23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਪੰਜਾਬੀ ਬਾਗ ਕਾਲੋਨੀ ਵਿਖੇ ਤਿੰਨ ਦਿਨਾ ਗਣੇਸ਼ ਮਹੋਤਸਵ ਪ੍ਰੋਗਰਾਮ <br/>

Ad Position 21
No active advertisement
ਅਜੀਤ ਡੈਸਕ 03-09-2025
ਖੰਨਾ, 2 ਸਤੰਬਰ (ਹਰਜਿੰਦਰ ਸਿੰਘ ਲਾਲ)-ਸਮਰਾਲਾ ਰੋਡ 'ਤੇ ਸਥਿਤ ਪੰਜਾਬੀ ਬਾਗ ਕਾਲੋਨੀ ਵਿਖੇ ਤਿੰਨ ਦਿਨਾ ਗਣੇਸ਼ ਮਹੋਤਸਵ ਪ੍ਰੋਗਰਾਮ ਕੀਤਾ ਜਾ ਰਿਹਾ ਹੈ, ਜਿਸ ਦੀ ਪ੍ਰਧਾਨਗੀ ਹੀਨਾ ਜਗਦਿਓਾ ਕਰਨਗੇ | ਇਹ ਸਮਾਗਮ ਬੁੱਧਵਾਰ ਤੋਂ ਸ਼ੁੱਕਰਵਾਰ ਤੱਕ ਚੱਲੇਗਾ, ਜਿਸ ਵਿਚ ਪੂਜਾ-ਅਰਚਨਾ ਪੰਡਿਤ ਦੇਸ਼ਰਾਜ ਸ਼ਾਸਤਰੀ ਦੁਆਰਾ ਕੀਤੀ ਜਾਵੇਗੀ | ਗਣੇਸ਼ ਮਹੋਤਸਵ ਦੌਰਾਨ ਸ਼ਰਧਾਲੂ ਭਗਵਾਨ ਗਣੇਸ਼ ਦੀ ਮੂਰਤੀ ਦੀ ਪੂਜਾ ਕਰਨਗੇ | ਪੰਡਿਤ ਦੇਸ਼ਰਾਜ ਸ਼ਾਸਤਰੀ ਦੇ ਅਨੁਸਾਰ ਗਣੇਸ਼ ਮਹੋਤਸਵ ਬੁੱਧੀ, ਗਿਆਨ ਅਤੇ ਖੁਸ਼ਹਾਲੀ ਦਾ ਪ੍ਰਤੀਕ ਹੈ | ਇਸ ਮੌਕੇ ਸ਼ਰਧਾਲੂਆਂ ਨੂੰ ਭਗਵਾਨ ਗਣੇਸ਼ ਦੀ ਕਿਰਪਾ ਅਤੇ ਅਸ਼ੀਰਵਾਦ ਪ੍ਰਾਪਤ ਹੋਵੇਗਾ ਅਤੇ ਇਹ ਸਮਾਗਮ ਖੇਤਰ 'ਚ ਏਕਤਾ ਅਤੇ ਸਦਭਾਵਨਾ ਦੀ ਭਾਵਨਾ ਨੂੰ ਉਤਸ਼ਾਹਿਤ ਕਰੇਗਾ | ਇਸ ਮੌਕੇ ਪ੍ਰਧਾਨ ਹੀਨਾ ਜਗਦੇਓ, ਕਵਿਤਾ ਥੋਰ, ਅਤੁਲ ਸ਼ਰਮਾ, ਡਾ: ਦਿਲਮਾਨ ਸਿੰਘ, ਸੋਨੂੰ ਹਸੀਜਾ, ਕੁਲਦੀਪ ਸਿੰਘ, ਰੀਕੀ ਜਗਦੇਓ, ਸੀਮਾ ਸਨੇਹ, ਰਾਣੀ, ਰੇਖਾ ਸ਼ਰਮਾ, ਨੀਰੂ ਸ਼ਰਮਾ, ਕੈਲਾਸ਼ ਥੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮੰਡੀ ਮੁੱਲਾਂਪੁਰ ਅਜੀਤਸਰ ਨਗਰ ਦੇ ਲੋਕਾਂ ਨੇ ਹੜ੍ਹ ਪੀੜਤਾਂ ਲਈ ਰਾਸ਼ਨ ਭੇਜਿਆ <br/> ਅਗਲੀ ਖ਼ਬਰ ਜੰਮੂ-ਕਸ਼ਮੀਰ ਦੀਆਂ ਸੰਗਤਾਂ ਵਲੋਂ ਹੜ੍ਹ ਪ੍ਰਭਾਵਿਤ ਖੇਤਰ 'ਚ ਪਸ਼ੂਆਂ ਲਈ ਭੇਜੀਆਂ ਫੀਡ ਦੀਆਂ ਟਰਾਲੀਆਂ <br/>
Ad Position 24