ਖੰਨਾ, 2 ਸਤੰਬਰ (ਹਰਜਿੰਦਰ ਸਿੰਘ ਲਾਲ)- ਖੰਨਾ ਰੇਲਵੇ ਸਟੇਸ਼ਨ ਨੇੜੇ ਗੋਬਿੰਦਗੜ੍ਹ ਵਾਲੇ ਪਾਸੇ ਇਕ ਅਣਪਛਾਤੇ ਵਿਅਕਤੀ ਦੀ ਰੇਲਗੱਡੀ ਦੀ ਲਪੇਟ 'ਚ ਆਉਣ ਨਾਲ ਮੌਤ ਹੋ ਗਈ | ਇਹ ਹਾਦਸਾ ਕਿੱਲੋਮੀਟਰ ਨੰਬਰ 333/22-24 ਦੇ ਨੇੜੇ ਵਾਪਰਿਆ | ਮਿ੍ਤਕ ਦੀ ਉਮਰ ਲਗਭਗ 45 ਤੋਂ 46 ਸਾਲ ਦੱਸੀ ਜਾ ਰਹੀ ਹੈ ਅਤੇ ਉਸ ਨੰੂ ਕਿਸੇ ਅਣਪਛਾਤੀ ਰੇਲਗੱਡੀ ਨੇ ਟੱਕਰ ਮਾਰ ਦਿੱਤੀ | ਜੀ. ਆਰ. ਪੀ. ਖੰਨਾ ਦੇ ਅਨੁਸਾਰ ਮਿ੍ਤਕ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ | ਜੇਕਰ ਕਿਸੇ ਨੂੰ ਇਸ ਬਾਰੇ ਕੋਈ ਜਾਣਕਾਰੀ ਹੈ ਤਾਂ ਜੀ. ਆਰ. ਪੀ. ਚੌਕੀ ਖੰਨਾ ਨਾਲ ਸੰਪਰਕ ਕੀਤਾ ਜਾਵੇ | ਲਾਸ਼ ਨੂੰ ਅਗਲੇ 72 ਘੰਟਿਆਂ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰੱਖਿਆ |