27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਪਹਿਲਵਾਨ ਗੌਰਵ ਮਾਛੀਵਾੜਾ ਨੇ ਸਿਕੰਦਰ ਸ਼ੇਖ਼ ਨੂੰ ਚਿੱਤ ਕਰਕੇ ਜਿੱਤਿਆ ਟਰੈਕਟਰ

Ad Position 21
No active advertisement
ਅਜੀਤ ਡੈਸਕ 07-09-2025
ਮਾਛੀਵਾੜਾ ਸਾਹਿਬ, 6 ਸਤੰਬਰ (ਮਨੋਜ ਕੁਮਾਰ, ਰਾਜਦੀਪ ਸਿੰਘ ਅਲਬੇਲਾ )-ਪਹਿਲਵਾਨ ਗੌਰਵ ਨੇ ਆਪਣੇ ਸਵਰਗਵਾਸੀ ਕੋਚ ਪਹਿਲਵਾਨ ਦਿਲਜੀਤ ਸਿੰਘ ਅਤੇ ਪਿਤਾ ਸਾਬਕਾ ਕੌਂਸਲਰ ਸ਼ੰਮੀ ਕੁਮਾਰ ਦਾ ਨਾਮ ਰੌਸ਼ਨ ਕਰਦੇ ਹੋਏ ਦੁਆਬੇ ਦੀ ਧਰਤੀ 'ਤੇ ਵੱਡੇ ਦੰਗਲ ਮੇਲੇ ਗੜੀ ਅਜੀਤ ਸਿੰਘ ਵਿਖੇ ਝੰਡੀ ਦੀ ਇਕ ਨੰਬਰ ਦੀ ਕੁਸ਼ਤੀ 'ਚ ਫੋਰਡ 3600 ਟਰੈਕਟਰ ਜਿੱਤ ਕੇ ਇਤਿਹਾਸ ਰਚਿਆ¢ ਇਹ ਮੁਕਾਬਲਾ ਗੌਰਵ ਮਾਛੀਵਾੜਾ ਅਤੇ ਮਹਾਰਾਸ਼ਟਰ ਦੇ ਪਹਿਲਵਾਨ ਸਿਕੰਦਰ ਸ਼ੇਖ਼ ਅਖਾੜਾ ਮੁੱਲਾਂਪੁਰ ਗਰੀਬਦਾਸ ਵਿਚਕਾਰ ਕਰਵਾਇਆ ਗਿਆ | ਜਿਸ ਵਿਚ ਮਹਿਜ਼ ਕੁੱਝ ਮਿੰਟਾਂ ਵਿਚ ਹੀ ਗੌਰਵ ਨੇ ਸਿਕੰਦਰ ਸ਼ੇਖ਼ ਨੂੰ ਚਿੱਤ ਕਰਦਿਆਂ ਝੰਡੀ ਦੀ ਕੁਸ਼ਤੀ ਆਪਣੇ ਨਾਂਅ ਕੀਤੀ ¢ ਇਸ ਤੋਂ ਪਹਿਲਾਂ ਵੀ ਉਹ ਕਈ ਨਾਮੀ ਪਹਿਲਵਾਨਾਂ ਨੂੰ ਟੱਕਰ ਦੇ ਚੁੱਕਿਆ ਹੈ ¢
Ad Position 22
No active advertisement
ਪਿਛਲੀ ਖ਼ਬਰ ਪਲੈਨਟ-ਈ ਸਕੂਲ 'ਚ ਅਧਿਆਪਕ ਦਿਵਸ ਮਨਾਉਣ ਸਮੇਂ ਹੜ੍ਹ ਪੀੜਤਾਂ ਲਈ ਭੇਜਿਆ ਰਾਸ਼ਨ ਅਗਲੀ ਖ਼ਬਰ ਡੋਪ ਟੈਸਟ ਪੋਜ਼ੀਟਿਵ ਆਉਣ 'ਤੇ ਵਿਅਕਤੀ ਖ਼ਿਲਾਫ਼ ਕੇਸ ਦਰਜ
Ad Position 24