ਸਾਹਨੇਵਾਲ, 6 ਸਤੰਬਰ (ਹਨੀ ਚਾਠਲੀ)-ਹਰੇ ਕਿ੍ਸ਼ਨਾ ਮੰਦਰ ਨਿਊ ਮਾਡਲ ਟਾਊਨ ਸਾਹਨੇਵਾਲ ਦੇ ਪ੍ਰਧਾਨ ਰਸ਼ਪਾਲ ਸਿੰਘ ਨੇ ਦੱਸਿਆ ਕਿ ਹਰੇ ਕਿ੍ਸ਼ਨਾ ਮੰਦਰ ਨਿਊ ਮਾਡਲ ਟਾਊਨ ਸਾਹਨੇਵਾਲ ਵਿਚ ਜੋ ਪਿਛਲੇ 11 ਦਿਨ ਤੋਂ ਗਣਪਤੀ ਦਾ ਉਤਸਵ ਮਨਾਇਆ ਜਾ ਰਿਹਾ ਸੀ | ਉਹ ਅੱਜ ਅਨੰਤ ਚਤੁਰਥੀ ਦੇ ਮੌਕੇ 'ਤੇ ਮੰਦਰ ਵਿਚ ਹੀ ਗਣਪਤੀ ਦੀ ਜੋ ਈਕੋ ਫਰੈਂਡਲੀ ਮੂਰਤੀ ਲਿਆਂਦੀ ਗਈ ਸੀ | ਮੰਦਰ 'ਚ ਹੀ ਇਕ ਟੱਪ 'ਚ ਵਿਸਰਜਨ ਪੂਰੀ ਵਿਧੀ ਰਾਹੀਂ ਕੀਤਾ ਗਿਆ ¢ ਇਹ ਸਮਾਜ ਲਈ ਇੱਕ ਸੁਨੇਹਾ ਹੈ ਕਿ ਦਰਿਆਵਾਂ ਜਾਂ ਨਹਿਰਾਂ 'ਚ ਗਣਪਤੀ ਦੀ ਪੀ. ਓ. ਪੀ. ਦੀ ਜੋ ਮੂਰਤੀ ਵਿਸਰਜਨ ਕਰਦੇ ਹਨ, ਉਹ ਪੀ. ਓ. ਪੀ. ਸਦੀਆਂ ਤੱਕ ਗਲਦੀ ਨਹੀਂ ਉੱਥੇ ਪਈ ਰਹਿੰਦੀ ਹੈ | ਜਿਨ੍ਹਾਂ ਸਮਾਜ ਵਿਚ ਇੱਕ ਗਲਤ ਸੁਨੇਹਾ ਜਾਂਦਾ ਹੈ, ਸਨਾਤਨ ਧਰਮ ਸਾਨੂੰ ਇਹ ਸਿੱਖਿਆ ਨਹੀਂ ਦਿੰਦਾ ¢ ਹਰੇ ਕਿ੍ਸ਼ਨਾ ਮੰਦਿਰ ਟਰੱਸਟ ਦੇ ਪ੍ਰਧਾਨ ਰਸ਼ਪਾਲ ਸਿੰਘ ਨੇ ਦੱਸਿਆ ਕਿ ਅਸੀਂ ਪਿਛਲੇ ਕਈ ਸਾਲਾਂ ਤੋਂ ਇਸੇ ਵਿਧੀ ਰਾਹੀਂ ਹੀ ਵਿਸਰਜਨ ਕਰਦੇ ਹਾਂ, ਜਿਹਦੇ ਨਾਲ ਨਾ ਤਾਂ ਵਾਤਾਵਰਨ ਪ੍ਰਦੂਸ਼ਣ ਹੁੰਦਾ ਹੈ ਅਤੇ ਨਾ ਹੀ ਕੋਈ ਸਨਾਤਨ ਧਰਮ ਨੂੰ ਕੋਈ ਠੇਸ ਪਹੁੰਚਦੀ ਹੈ ¢ਇਸ ਮੌਕੇ ਸਤੀਸ਼ ਕੁਮਾਰ, ਹਰੀ ਸਿੰਘ, ਸੁਭਾਸ਼ ਚੰਦਰ, ਸ਼ੁਭਮ ਚੌਧਰੀ, ਦਲਵੀਰ ਲਾਡੀ, ਸਮਿਤ, ਹਰਮਨ ਚੌਧਰੀ, ਜਤਿੰਦਰ ਕੁਮਾਰ, ਕੁਸ਼ਾਲ ਚੌਧਰੀ, ਰਜੇਸ਼ ਸ਼ਰਮਾ, ਪੰਡਿਤ ਪ੍ਰਹਲਾਦ ਪਾਂਡੇ, ਗੁਰਚਰਨ ਰਾਜਪੂਤ, ਸੋਹਣ ਸਿੰਘ ਢੋਲਣਵਾਲ, ਵਿਨੇ ਕੁਮਾਰ ਭੋਲੂ, ਇੰਦਰਜੀਤ ਸਿੰਘ, ਸਤੀਸ਼ ਕੁਮਾਰ ਆਦਿ ਸੈਂਕੜੇ ਹੀ ਸ਼ਰਧਾਲੂ ਮੰਦਰ ਮੌਜੂਦ ਸਨ¢