22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਪਿੰਡ ਘੁਡਾਣੀ ਕਲਾਂ ਵਿਖੇ ਭਾਰੀ ਮੀਂਹ ਨਾਲ 2 ਮਕਾਨ ਡਿੱਗੇ <br/>

Ad Position 21
No active advertisement
ਅਜੀਤ ਡੈਸਕ 03-09-2025
ਰਾੜਾ ਸਾਹਿਬ, 2 ਸਤੰਬਰ (ਸੁਖਵੀਰ ਸਿੰਘ ਚਣਕੋਈਆਂ)-ਪਿੰਡ ਘੁਡਾਣੀ ਕਲ੍ਹਾਂ ਵਿਖੇ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ 2 ਮਕਾਨ ਡਿਗ ਗਏ ਹਨ | ਜਦੋਂ ਅਜੀਤ ਦੇ ਪ੍ਰਤੀਨਿਧ ਵੱਲੋਂ ਪਿੰਡ ਘੁਡਾਣੀ ਕਲ੍ਹਾਂ ਵਿਖੇ ਪੁੱਜ ਕੇ ਦੇਖਿਆ ਤਾਂ ਰਵਿਦਾਸ ਧਰਮਸ਼ਾਲਾ ਦਰਵਾਜੇ ਲਾਗੇ 2 ਗਰੀਬ ਪਰਿਵਾਰਾਂ ਦੇ ਮਕਾਨ ਦੀਆਂ ਛੱਤਾਂ ਬਿਲਕੁਲ ਢਹਿ ਢੇਰੀ ਹੋ ਚੁੱਕੀਆਂ ਸਨ | ਇਸ ਸਮੇਂ ਪੀੜਤ ਪਰਿਵਾਰ ਦੇ ਮੁਖੀ ਬਲਵੀਰ ਸਿੰਘ ਅਤੇ ਰਣਜੀਤ ਸਿੰਘ ਸਪੁੱਤਰ ਧਰਮਪਾਲ ਸਿੰਘ ਪਿੰਡ ਘੁਡਾਣੀ ਕਲ੍ਹਾਂ ਜੋ ਦੋਵੇਂ ਭਰਾ ਹਨ ਅਤੇ ਦੋਵਾਂ ਦੇ ਮਕਾਨ ਡਿਗ ਗਏ | ਉਨ੍ਹਾਂ ਨਾਲ ਪਿੰਡ ਵਾਸੀਆਂ ਦੀ ਮੌਜੂਦਗੀ ਵਿਚ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਹਨ ਅਤੇ ਅੱਜ ਉਨ੍ਹਾਂ 'ਤੇ ਇੱਕ ਵੱਡੀ ਮੁਸੀਬਤ ਆ ਗਈ ਅਤੇ ਮੀਂਹ ਨਾਲ ਮਕਾਨ ਡਿਗ ਗਏ ਹਨ | ਉਨ੍ਹਾਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਆਪਣੇ ਮਕਾਨ ਬਣਾ ਸਕਣ |


Ad Position 22
No active advertisement
ਪਿਛਲੀ ਖ਼ਬਰ ਸਤਲੁਜ ਦਰਿਆ ਦਾ ਧੁੱਸੀ ਬੰਨ੍ਹ ਸੁਰੱਖਿਅਤ-ਐਸ. ਐਸ. ਪੀ. <br/> ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਹੜ੍ਹ ਪੀੜਤਾਂ ਦੀ ਮਦਦ ਭੇਜੀ ਰਾਹਤ ਸਮੱਗਰੀ-ਰੁਪਾਲੋਂ <br/>
Ad Position 24