ ਦੀ ਮੁਰੰਮਤ ਦਾ ਕੰਮ ਕੀਤਾ ਗਿਆ ਸੀ | ਪਰ ਪਹਿਲੇ ਮੀਂਹ ਨਾਲ ਮੁੜ ਉਕਤ ਜਗਾ 'ਤੇ ਪਾਣੀ ਖੜਨ ਨਾਲ ਵਿਭਾਗ ਦੀ ਮਾੜੀ ਕਾਰਗੁਜ਼ਾਰੀ ਦੀ ਪੋਲ ਵੀ ਖੁੱਲ ਕੇ ਸਾਹਮਣੇ ਆਈ ਹੈ¢ ਇਸ ਸੜਕ 'ਤੇ ਸਟੇਟ ਬੈਂਕ ਆਫ਼ ਇੰਡੀਆ, ਐੱਚ. ਡੀ. ਐੱਫ. ਸੀ. ਬੈਂਕ, ਐਕਸਿਸ਼ ਬੈਂਕ ਸਮੇਤ ਵੱਡੀ ਗਿਣਤੀ ਵਿਚ ਆਈਲੈਟਸ ਸੈਂਟਰ, ਕੀੜੇ ਮਾਰ ਦਵਾਈਆਂ ਸਮੇਤ ਰੋਜ਼ਾਨਾਂ ਵਰਤੋਂ ਵਿਚ ਆਉਂਦੀਆਂ ਵਸਤਾਂ ਖ਼ਰੀਦਣ ਲਈ ਲੋਕਾਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਹੈ ਪਰ ਸੜਕ ਦੀ ਮੁਰੰਮਤ ਦਾ ਕੰਮ ਬੇਹੱਦ ਮਾੜਾ ਹੋਣ ਕਾਰਨ ਮੁੜ ਪਾਣੀ ਖੜਨ ਨਾਲ ਲੋਕਾਂ ਨੂੰ ਲੰਘਣ ਵਿਚ ਵੱਡੀਆਂ ਦਿੱਕਤਾਂ ਪੇਸ਼ ਆ ਰਹੀਆਂ ਹਨ¢ ਭਾਵੇਂ ਵਿਭਾਗ ਅਧਿਕਾਰੀਆਂ ਨੂੰ ਦੁਕਾਨਦਾਰਾਂ ਵਲੋਂ ਇਸ ਥਾਂ 'ਤੇ ਪਾਣੀ ਖੜਨ ਨਾਲ ਸੜਕ ਟੁੱਟਣ ਅਤੇ ਸੜਕ ਦੀ ਹੁੰਦੀ ਮੰਦਹਾਲੀ ਤੋਂ ਵਾਰ-ਵਾਰ ਜਾਣੂ ਕਰਵਾਇਆ ਗਿਆ ਸੀ ਪਰ ਸੜਕ ਬਣਾਉਣ ਵਾਲੇ ਠੇਕੇਦਾਰ ਸਮੇਤ ਵਿਭਾਗ ਕਰਮਚਾਰੀਆਂ ਵਲੋਂ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਦਰਕਿਨਾਰ ਕਰਦਿਆਂ ਸੜਕ ਦੀ ਲਿੱਪਾਪੋਚੀ ਕਰ ਕੇ ਕੰਮ ਸਾਰਨ ਦੇ ਯਤਨ ਕੀਤੇ ਗਏ ਸਨ ਪਰ ਪਹਿਲੇ ਘੱਟ ਮੀਂਹ ਨਾਲ ਹੀ ਸੜਕ ਕਿਨਾਰਿਆਂ 'ਤੇ ਖੜੇ ਪਾਣੀ ਨੇ ਵਿਭਾਗ ਦੀ ਪੋਲ ਖੋਲਕੇ ਰੱਖ ਦਿੱਤੀ ਹੈ¢ ਇਸ ਸੜਕ ਸਥਿਤ ਦੁਕਾਨਦਾਰਾਂ, ਬੈਂਕ ਕਰਮਚਾਰੀਆਂ ਸਮੇਤ ਰੋਜ਼ਾਨਾ ਕਸਬੇ ਅੰਦਰ ਆਉਣ ਜਾਣ ਵਾਲੇ ਲੋਕਾਂ ਸਮੇਤ ਵਾਹਨ ਚਾਲਕਾਂ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਲੋਕਾਂ ਦੀ ਇਸ ਮੁਸ਼ਕਿਲ ਵੱਲ ਤੁਰੰਤ ਧਿਆਨ ਦੇ ਕੇ ਸੜਕ ਦਾ ਕੰਮ ਸਹੀ ਕਰਵਾਇਆ ਜਾਵੇ ¢
Ad Position 22
No active advertisement
ਪਿਛਲੀ ਖ਼ਬਰ ਪਿੰਡ ਰਾਊਵਾਲ ਦੇ ਕਿਸਾਨਾਂ ਨੇ ਫ਼ਸਲਾਂ ਨੂੰ ਪਾਣੀ ਲਗਾਉਣ ਲਈ ਸਿੱਧਵਾਂ ਬਰਾਂਚ ਨਹਿਰ ਵਿਚੋਂ ਮੋਘਾ ਦੇਣ ਦੀ ਮੰਗ ਕੀਤੀ... ਅਗਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖ਼ੂਨਦਾਨ ਕੈਂਪ
Ad Position 24