19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਵਿਰਾਸਤਾਂ ਨੂੰ ਸਾਂਭਣ ਲਈ ਯਤਨ ਕਰਨੇ ਬਹੁਤ ਜ਼ਰੂਰੀ-ਜਗਦੀਪ ਲਹਿਲ/ਹਰਮਿੰਦਰ

Ad Position 21
No active advertisement
ਅਜੀਤ ਡੈਸਕ 02-09-2025
ਮਲੌਦ, 1 ਸਤੰਬਰ (ਸਹਾਰਨ ਮਾਜਰਾ)-ਨਜ਼ਦੀਕੀ ਪਿੰਡ ਲਹਿਲ ਵਿਖੇ ਬਾਬਾ ਜਗਤ ਗਿਰ ਅਤੇ ਪ੍ਰਬੰਧਕ ਕਮੇਟੀ ਵਲੋਂ ਸੇਵਾਦਾਰ ਕਮਲ ਸਿੰਘ ਪ੍ਰਧਾਨ ਲਹਿਲ, ਹਰਜਿੰਦਰ ਨੰਬਰਦਾਰ, ਮੋਹਨ ਸਿੰਘ, ਕਾਕਾ ਲਹਿਲ, ਜੱਸੀ ਸਿੰਘ ਪੰਚ, ਪਿੰਦਾ ਸਿੰਘ ਪੰਚ, ਬਾਬਾ ਸੁਰਿੰਦਰ ਸਿੰਘ ਪੰਚ, ਸੁੱਖਾ ਲਹਿਲ ਵਲੋਂ ਨਗਰ ਦੇ ਸਹਿਯੋਗ ਨਾਲ ਗੁੱਗਾ ਮੈੜੀ ਦੇ ਅਸਥਾਨਾਂ 'ਤੇ ਸਾਲਾਨਾ ਜੋੜ ਮੇਲੇ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਉਚੇਚੇ ਤੌਰ 'ਤੇ ਨਤਮਸਤਕ ਹੋਣ ਲਈ ਪੁੱਜੇ ਮਾਲਵਾ ਸੋਸ਼ਲ ਐਂਡ ਵੈੱਲਫੇਅਰ ਕਲੱਬ ਮਲੌਦ ਦੇ ਪ੍ਰਧਾਨ ਇੰਜ. ਹਰਮਿੰਦਰ ਪਾਲ ਸਿੰਘ ਸਹਾਰਨ ਮਾਜਰਾ, ਡਾ. ਇਕਬਾਲ ਮੁਹੰਮਦ ਰਾਮਗੜ੍ਹ ਸਰਦਾਰਾਂ, ਮੁੱਖ ਪ੍ਰਬੰਧਕ ਕਮਲ ਪ੍ਰਧਾਨ, ਜਗਦੀਪ ਸਿੰਘ ਲਹਿਲ, ਨੰਬਰਦਾਰ ਹਰਜਿੰਦਰ ਸਿੰਘ ਆਦਿ ਵਲੋਂ ਸਾਂਝੇ ਤੌਰ 'ਤੇ ਸਤਿਕਾਰ ਸਹਿਤ ਬਾਬਾ ਜੀ ਦੇ ਅਸਥਾਨਾਂ 'ਤੇ ਚਾਦਰ ਸ਼ਰੀਫ਼ ਦੀ ਰਸਮ ਅਦਾ ਕੀਤੀ ਗਈ | ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਇੰਜ. ਹਰਮਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਬੁਲਾਰੇ ਜਗਦੀਪ ਸਿੰਘ ਲਹਿਲ ਨੇ ਕਿਹਾ ਕਿ ਇਹ ਅਸਥਾਨ ਸਾਡੀ ਮਹਾਨ ਵਿਰਾਸਤ ਦੀ ਯਾਦ ਦਿਵਾਉਂਦੇ ਹਨ | ਸਾਡੇ ਵਡੇਰਿਆਂ ਵਲੋਂ ਦਿੱਤੀਆਂ ਗਈਆਂ ਵਡਮੁੱਲੀਆਂ ਵਿਰਾਸਤਾਂ ਨੂੰ ਸਾਂਭਣ ਲਈ ਯਤਨ ਕੀਤੇ ਜਾਣੇ ਬਹੁਤ ਜ਼ਰੂਰੀ ਹਨ | ਪ੍ਰੰਤੂ ਅਜੋਕੀ ਨੌਜਵਾਨ ਪੀੜ੍ਹੀ ਇਨ੍ਹਾਂ ਤੋਂ ਦੂਰ ਹੁੰਦੀ ਜਾ ਰਹੀ ਹੈ | ਜੋ ਕਿ ਸਮੇਂ ਦੇ ਅਨੁਕੂਲ ਨਹੀਂ ਜਾਪਦੀ | ਇਸ ਉਪਰੰਤ ਮੁੱਖ ਸੇਵਾਦਾਰ ਬਾਬਾ ਜਗਤ ਗਿਰ, ਪ੍ਰਧਾਨ ਕਮਲ ਲਹਿਲ ਅਤੇ ਪ੍ਰਬੰਧਕਾਂ ਵੱਲੋਂ ਯੂਥ ਵਿੰਗ ਦੇ ਕੌਮੀ ਬੁਲਾਰੇ ਜਗਦੀਪ ਸਿੰਘ ਲਹਿਲ, ਇੰਜ. ਹਰਮਿੰਦਰ ਸਿੰਘ, ਇਕਬਾਲ ਮੁਹੰਮਦ ਅਤੇ ਪੁੱਜੀਆਂ ਸ਼ਖ਼ਸੀਅਤਾਂ ਨੂੰ ਮਾਣ ਸਨਮਾਨ ਦਿੱਤੇ ਗਏ | ਇਸ ਮੌਕੇ ਮੋਹਨ ਸਿੰਘ ਜੀਰਖ, ਗੁਰਮੁਖ ਸਿੰਘ ਕੂਹਲੀ, ਨਵਦੀਪ ਨਵੀ, ਮਾਸਟਰ ਬਲਜਿੰਦਰ ਸਿੰਘ ਕਾਕਾ ਬੇਰ ਕਲਾਂ, ਡਾਕਟਰ ਬਲਜਿੰਦਰ ਪਾਲ ਸਿੰਘ, ਸੁਖਦੇਵ ਸਿੰਘ, ਧਰਮਜੀਤ ਸਿੰਘ ਬੱਬੂ ਧੌਲ ਖ਼ੁਰਦ ਸਮੇਤ ਵੱਡੀ ਗਿਣਤੀ ਵਿਚ ਦੂਰੋਂ ਨੇੜਿਓਾ ਸ਼ਰਧਾਲੂ ਨਤਮਸਤਕ ਹੋਏ |
Ad Position 22
No active advertisement
ਪਿਛਲੀ ਖ਼ਬਰ ਏ. ਪੀ. ਜੱਲ੍ਹਾ ਨੂੰ ਸੂਬਾ ਮੀਤ ਪ੍ਰਧਾਨ ਬਣਾਉਣਾ ਸ਼ਲਾਘਾਯੋਗ ਫ਼ੈਸਲਾ: ਕੂਹਲੀ ਅਗਲੀ ਖ਼ਬਰ ਪਾਇਲ ਸ਼ਹਿਰ 'ਚੋਂ ਲੰਘਣਾ ਰਾਹਗੀਰਾਂ ਲਈ ਹੋਇਆ ਬੇਹੱਦ ਮੁਸ਼ਕਿਲ
Ad Position 24