ਖੰਨਾ, 6 ਸਤੰਬਰ (ਹਰਜਿੰਦਰ ਸਿੰਘ ਲਾਲ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ 'ਤੇ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਦੀ ਅਗਵਾਈ 'ਚ ਅਕਾਲੀ ਦਲ ਦੇ ਆਗੂਆਂ, ਵਰਕਰਾਂ ਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਹੜ੍ਹ ਪੀੜਤ ਪਰਿਵਾਰਾਂ ਲਈ ਰਾਹਤ ਸਮੱਗਰੀ ਦੇ 2 ਟਰੱਕ ਭਰ ਕੇ ਭੇਜੇ ਗਏ | ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿੱਥੇ ਖ਼ੁਦ ਹੜ੍ਹ ਪੀੜਤਾਂ ਦੀ ਮਦਦ ਲਈ ਲਗਾਤਾਰ ਡਟੇ ਹੋਏ ਹਨ, ਉੱਥੇ ਹੀ ਉਨ੍ਹਾਂ ਵਲੋਂ ਸਮੂਹ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਬਿਪਤਾ ਦੀ ਘੜੀ 'ਚ ਪੰਜਾਬ ਤੇ ਪੰਜਾਬੀਆਂ ਨਾਲ ਖੜ੍ਹਨ ਦੇ ਆਦੇਸ਼ ਹਨ | ਉਨ੍ਹਾਂ ਕਿਹਾ ਕਿ ਅੱਜ ਖੰਨਾ ਤੋਂ 2 ਟਰੱਕ ਰਾਹਤ ਸਮੱਗਰੀ ਸ਼ੋ੍ਰਮਣੀ ਅਕਾਲੀ ਦਲ ਦੇ ਜਲੰਧਰ ਵਿਖੇ ਬਣਾਏ ਰਾਹਤ ਕੇਂਦਰ ਵਿਖੇ ਸਮੂਹ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਭੇਜੀ ਗਈ ਹੈ | ਰਾਹਤ ਸਮੱਗਰੀ 'ਚ ਇੱਕ ਵੱਡੇ ਟਰੱਕ 'ਚ ਤੂੜੀ 130 ਕੁਇੰਟਲ ਅਤੇ ਇੱਕ ਹੋਰ ਟਰੱਕ 'ਚ ਰਾਸ਼ਨ ਤੇ ਹੋਰ ਸਮੱਗਰੀ 300 ਕਿੱਟ ਰਾਸ਼ਨ, 300 ਪਾਣੀ ਪੇਟੀ 250, 50 ਪੇਟੀ ਪਾਣੀ ਵੱਡੀਆਂ ਬੋਤਲਾਂ, 127 ਥੈਲੇ ਕੈਟਲ ਫੀਡ, 50 ਤਰਪਾਲਾਂ, 50 ਮੱਛਰਦਾਨੀਆਂ, 50 ਪੇਟੀ ਰਸ, 1 ਬੰਡਲ ਤਰਪਾਲ 200 ਫੁੱਟ, 4 ਪੇਟੀ ਸੈਨਟਰੀ ਪੈਡ ਸਮੇਤ ਹੋਰ ਵੀ ਜ਼ਰੂਰੀ ਸਾਮਾਨ ਭੇਜਿਆ ਗਿਆ | ਇਸ ਮੌਕੇ ਸਤੀਸ਼ ਵਰਮਾ, ਰਾਜੇਸ਼ ਖੰਨਾ, ਨਵਤੇਜ ਸਿੰਘ ਖੱਟੜਾ, ਅਜਮੇਰ ਸਿੰਘ ਇੱਕੋਲਾਹੀ, ਸਰਕਲ ਸਰਕਲ ਪ੍ਰਧਾਨ ਮੋਹਨ ਸਿੰਘ ਜਟਾਣਾ, ਸਰਕਲ ਪ੍ਰਧਾਨ ਹਰਜੰਗ ਸਿੰਘ ਗੰਢੂਆਂ, ਪਵਨਜੋਤ ਸਿੰਘ ਹਰਿਓ ਸਰਪੰਚ, ਸੁਖਵਿੰਦਰ ਸਿੰਘ, ਤੇਜਿੰਦਰ ਸਿੰਘ ਇਕੋਲਾਹਾ, ਜਗਦੀਪ ਸਿੰਘ ਦੀਪੀ, ਅਮਰੀਕ ਸਿੰਘ ਹੋਲ, ਗੁਰਮੀਤ ਸਿੰਘ, ਰਿੱਕੀ ਅਜਨੋਦ, ਅਜਮੇਰ ਸਿੰਘ ਇਕੋਲਾਹੀ, ਐਡਵੋਕੇਟ ਜਤਿੰਦਰਪਾਲ ਸਿੰਘ ਸਾਬਕਾ ਐੱਮਸੀ, ਜਸਵਿੰਦਰ ਸਿੰਘ ਬੀਪੁਰ, ਰਿੱਕੀ ਸ਼ਰਮਾ, ਰਾਜੇਸ਼ ਸ਼ਰਮਾ, ਅਨੀਸ਼ ਗੋਇਲ, ਰਾਜਾ, ਹਰਪ੍ਰੀਤ ਸਿੰਘ ਕਾਲਾ ਮਾਣਕਮਾਜਰਾ, ਬਿੱਟੂ, ਸਾਧੂ ਸਿੰਘ ਅÏਜਲਾ, ਧੰਨਾ ਸਿੰਘ ਰਸੂਲੜਾ, ਸ਼ਿਵਰਾਜ ਸਿੰਘ, ਅਮਨ ਮਾਵੀ, ਰਾਜੇਸ਼ ਸ਼ਰਮਾ, ਮਨਜੋਤ ਸਿੰਘ ਨਵਾਂ ਪਿੰਡ, ਗੁਰਿੰਦਰ ਸਿੰਘ ਬੱਗਾ, ਬੱਲੀ ਰੰਧਾਵਾ, ਗੁਰਮੁਖ ਸਿੰਘ ਲਾਡੀ, ਜਸਵੀਰ ਸਿੰਘ ਜੱਸੀ, ਗੁਰਦੀਪ ਸਿੰਘ ਰੋਮਾਣਾ ਸਾਬਕਾ ਐਮਸੀ, ਬਿੰਦੀ ਸੇਖੋਂ, ਜਗਦੀਸ਼ ਸੇਖੋਂ, ਕੁਲਵਿੰਦਰ ਸਿੰਘ ਰੋਹਣੋਂ ਖ਼ੁਰਦ, ਟਿੰਕੂ ਬਦੀਨਪੁਰ ਆਦਿ ਹਾਜ਼ਰ ਸਨ |