22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਹੜ੍ਹ ਪੀੜਤਾਂ ਦੀ ਮਦਦ ਭੇਜੀ ਰਾਹਤ ਸਮੱਗਰੀ-ਰੁਪਾਲੋਂ <br/>

Ad Position 21
No active advertisement
ਅਜੀਤ ਡੈਸਕ 03-09-2025
ਖੰਨਾ, 2 ਸਤੰਬਰ (ਹਰਜਿੰਦਰ ਸਿੰਘ ਲਾਲ)- ਪੂਰੇ ਪੰਜਾਬ 'ਚ ਹੜ੍ਹਾਂ ਨੇ ਵੱਡੀ ਪੱਧਰ 'ਤੇ ਲੋਕਾਂ ਦਾ ਜਾਨੀ-ਮਾਲੀ ਨੁਕਸਾਨ ਕੀਤਾ ਹੈ | ਇਸ ਕੁਦਰਤੀ ਆਫ਼ਤ ਦੇ ਸਮੇਂ ਜਿੱਥੇ ਪੰਜਾਬ ਸਰਕਾਰ ਵੱਲੋਂ ਹੱਥ ਖੜੇ ਕੀਤੇ ਗਏ ਹਨ, ਉੱਥੇ ਕੇਂਦਰ ਸਰਕਾਰ ਵਲੋਂ ਵੀ ਕੇਵਲ ਬਿਆਨਬਾਜ਼ੀ ਹੀ ਕਰਕੇ ਸਾਰ ਦਿੱਤਾ ਗਿਆ | ਇਹੋ ਜਿਹੇ ਮੌਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਰਕਰਾਂ ਵਲੋਂ 14 ਰਾਹਤ ਕੈਂਪ ਲਗਾ ਕੇ ਲੋਕਾਂ ਦੀ ਲਗਾਤਾਰ ਮਦਦ ਕੀਤੀ ਜਾ ਰਹੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ਵਾਰਿਸ ਪੰਜਾਬ ਦੇ ਭਰਤੀ ਕਮੇਟੀ ਮੈਂਬਰ ਪੰਜਾਬ ਅਤੇ ਅਬਜ਼ਰਵਰ ਜ਼ਿਲ੍ਹਾ ਸ੍ਰੀ ਫ਼ਤਿਹਗੜ੍ਹ ਸਾਹਿਬ ਸੰਦੀਪ ਸਿੰਘ ਰੁਪਾਲੋਂ ਨੇ ਅੱਜ ਖੰਨਾ ਵਿਖੇ ਲੱਖਾ ਸਿੰਘ ਕੋਟਲਾ ਦੀ ਅਗਵਾਈ 'ਚ ਰਾਹਤ ਸਮੱਗਰੀ ਨੂੰ ਰਵਾਨਾ ਕਰਦਿਆਂ ਕੀਤਾ | ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਦੇ ਪਿਤਾ ਬਾਪੂ ਤਰਸੇਮ ਸਿੰਘ ਖ਼ਾਲਸਾ ਅਤੇ ਫ਼ਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖ਼ਾਲਸਾ ਦੀ ਅਗਵਾਈ 'ਚ ਪੂਰੇ ਪੰਜਾਬ ਦੇ ਵਰਕਰ ਪਾਰਟੀ ਵਲੋਂ ਲਗਾਏ ਰਾਹਤ ਕੈਂਪਾਂ 'ਚ ਹੜ੍ਹ ਪੀੜਤਾਂ ਦੀ ਸੇਵਾ ਲਈ ਜੁਟੇ ਹੋਏ ਹਨ | ਅੱਜ ਪੰਜਾਬ ਦੇ ਲੋਕਾਂ ਦੇ ਸਾਹਮਣੇ ਸੱਚ ਆ ਗਿਆ ਹੈ ਕਿ ਪੰਜਾਬ ਦੇ ਲੋਕਾਂ ਦੀ ਅਸਲ ਰਾਖੀ ਤੇ ਮਸਲਿਆਂ ਦਾ ਹੱਲ ਕੇਵਲ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਹੀ ਕਰ ਸਕਦੇ ਹਨ | ਇਸ ਮੌਕੇ ਪਾਰਟੀ ਦੇ ਆਗੂ ਸੀਨੀਅਰ ਬਲਜਿੰਦਰ ਸਿੰਘ ਲਸੋਈ, ਲਖਬੀਰ ਸਿੰਘ ਸੌਂਟੀ, ਨਵਦੀਪ ਸਿੰਘ ਤਾਨ, ਸੁਖਦਰਸ਼ਨ ਸਿੰਘ ਬਰਵਾਲੀ, ਜਗਦੀਪ ਸਿੰਘ, ਗੁਰ ਕਮਲ ਸਿੰਘ ਬਰੋਲੀ, ਰਵਿੰਦਰ ਸਿੰਘ ਸਿਓਕ, ਦਲਵੀਰ ਸਿੰਘ ਧਾਂਦਲੀ ਮਲਕੀਤ ਸਿੰਘ, ਅਵਤਾਰ ਸਿੰਘ, ਅਮਨਦੀਪ ਸਿੰਘ ਕੰਸਾਲਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਘੁਡਾਣੀ ਕਲਾਂ ਵਿਖੇ ਭਾਰੀ ਮੀਂਹ ਨਾਲ 2 ਮਕਾਨ ਡਿੱਗੇ <br/> ਅਗਲੀ ਖ਼ਬਰ ਸੌਂਦ ਵਲੋਂ ਹੜ੍ਹ ਤੋਂ ਬਚਾਅ ਲਈ 'ਗੈਬ ਦੀ ਪੁਲੀ' ਦੀ ਸਫ਼ਾਈ ਕਰਨ ਦੇ ਆਦੇਸ਼ <br/>
Ad Position 24