15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਜ਼ੋਨਲ ਟੂਰਨਾਮੈਂਟ 'ਚ ਸੰਤ ਕਿਰਪਾਲ ਸਿੰਘ ਸਕੂਲ ਦਾ ਨਾਮ ਚਮਕਿਆ

Ad Position 21
No active advertisement
ਅਜੀਤ ਡੈਸਕ 22-09-2025
ਸਮਰਾਲਾ, 21 ਸਤੰਬਰ (ਗੋਪਾਲ ਸੋਫਤ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਰਵਾਏ ਜਾ ਰਹੇ ਜ਼ੋਨਲ ਮੁਕਾਬਲਿਆਂ ਵਿਚ ਸ਼ਾਹੀ ਸਪੋਰਟਸ ਕਾਲਜ ਵਿਖੇ ਦੌੜ ਮੁਕਾਬਲੇ ਕਰਵਾਏ ਗਏ, ਜਿਸ ਵਿਚ ਇਲਾਕੇ ਦੇ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ¢ ਪ੍ਰਸਿੱਧ ਵਿੱਦਿਅਕ ਸੰਸਥਾ ਸੰਤ ਕਿਰਪਾਲ ਸਿੰਘ ਪਬਲਿਕ ਸਕੂਲ, ਨੀਲੋਂ ਦੇ ਵਿਦਿਆਰਥੀਆਂ ਨੇ ਇਨ੍ਹਾਂ ਜ਼ੋਨਲ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਖੇਡਾਂ ਵਿਚ ਜਿੱਤਾਂ ਪ੍ਰਾਪਤ ਕੀਤੀਆਂ ਹਨ ¢ ਵਿਦਿਆਰਥੀਆਂ ਦੀਆਂ ਇਨ੍ਹਾਂ ਜਿੱਤਾਂ ਨਾਲ ਜਿੱਥੇ ਸਕੂਲ ਦਾ ਨਾਂਅ ਰੌਸ਼ਨ ਹੋਇਆ ਹੈ, ਉਸ ਦੇ ਨਾਲ ਹੀ ਸਾਰੇ ਖਿਡਾਰੀਆਂ ਦੀ ਖੂਬ ਪ੍ਰਸ਼ੰਸਾ ਹੋ ਰਹੀ ਹੈ ¢ ਸਕੂਲ ਦੇ ਮਿਹਨਤੀ ਖਿਡਾਰੀਆਂ ਨੇ ਆਪਣੀ ਕਾਬਲੀਅਤ ਅਤੇ ਸਖ਼ਤ ਮਿਹਨਤ ਦਾ ਸਬੂਤ ਦਿੰਦੇ ਹੋਏ ਕਈ ਟੀਮ ਅਤੇ ਵਿਅਕਤੀਗਤ ਮੁਕਾਬਲਿਆਂ ਵਿਚ ਜਿੱਤ ਹਾਸਲ ਕੀਤੀ¢ ਇਸ ਵਾਰ ਇਨ੍ਹਾਂ ਮੁਕਾਬਲਿਆਂ ਵਿਚ 200 ਮੀਟਰ ਦੌੜ ਜਸਮੀਤ ਕੌਰ (ਅੰਡਰ-17) ਤੀਸਰਾ ਸਥਾਨ, 400 ਮੀਟਰ ਦੌੜ ਰਮਨਦੀਪ ਕੌਰ (ਅੰਡਰ-14) ਤੀਸਰਾ ਸਥਾਨ, 800 ਮੀਟਰ ਦੌੜ ਜਸਮੀਤ ਕੌਰ (ਅੰਡਰ-17) ਤੀਸਰਾ ਸਥਾਨ, ਗੁਰਜੀਤ ਸਿੰਘ (ਅੰਡਰ-19) ਤੀਸਰਾ ਸਥਾਨ, ਡਿਸਕਸ ਥਰੋਅ ਰਘੂਵਰ ਅਗਨੀਹੋਤਰੀ (ਅੰਡਰ-17) ਦੂਸਰਾ ਸਥਾਨ, ਗੁਰਜੀਤ ਸਿੰਘ (ਅੰਡਰ-19) ਦੂਸਰਾ ਸਥਾਨ, ਹਰਡਲ ਰੇਸ ਸ਼ੁੱਭ ਦੂਬੇ (ਅੰਡਰ-17) ਦੂਸਰਾ ਸਥਾਨ, ਹਰਜੋਤ ਸਿੰਘ ਤੀਸਰਾ ਸਥਾਨ ਅਤੇ ਗੁਰਜੀਤ ਸਿੰਘ ਅੰਡਰ-19 ਨੇ ਪਹਿਲਾ ਸਥਾਨ ਪ੍ਰਾਪਤ ਕੀਤਾ¢ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੰਤ ਕਿਰਪਾਲ ਸਿੰਘ ਸਕੂਲ ਦੀਆਂ ਕਿ੍ਕਟ ਅਤੇ ਬਾਸਕਟਬਾਲ ਟੀਮਾਂ ਜ਼ੋਨਲ ਪੱਧਰ 'ਤੇ ਜਿੱਤ ਪ੍ਰਾਪਤ ਕਰ ਕੇ ਜ਼ਿਲ੍ਹਾ ਪੱਧਰ 'ਤੇ ਖੇਡ ਚੁੱਕੀਆਂ ਹਨ¢ ਸਕੂਲ ਦੇ ਪਿ੍ੰਸੀਪਲ ਜਸਵੀਰ ਕੌਰ ਮਾਨ ਨੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਸਾਨੂੰ ਆਪਣੇ ਵਿਦਿਆਰਥੀਆਂ 'ਤੇ ਮਾਣ ਹੈ, ਜਿਨ੍ਹਾਂ ਨੇ ਆਪਣੀ ਖੇਡ ਭਾਵਨਾ ਅਤੇ ਮਿਹਨਤ ਨਾਲ ਇਹ ਸਫਲਤਾ ਪ੍ਰਾਪਤ ਕੀਤੀ ਹੈ¢ ਉਨ੍ਹਾਂ ਨੇ ਡੀ. ਪੀ. ਅਧਿਆਪਕ ਅੰਮਿ੍ਤਪਾਲ ਕੌਰ ਦੀ ਵੀ ਪ੍ਰਸ਼ੰਸਾ ਕੀਤੀ¢ ਸਕੂਲ ਦੇ ਪ੍ਰਧਾਨ ਸੰਤ ਬਾਬਾ ਅਮਨਦੀਪ ਸਿੰਘ ਅਤੇ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਦੁਆਰਾ ਵੀ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਗਈ ¢
Ad Position 22
No active advertisement
ਪਿਛਲੀ ਖ਼ਬਰ ਦੁਸਹਿਰੇ ਦੇ ਮੇਲੇ 'ਚ ਪਹਿਲਵਾਨਾਂ ਦੀਆਂ ਕੁਸ਼ਤੀਆਂ ਨਹੀਂ ਕਰਵਾਈਆਂ ਜਾਣਗੀਆਂ-ਪ੍ਰਧਾਨ ਅਨੇਜਾ/ਚੇਅਰਮੈਨ ਗੋਇਲ • ਕਮਲ ਖ... ਅਗਲੀ ਖ਼ਬਰ ਸਵ. ਮੇਲਾਵੰਤੀ ਭਾਟੀਆ ਨੰੂ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀ ਭੇਟ
Ad Position 24