ਜੋਧਾਂ, 2 ਸਤੰਬਰ (ਗੁਰਵਿੰਦਰ ਸਿੰਘ ਹੈਪੀ)-ਲਾਗਲੇ ਪਿੰਡ ਗੁੱਜਰਵਾਲ ਦੀ ਆਧੁਨਿਕ ਪਾਰਕ ਵਿਖੇ ਨੌਜਵਾਨ ਪ੍ਰਬੰਧਕ ਕਮੇਟੀ ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 11ਵਾਂ ਵਿਸਾਲ ਭਗਵਤੀ ਜਾਗਰਣ ਕਰਵਾਇਆ ਗਿਆ¢ ਮੁੱਖ ਪ੍ਰਬੰਧਕ ਬੂਟਾ ਸਿੰਘ ਧਾਲੀਵਾਲ, ਕੁਲਵਿੰਦਰ ਕੌਰ ਗਰੇਵਾਲ ਅਤੇ ਗੁਰਵਿੰਦਰ ਸਿੰਘ ਗੌਰਵ ਦੀ ਅਗਵਾਈ ਹੇਠ ਕਰਵਾਏ ਗਏ ਜਾਗਰਣ ਵਿਚ ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਦਾਖਾ ਦੇ ਸੀਨੀਅਰ ਆਗੂ ਜਸਕਰਨ ਸਿੰਘ ਦਿਉਲ ਵਿਸ਼ੇਸ਼ ਤੌਰ 'ਤੇ ਪਹੁੰਚੇ¢ ਭਗਵਤੀ ਜਾਗਰਣ ਦੌਰਾਨ ਗਾਇਕ ਰਵੀ ਹਲਵਾਰਾ, ਬਲਵਿੰਦਰ ਕਲੇਰ ਅਤੇ ਰੋਕੀ ਪਿ੍ੰਸ ਨੇ ਆਪਣੀਆਂ ਭੇਂਟਾਂ ਰਾਹੀਂ ਮਾਤਾ ਦਾ ਗੁਣਗਾਨ ਕੀਤਾ¢ ਅਕਾਲੀ ਆਗੂ ਜਸਕਰਨ ਸਿੰਘ ਦਿਉਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਮਹਾਨ ਗੁਰੂਆਂ, ਪੀਰਾਂ ਫ਼ਕੀਰਾਂ ਦੀ ਧਰਤੀ ਹੈ ਇਸ ਦੇ ਲੋਕਾਂ ਦੀ ਵੱਡੀ ਖ਼ੂਬੀ ਹੈ ਕਿ ਇਹ ਸਾਰੇ ਧਰਮਾਂ ਦੇ ਦਿਨ ਤਿਉਹਾਰ ਰਲ ਮਿਲ ਕੇ ਮਨਾਉਂਦੇ ਹਨ¢ ਉਨ੍ਹਾਂ ਕਿਹਾ ਕਿ ਸਾਰੇ ਧਰਮ ਸਾਨੂੰ ਆਪਸੀ ਪਿਆਰ ਮੁਹੱਬਤ ਨਾਲ ਰਲ ਮਿਲ ਕੇ ਰਹਿਣ ਦੀ ਸਿੱਖਿਆ ਦਿੰਦੇ ਹਨ¢ ਇਸ ਮੌਕੇ ਉਨ੍ਹਾਂ ਵਲੋਂ ਜਾਗਰਣ ਕਮੇਟੀ ਨੂੰ ਸਹਾਇਤਾ ਰਾਸ਼ੀ ਵੀ ਦਿੱਤੀ ਗਈ¢ ਇਸ ਮੌਕੇ ਪ੍ਰਬੰਧਕਾਂ ਵਲੋਂ ਜਸਕਰਨ ਸਿੰਘ ਦਿਉਲ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ¢ ਇਸ ਮੌਕੇ ਜਥੇਦਾਰ ਜਗਰੂਪ ਸਿੰਘ, ਸਰਪੰਚ ਹਰਦੀਪ ਸਿੰਘ ਗਰੇਵਾਲ, ਸਿਮਰਜੀਤ ਕੌਰ ਗਰੇਵਾਲ ਬਲਾਕ ਸੰਮਤੀ ਮੈਂਬਰ, ਜਗਦੇਵ ਸਿੰਘ ਗਰੇਵਾਲ, ਕਮਲਜੀਤ ਸਿੰਘ ਗਰੇਵਾਲ, ਰਮਨਜੀਤ ਕੌਰ ਪੰਚ, ਬਾਬਾ ਚਰਨਜੀਤ ਸਿੰਘ, ਸਿਮਰਨਜੀਤ ਕੌਰ ਪੰਚ, ਰਣਧੀਰ ਸਿੰਘ ਭੋਲਾ, ਜਸਵੀਰ ਸਿੰਘ ਧੀਰਾ, ਜਸਵੰਤ ਸਿੰਘ ਗਿੱਲ, ਸੁਰਿੰਦਰ ਕੌਰ ਸਾਬਕਾ ਪੰਚ, ਗੁਰਮੀਤ ਸਿੰਘ ਤੇਜ਼ੀ, ਰਣਜੀਤ ਸਿੰਘ ਕਾਕਾ, ਮਾਸਟਰ ਮਨਦੀਪ ਸਿੰਘ, ਜਗਰੂਪ ਸਿੰਘ ਸੈਕਟਰੀ, ਹਰਪਾਲ ਸਿੰਘ ਗਿੱਲ, ਸੁਖਵਿੰਦਰ ਸਿੰਘ ਬਿੱਟੂ, ਨਿਰਭੈ ਸਿੰਘ ਗਾਂਧੀ, ਕੁਲਦੀਪ ਸਿੰਘ ਧੂਲਕੋਟ ਤੋਂ ਇਲਾਵਾ ਹੋਰ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ¢