27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਗਣਪਤੀ ਦੀਆਂ ਮੂਰਤੀਆਂ ਸ਼ੋਭਾ ਯਾਤਰਾ ਤੋਂ ਬਾਅਦ ਗੜ੍ਹੀ ਨਹਿਰ 'ਚ ਵਿਸਰਜਿਤ

Ad Position 21
No active advertisement
ਅਜੀਤ ਡੈਸਕ 07-09-2025
ਮਾਛੀਵਾੜਾ ਸਾਹਿਬ, 6 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗਣਪਤੀ ਮਹਾਂ ਉਤਸਵ ਧੂਮਧਾਮ ਨਾਲ ਮਨਾਇਆ ਗਿਆ¢ ਵੱਖ-ਵੱਖ ਸੰਸਥਾਵਾਂ ਵਲੋਂ ਪਿਛਲੇ 10 ਦਿਨਾਂ ਤੋਂ ਗਣੇਸ਼ ਜੀ ਦੀ ਪਵਿੱਤਰ ਮੂਰਤੀਆਂ ਸਥਾਪਿਤ ਕਰ ਉਸ ਦੀ ਪੂਜਾ ਕੀਤੀ ਗਈ ਅਤੇ ਰੋਜ਼ਾਨਾ ਰਾਤ ਨੂੰ ਸ਼ਰਧਾਲੂ ਕੀਰਤਨ ਕਰ ਪ੍ਰਭੂ ਦੀ ਮਹਿਮਾ ਦਾ ਗੁਣਗਾਨ ਕਰਦੇ ਸਨ¢ ਅੱਜ ਬਾਅਦ ਦੁਪਹਿਰ ਵਿਸ਼ਾਲ ਸ਼ੋਭਾ ਯਾਤਰਾਵਾਂ ਇਨ੍ਹਾਂ ਧਾਰਮਿਕ ਅਸਥਾਨਾਂ ਤੋਂ ਸ਼ੁਰੂ ਹੋਈਆਂ, ਜਿਸ ਵਿਚ ਭਾਰੀ ਗਿਣਤੀ 'ਚ ਸ਼ਰਧਾਲੂਆਂ ਨੇ ਭਾਗ ਲਿਆ¢ ਸ਼ੋਭਾ ਯਾਤਰਾ ਵਿਚ ਸ਼ਾਮਿਲ ਨੌਜਵਾਨ ਬੱਚੇ, ਔਰਤਾਂ ਗਣਪਤੀ ਬੱਪਾ ਦੇ ਜੈਕਾਰੇ ਲਗਾਏ ਜਿਸ ਨਾਲ ਮਾਛੀਵਾੜਾ ਸ਼ਹਿਰ ਧਾਰਮਿਕ ਰੰਗ ਵਿਚ ਰੰਗਿਆ ਗਿਆ¢ ਇਹ ਸ਼ੋਭਾ ਯਾਤਰਾਵਾਂ ਇੱਥੋਂ ਤਿੰਨ ਕਿੱਲੋਮੀਟਰ ਦੂਰ ਸਰਹਿੰਦ ਨਹਿਰ ਵਿਖੇ ਸਮਾਪਤ ਹੋਈਆਂ, ਜਿੱਥੇ ਸ਼ਰਧਾਲੂਆਂ ਵਲੋਂ ਗਣੇਸ਼ ਜੀ ਦੀਆਂ ਪਵਿੱਤਰ ਮੂਰਤੀਆਂ ਨੂੰ ਵਗਦੇ ਪਾਣੀ 'ਚ ਵਿਸਰਜਨ ਕਰ ਦਿੱਤਾ¢ ਸ਼ੋਭਾ ਯਾਤਰਾ ਵਿਚ ਸ਼ਾਮਿਲ ਸੁੰਦਰ ਝਾਕੀਆਂ ਅਤੇ ਰਥ ਸ਼ਰਧਾਲੂਆਂ ਲਈ ਆਕਰਸ਼ਣ ਦਾ ਕੇਂਦਰ ਰਹੇ¢ ਸ਼ੋਭਾ ਯਾਤਰਾ ਵਿਸ਼ੇਸ਼ ਤੌਰ 'ਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਲੱਖਾ ਪਾਇਲ, ਸਾਬਕਾ ਚੇਅਰਮੈਨ ਸ਼ਕਤੀ ਆਨੰਦ, ਸ਼ਹਿਰੀ ਪ੍ਰਧਾਨ ਕਾਂਗਰਸ ਕਪਿਲ ਆਨੰਦ, ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ, ਮਹਿਲਾ ਕਾਂਗਰਸ ਸ਼ਹਿਰੀ ਪ੍ਰਧਾਨ ਮਨਜੀਤ ਕੁਮਾਰੀ, ਸਾਬਕਾ ਕੌਂਸਲਰ ਪਰਮਜੀਤ ਪੰਮੀ, ਵਿਨੀਤ ਜੈਨ, ਨੰਦ ਕਿਸ਼ੋਰ, ਵਿਕਾਸ ਮਿੱਤਲ, ਨਿਤਿਸ਼ ਕੁੰਦਰਾ, ਪੀ. ਏ. ਗੁਰਮੁਖ ਸਿੰਘ, ਬਿੱਟੂ ਸਰਪੰਚ ਖ਼ਾਨਪੁਰ, ਰਾਣਾ ਬਲਵੀਰ, ਚੇਤਨ ਕੁਮਾਰ ਨੇ ਸ਼ਿਰਕਤ ਕੀਤੀ ਜਿਨ੍ਹਾਂ ਗਣਪਤੀ ਦਾ ਆਸ਼ੀਰਵਾਦ ਲਿਆ¢ ਸਰਹਿੰਦ ਨਹਿਰ ਦੇ ਗੜ੍ਹੀ ਪੁਲ 'ਤੇ ਹੀ ਮੂਰਤੀ ਵਿਸਰਜਨ ਕਰਨ ਆਏ ਸ਼ਰਧਾਲੂਆਂ ਲਈ ਸਮਾਜ ਸੇਵੀ ਸ਼ਕਤੀ ਆਨੰਦ ਅਤੇ ਹੋਰ ਸੰਸਥਾਵਾਂ ਵਲੋਂ ਲੰਗਰ ਲਗਾਇਆ ਗਿਆ¢
Ad Position 22
No active advertisement
ਪਿਛਲੀ ਖ਼ਬਰ ਕੁਦਰਤੀ ਆਫ਼ਤ ਨਾਲ ਨਜਿੱਠਣ ਲਈ ਰਲ ਮਿਲ ਕੇ ਕੰਮ ਕਰਨ ਦੀ ਲੋੜ- ਬੋਪਾਰਾਏ ਅਗਲੀ ਖ਼ਬਰ ਲੱਖਾਂ ਅਧਿਆਪਕਾਂ ਦੀ ਜਬਰੀ ਰਿਟਾਇਰਮੈਂਟ ਦਾ ਸਬੱਬ ਬਣੇਗਾ ਸੁਪਰੀਮ ਕੋਰਟ ਦਾ ਫ਼ੈਸਲਾ
Ad Position 24