22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਰੋਪੜ ਥਰਮਲ ਪਲਾਂਟ ਦੇ ਐੱਸ. ਡੀ. ਓ. ਤੋਂ ਕਾਰ ਖੋਹਣ 'ਤੇ 4 ਖਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 03-09-2025
ਮਾਛੀਵਾੜਾ ਸਾਹਿਬ, 2 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਮਾਛੀਵਾੜਾ ਨੇੜਲੇ ਪਿੰਡ ਪਵਾਤ ਦੇ ਸਰਹਿੰਦ ਨਹਿਰ ਪੁਲ ਕੋਲ ਕੱਲ੍ਹ ਥਰਮਲ ਪਲਾਂਟ ਰੋਪੜ ਵਿਖੇ ਤਾਇਨਾਤ ਐਸ. ਡੀ. ਓ. ਦੀ ਕੁੱਝ ਵਿਅਕਤੀਆਂ ਵਲੋਂ ਕਾਰ ਖੋਹ ਲਈ ਗਈ, ਜਿਸ 'ਤੇ ਪੁਲਿਸ ਨੇ 4 ਵਿਅਕਤੀਆਂ ਪਰਮ, ਵਿਸ਼ਾਲ ਅਤੇ 2 ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਲੁਧਿਆਣਾ ਦੇ ਵਸਨੀਕ ਐਸ. ਡੀ. ਓ. ਸ੍ਰੀਅੰਸ਼ ਬਾਂਸਲ ਨੇ ਦੱਸਿਆ ਕਿ ਉਹ ਆਪਣੀ ਅਲਟੋ ਕਾਰ ਰਾਹੀਂ ਰੋਪੜ ਵੱਲ ਡਿਊਟੀ ਕਰਨ ਜਾ ਰਿਹਾ ਸੀ ਕਿ ਰਸਤੇ ਵਿਚ ਸਰਹਿੰਦ ਨਹਿਰ ਕਿਨਾਰੇ ਪਵਾਤ ਪੁਲ ਨੇੜੇ ਇੱਕ ਵੈਗਨਰ ਕਾਰ 4 ਨੌਜਵਾਨ ਸਵਾਰ ਸਨ | ਉਨ੍ਹਾਂ ਮੇਰੀ ਗੱਡੀ ਬਰਾਬਰ ਆਪਣੀ ਗੱਡੀ ਦਾ ਸ਼ੀਸ਼ਾ ਉਤਾਰ ਕੇ ਕਿਹਾ ਕਿ ਤੁਹਾਡੀ ਕਾਰ ਬਬਲਿੰਗ ਕਰ ਰਹੀ ਹੈ ਜਿਸ ਕਾਰਨ ਟਾਇਰ ਵੀ ਫਟ ਸਕਦਾ ਹੈ | ਸ੍ਰੀਅੰਸ਼ ਅਨੁਸਾਰ ਜਦੋਂ ਉਹ ਗੱਡੀ ਰੋਕ ਕੇ ਟਾਇਰ ਦੀ ਜਾਂਚ ਕਰਨ ਲੱਗਾ ਤਾਂ ਕਾਰ ਸਵਾਰਾਂ ਨੇ ਤੇਜ਼ ਗਤੀ ਵਿਚ ਗੱਡੀ ਲਿਆ ਕੇ ਅੱਗੇ ਲਗਾ ਦਿੱਤੀ | ਜਿਨ੍ਹਾਂ 'ਚੋਂ ਇੱਕ ਨੇ ਆਖਿਆ ਕਿ ਪਰਮ ਗੱਡੀ 'ਚੋਂ ਕਿਰਪਾਨ ਕੱਢ ਕੇ ਲਿਆ | ਦੂਸਰੇ ਵਿਅਕਤੀ ਨੇ ਕਿਹਾ ਕਿ ਕਿਰਪਾਨ ਤਾਂ ਵਿਸ਼ਾਲ ਕੋਲ ਹੈ | ਉਕਤ ਵਿਅਕਤੀ ਮੇਰੇ ਕੋਲੋਂ ਗੱਡੀ ਦੀ ਚਾਬੀ ਖੋਹ ਕੇ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਫ਼ਰਾਰ ਹੋ ਗਏ | ਸਥਾਨਕ ਪੁਲਿਸ ਵਲੋਂ ਇਨ੍ਹਾਂ 4 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਰੇਲ ਗੱਡੀ ਦੀ ਲਪੇਟ 'ਚ ਆਉਣ ਨਾਲ ਵਿਅਕਤੀ ਦੀ ਮੌਤ ਅਗਲੀ ਖ਼ਬਰ ਲੈਕਚਰਾਰ ਕੇਡਰ ਯੂਨੀਅਨ ਵਲੋਂ ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਦਾ ਫ਼ੈਸਲਾ-ਢਿੱਲੋਂ
Ad Position 24