ਮਲੌਦ, 1 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਟਰੱਕ ਯੂਨੀਅਨ ਮਲੌਦ ਦੇ ਪ੍ਰਧਾਨ ਤੇ ਸਰਪੰਚ ਅਮਰਦੀਪ ਸਿੰਘ ਕੂਹਲੀ ਖ਼ੁਰਦ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਬਲਾਕ ਪ੍ਰਧਾਨ ਅਵਿਨਾਸ਼ਪ੍ਰੀਤ ਸਿੰਘ ਜੱਲ੍ਹਾ ਦਾ ਆੜ੍ਹਤੀ ਐਸੋਸੀਏਸ਼ਨ ਪੰਜਾਬ ਦਾ ਮੀਤ ਪ੍ਰਧਾਨ ਚੁਣਿਆ ਜਾਣਾ ਬਹੁਤ ਹੀ ਸ਼ਲਾਘਾ ਯੋਗ ਫ਼ੈਸਲਾ ਹੈ | ਉਨ੍ਹਾਂ ਕਿਹਾ ਕਿ ਅਵਿਨਾਸ਼ਪ੍ਰੀਤ ਸਿੰਘ ਜੱਲ੍ਹਾ ਇਕ ਆੜ੍ਹਤੀ ਹੋਣ ਦੇ ਨਾਲ-ਨਾਲ ਹਲਕਾ ਪਾਇਲ ਅੰਦਰ ਆਪਣੀਆਂ ਰਾਜਨੀਤਿਕ ਤੇ ਸਮਾਜਿਕ ਸੇਵਾਵਾਂ ਨਿਰੰਤਰ ਨਿਭਾਅ ਰਹੇ ਹਨ | ਕੂਹਲੀ ਨੇ ਅੱਗੇ ਕਿਹਾ ਕਿ ਜੱਲ੍ਹਾ ਆੜ੍ਹਤੀਆਂ ਦੇ ਸੰਘਰਸ਼ਮਈ ਸਾਥੀ ਹੋਣ ਦੇ ਨਾਲ- ਨਾਲ ਪੰਜਾਬ ਸਰਕਾਰ ਅੰਦਰ ਚੰਗਾ ਰਸੂਖ਼ ਰੱਖਦੇ ਹਨ ਅਤੇ ਹਲਕਾ ਪਾਇਲ ਦੇ ਵਿਧਾਇਕ ਇੰਜ: ਮਨਵਿੰਦਰ ਗਿਆਸਪੁਰਾ ਦੇ ਖ਼ਾਸਮ ਖ਼ਾਸ ਸਾਥੀਆਂ 'ਚੋਂ ਇਕ ਹਨ |