ਗੁਰੂ ਨਾਨਕ ਨਗਰ ਗੰਦੇ ਪਾਣੀ ਵਿਚ ਡੁੱਬਿਆ, ਲੋਕਾਂ ਨੇ ਕੌਂਸਲਰ ਅਤੇ ਨਗਰ ਕੌਂਸਲ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
ਅਜੀਤ ਡੈਸਕ
05-06-2025
ਮੌਕੇ 'ਤੇ ਪਹੁੰਚੀ ਵਕੀਲ ਰੁਪਿੰਦਰ ਕੌਰ ਨੇ ਦੱਸਿਆ ਕਿ ਸਥਿਤੀ ਬੇਹੱਦ ਗੰਭੀਰ ਹੈ | ਉਨ੍ਹਾਂ ਹਾਈ ਕੋਰਟ ਵਿਚ ਜਨਹਿੱਤ ਪਟੀਸ਼ਨ ਦਾਇਰ ਕੀਤੀ ਹੈ | ਨਗਰ ਕੌਂਸਲ ਹੁਣ ਫ਼ੰਡ ਨਾ ਹੋਣ ਦੀ ਗੱਲ ਕਰ ਰਹੀ ਹੈ, ਜਦਕਿ ਹੋਰ ਕਈ ਕੰਮਾਂ ਲਈ ਵੱਡੇ ਖ਼ਰਚ ਕੀਤੇ ਜਾ ਰਹੇ ਹਨ | ਵਸਨੀਕ ਨਸੀਬ ਕੌਰ ਅਤੇ ਰਵਿੰਦਰ ਸਿੰਘ ਨੇ ਸਖ਼ਤ ਰਵੱਈਆ ਅਪਣਾਉਂਦੇ ਹੋਏ ਕਿਹਾ ਕਿ ਸੰਦੀਪ ਘਈ ਜਦੋਂ ਅਗਲੀ ਵਾਰ ਵੋਟ ਮੰਗਣ ਆਉਣਗੇ, ਤਾਂ ਉਨ੍ਹਾਂ ਨੂੰ ਗੰਦੇ ਪਾਣੀ ਵਿਚ ਖੜਾ ਕਰਕੇ ਸਵਾਲ ਪੁੱਛੇ ਜਾਣਗੇ | ਨਗਰ ਕੌਂਸਲ ਦੀ ਸੈਨੇਟਰੀ ਸੁਪਰਵਾਈਜ਼ਰ ਸਵਿਤਾ ਜੋਸ਼ੀ ਨੇ ਦੱਸਿਆ ਕਿ ਸੀਵਰੇਜ ਲਾਈਨਾਂ ਦੀ ਡੀ-ਸਿਲਟਿੰਗ ਸੀਵਰੇਜ ਬੋਰਡ ਦੀ ਜ਼ਿੰਮੇਵਾਰੀ ਹੈ | ਕਈ ਵਾਰ ਚਿੱਠੀਆਂ ਭੇਜੀਆਂ ਗਈਆਂ ਹਨ, ਪਰ ਕੋਈ ਕਾਰਵਾਈ ਨਹੀਂ ਹੋਈ |
ਕੌਂਸਲਰ ਸੰਦੀਪ ਘਈ ਨੇ ਵੀ ਨਗਰ ਕੌਂਸਲ 'ਤੇ ਹੀ ਗੁੱਸਾ ਜਤਾਉਂਦੇ ਹੋਏ ਕਿਹਾ ਕਿ ਉਹ ਦੋ ਸਾਲਾਂ ਤੋਂ ਮੰਗ ਕਰ ਰਹੇ ਹਨ, ਪਰ ਨਗਰ ਕੌਂਸਲ ਅਫ਼ਸਰ ਆਮ ਆਦਮੀ ਪਾਰਟੀ ਦੇ ਦਬਾਅ ਹੇਠ ਕੰਮ ਕਰ ਰਹੇ ਹਨ |