ਮੁੱਲਾਂਪੁਰ-ਦਾਖਾ, 2 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਦੇ ਬਹੁਤੇ ਜ਼ਿਲਿ੍ਹਆਂ ਅੰਦਰ ਹੜ੍ਹਾਂ ਦੀ ਮਾਰ ਹੇਠ ਆਏ ਲੋਕਾਂ ਦੀ ਮਦਦ ਲਈ ਪਿੰਡਾਂ ਤੋਂ ਲੰਗਰ, ਪੀਣ ਵਾਲਾ ਪਾਣੀ, ਹੋਰ ਜ਼ਰੂਰੀ ਵਸਤਾਂ ਦੇ ਨਾਲ ਪਸ਼ੂਆਂ ਲਈ ਮੱਕੀ ਦਾ ਅਚਾਰ, ਤੂੜੀ ਦੀ ਸੇਵਾ ਨਿਰੰਤਰ ਜਾਰੀ ਹੈ | ਨਗਰ ਕੌਂਸਲ ਮੁੱਲਾਂਪੁਰ-ਦਾਖਾ ਦੇ ਅਜੀਤਸਰ ਨਗਰ ਮੁਹੱਲੇ ਵਾਲਿਆਂ ਆਪਣੇ ਲੋਕਾਂ ਅਤੇ ਐੱਨ.ਆਰ.ਆਈਜ਼ ਦੇ ਸਹਿਯੋਗ ਨਾਲ ਜ਼ਿਲ੍ਹਾ ਫਿਰੋਜ਼ਪੁਰ ਦੇ ਹੜ੍ਹ ਪੀੜ੍ਹਤ ਲੋਕਾਂ ਲਈ ਦਾਲ-ਸਬਜ਼ੀ, ਪ੍ਰਸ਼ਾਦੇ, ਸੁੱਕੀਆਂ ਰਸਦਾਂ, ਪੀਣ ਵਾਲਾ ਪਾਣੀ, ਹੋਰ ਸਹਾਇਤਾ ਸਮੱਗਰੀ ਭੇਜੀ ਗਈ | ਰਾਸ਼ਨ ਨਾਲ ਭਰੀ ਗੱਡੀ ਹੜ੍ਹ ਪੀੜਤਾਂ ਵੱਲ ਰਵਾਨਾ ਕਰਨ ਸਮੇਂ ਐੱਨ.ਆਰ ਆਈ ਜਗਦੀਸ਼ਰ ਸਿੰਘ ਯੂ.ਐੱਸ.ਏ, ਦਲਜੀਤ ਸਿੰਘ ਕਰੜੇ ਯੂ.ਐੱਸ.ਏ, ਦਲੀਪ ਸਿੰਘ ਨੱਤ ਕੈਨੇਡਾ, ਸਾਬਕਾ ਪ੍ਰਧਾਨ ਅਵਤਾਰ ਸਿੰਘ, ਡਾ: ਧਰਮਪਾਲ ਸਿੰਘ, ਪਿ੍ਤਪਾਲ ਸਿੰਘ, ਬਿੱਲਾ ਚੀਮਾ ਹੋਰਨਾਂ ਨੇ ਦੱਸਿਆ ਕਿ ਹੜ੍ਹਾਂ 'ਚ ਘਿਰੇ ਵਿਅਕਤੀਆਂ ਲਈ ਸਾਡੇ ਲੋਕਾਂ ਦੇ ਮਨਾਂ 'ਚ ਡਾਹਢੀ ਚਿੰਤਾ ਹੈ, ਅੱਜ ਰਾਸ਼ਨ ਭੇਜਿਆ ਗਿਆ |