18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਹੜ੍ਹ ਪੀੜਤਾਂ ਦੀ ਮਦਦ ਲਈ ਅਧਿਆਪਕ ਯੂਨੀ. ਨੇ ਕਮੇਟੀ ਗਠਿਤ ਕੀਤੀ- ਕਾਕਾ ਬੇਰ ਕਲਾਂ

Ad Position 21
No active advertisement
ਅਜੀਤ ਡੈਸਕ 02-09-2025
ਮਲੌਦ, 1 ਸਤੰਬਰ (ਸਹਾਰਨ ਮਾਜਰਾ)- ਪਿਛਲੇ ਕਈ ਦਿਨਾਂ ਤੋਂ ਲਗਾਤਾਰ ਵਧ ਰਹੇ ਪਾਣੀ ਦੇ ਵਹਾਓ ਕਾਰਨ ਅੰਮਿ੍ਤਸਰ, ਪਠਾਨਕੋਟ, ਪਟਿਆਲਾ, ਬੇਟ ਖੇਤਰ ਲੁਧਿਆਣਾ ਆਦਿ ਵੱਖ ਵੱਖ ਜ਼ਿਲਿ੍ਹਆਂ ਦੇ ਅਨੇਕਾਂ ਪਿੰਡਾਂ ਵਿਚ ਦੇ ਲੋਕ ਬਹੁਤ ਭਾਰੀ ਮੁਸੀਬਤ ਵਿਚ ਘਿਰੇ ਹੋਏ ਹਨ | ਬਹੁਤ ਵੱਡੀ ਪੱਧਰ 'ਤੇ ਜਾਨੀ ਮਾਲੀ ਨੁਕਸਾਨ ਹੋ ਰਿਹਾ ਹੈ | ਇਸ ਮੁਸ਼ਕਿਲ ਘੜੀ ਵਿਚ ਸਮੂਹ ਅਧਿਆਪਕ ਵਰਗ ਨੂੰ ਵੀ ਆਪੋ ਆਪਣੇ ਸਾਧਨ ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ | ਇਹ ਵਿਚਾਰ ਅਧਿਆਪਕ ਆਗੂ ਮਾ. ਬਲਜਿੰਦਰ ਸਿੰਘ ਕਾਕਾ ਬੇਰ ਕਲਾਂ ਨੇ ਪ੍ਰਗਟਾਏ | ਉਨ੍ਹਾਂ ਕਿਹਾ ਕਿ ਹੁਣ ਜਿਵੇਂ ਉਨ੍ਹਾਂ ਪਰਿਵਾਰਾਂ ਲਈ ਖਾਣ, ਪੀਣ, ਦਵਾਈਆਂ, ਮੱਛਰਦਾਨੀਆਂ, ਟੈਂਟ, ਤਨ ਦੇ ਕੱਪੜੇ, ਸੁੱਕਾ ਰਾਸ਼ਨ ਆਦਿ ਬਹੁਤ ਜ਼ਰੂਰੀ ਵਸਤਾਂ ਦੀ ਭਾਰੀ ਲੋੜ ਹੈ | ਉਸੇ ਤਰ੍ਹਾਂ ਜਦੋਂ ਪਾਣੀ ਬੰਦ ਹੋ ਜਾਵੇਗਾ | ਉਸ ਵੇਲੇ ਇਨ੍ਹਾਂ ਪੀੜ੍ਹਤ ਪਰਿਵਾਰਾਂ ਲਈ ਮੁੜ ਵਸੇਬੇ ਲਈ ਬਹੁਤ ਜ਼ਿਆਦਾ ਯਤਨ ਕਰਨੇ ਪੈਣਗੇ | ਕਾਕਾ ਬੇਰ ਕਲਾਂ ਨੇ ਕਿਹਾ ਕਿ ਅੱਜ ਪੂਰਾ ਪੰਜਾਬ ਪਾਣੀ ਦੀ ਜ਼ਬਰਦਸਤ ਤ੍ਰਾਸਦੀ ਝੱਲ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਅÏਖੀ ਘੜੀ ਵਿਚ ਅਧਿਆਪਕ ਯੂਨੀਅਨ ਅੱਗੇ ਆਈ ਹੈ | ਇਸ ਲਈ ਪੀੜ੍ਹਤ ਪਰਿਵਾਰਾਂ ਲਈ ਲੋੜੀਂਦਾ ਫ਼ੰਡ ਇਕੱਠਾ ਕਰਨ ਲਈ ਕਮੇਟੀ ਬਣਾਈ ਗਈ ਹੈ | ਜਿਸ 'ਚ ਮਾ. ਬਲਜਿੰਦਰ ਸਿੰਘ ਕਾਕਾ, ਹਰਵਿੰਦਰ ਸਿੰਘ ਸਿਹੋੜਾ, ਰਵਿੰਦਰ ਸਿੰਘ ਦੌਦ, ਪਰਮਜੀਤ ਸਿੰਘ ਕਟਾਹਰੀ ਮੈਂਬਰ ਹੋਣਗੇ | ਇਸ ਲਈ ਅਧਿਆਪਕ ਵਰਗ ਨੂੰ ਅਪੀਲ ਹੈ ਕਿ ਉਹ ਆਪੋ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਫ਼ਰਜ਼ ਬਣਦਾ ਹੈ ਕਿ ਇਸ ਅÏਖੀ ਘੜੀ ਵਿਚ ਪੰਜਾਬ ਨਾਲ ਖੜਿਆ ਜਾਵੇ |
Ad Position 22
No active advertisement
ਪਿਛਲੀ ਖ਼ਬਰ ਹੜ੍ਹ ਪੀੜਤਾਂ ਬਾਰੇ ਮੁੱਖ ਮੰਤਰੀ ਹੁਣ ਚੁੱਪ ਕਿਉ- ਗਿੱਲ ਬੇਰ ਕਲਾਂ ਅਗਲੀ ਖ਼ਬਰ ਕੇਂਦਰ ਸਰਕਾਰ ਪੰਜਾਬੀਆਂ ਨਾਲ ਮਤਰੇਈ ਮਾਂ ਵਾਲਾ ਵਿਤਕਰਾ ਕਰਨਾ ਛੱਡੇ- ਐਡਵੋਕੇਟ ਕੂਹਲੀ
Ad Position 24