13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਪਿੰਡ ਚੋਮੋਂ ਵਿਖੇ ਤੀਆਂ ਦੇ ਤਿਉਹਾਰ ਮੌਕੇ ਨਗਰ ਪੰਚਾਇਤ ਮਲੌਦ ਦੇ ਪ੍ਰਧਾਨ ਸੋਨੀਆ ਗੋਇਲ ਨੇ ਕੀਤੀ ਸ਼ਮੂਲੀਅਤ

ਮਲੌਦ, 13 ਅਗਸਤ (ਸਹਾਰਨ ਮਾਜਰਾ)-ਨਗਰ ਪੰਚਾਇਤ ਵਲੋਂ ਪਿੰਡ ਚੋਮੋਂ ਵਿਖੇ ਤੀਆਂ ਤੀਜ ਦੀਆਂ ਦਾ ਤਿਓਹਾਰ ਮਨਾਇਆ ਗਿਆ। ਜਿਸ ਵਿਚ ਉਚੇਚੇ ਤੌਰ ’ਤੇ ਬਤੌਰ ਮੁੱਖ ਮਹਿਮਾਨ ਨਗਰ ਪੰਚਾਇਤ ਮਲੌਦ ਦੇ ਪ੍ਰਧਾਨ ਸੋਨੀਆ ਗੋਇਲ ਨੇ ਸ਼ਮੂਲੀਅਤ ਕੀਤੀ ਗਈ।

Ad Position 21
No active advertisement
ਨਗਰ ਕੌਂਸਲ ਦੋਰਾਹਾ ਦੀ ਮੀਟਿੰਗ ਦੌਰਾਨ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਪ੍ਰਧਾਨ ਅਨਮੋਲ ਸ਼ਰਮਾ ਐਨੀ, ਸਾਬਕਾ ਪ੍ਰਧਾਨ ਪੱਪੂ ਤੇ ਬਿੱਟੂ ਨਜਰ ਆ ਰਹੇ ਹਨ। ਤਸਵੀਰ : ਗਿੱਲ 14-08-2026
ਮਲੌਦ, 13 ਅਗਸਤ (ਸਹਾਰਨ ਮਾਜਰਾ)-ਨਗਰ ਪੰਚਾਇਤ ਵਲੋਂ ਪਿੰਡ ਚੋਮੋਂ ਵਿਖੇ ਤੀਆਂ ਤੀਜ ਦੀਆਂ ਦਾ ਤਿਓਹਾਰ ਮਨਾਇਆ ਗਿਆ। ਜਿਸ ਵਿਚ ਉਚੇਚੇ ਤੌਰ ’ਤੇ ਬਤੌਰ ਮੁੱਖ ਮਹਿਮਾਨ ਨਗਰ ਪੰਚਾਇਤ ਮਲੌਦ ਦੇ ਪ੍ਰਧਾਨ ਸੋਨੀਆ ਗੋਇਲ ਨੇ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਲੜਕੀਆਂ ਤੇ ਔਰਤਾਂ ਨੇ ਪੁਰਾਤਨ ਵਿਰਸੇ ਅਤੇ ਸੱਭਿਆਚਾਰ ਨੂੰ ਪੇਸ਼ ਕਰਦੀਆਂ ਝਲਕਾਂ ਦੀ ਖ਼ੂਬਸੂਰਤ ਪੇਸ਼ਕਾਰੀ ਕਰਦਿਆਂ ਵਿਰਾਸਤੀ ਬੋਲੀਆਂ ਅਤੇ ਗਿੱਧਾ ਪਾਇਆ। ਸੱਭਿਆਚਾਰਕ ਗੀਤ ਪੇਸ਼ ਕੀਤੇ ਗਏ। ਇਸ ਮੌਕੇ ਪ੍ਰਧਾਨ ਸੋਨੀਆ ਗੋਇਲ ਨੇ ਕਿਹਾ ਕਿ ਤੀਆਂ ਧੀਆਂ ਧਿਆਣੀਆਂ ਦੇ ਕਰੀਬ ਸਾਲ ਬਾਅਦ ਮਿਲਾਪ ਦਾ ਬਹੁਤ ਵੱਡਾ ਸੁਮੇਲ ਹੈ। ਜਿਸ ਨਾਲ ਹਰੇਕ ਘਰ ਵਿੱਚ ਸਾਂਝ ਅੱਗੇ ਵਧਦੀ ਹੈ। ਇਸ ਲਈ ਇਹ ਤਿਓਹਾਰ ਪਿੰਡ ਪਿੰਡ, ਸ਼ਹਿਰ ਸ਼ਹਿਰ ਮਨਾਉਣੇ ਚਾਹੀਦੇ ਹਨ। ਉਨ੍ਹਾਂ ਸਮੂਹ ਗ੍ਰਾਮ ਪੰਚਾਇਤ ਨੂੰ ਇਸ ਸਭਿਆਚਾਰਕ ਸਮਾਗਮ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਡਾ ਪੰਜਾਬੀ ਸੱਭਿਆਚਾਰ ਬਹੁਤ ਪੁਰਾਣਾ ਅਤੇ ਬੇਹੱਦ ਅਮੀਰ ਹੈ। ਜਿਸ ਵਿੱਚ ’ਤੀਆਂ’ ਦਾ ਤਿਉਹਾਰ ਅਹਿਮ ਸਥਾਨ ਰੱਖਦਾ ਹੈ। ਇਸ ਲਈ ਪੰਜਾਬੀ ਸੱਭਿਆਚਾਰ ਨੂੰ ਅਮਰ, ਜਿਉਂਦਾ ਵਸਦਾ ਰੱਖਣ ਲਈ ਸਾਡੇ ਪੁਰਖਿਆਂ ਵਲੋਂ ਦਿੱਤੀ ਸਾਨੂੰ ਵਰਤਮਾਨ ਸਮੇਂ ਦੀ ਪੰਜਾਬੀ ਵਿਰਾਸਤ ਨੂੰ ਸੰਭਾਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿੱਥੇ ਇਹ ਤਿਓਹਾਰ ਸਾਡੇ ਪੁਰਾਤਨ ਇਤਿਹਾਸ ਨਾਲ ਜੋੜਦਾ ਹੈ। ਉੱਥੇ ਹੀ ਆਪਸੀ ਸਾਂਝ ਨੂੰ ਵੀ ਮਜ਼ਬੂਤ ਕਰਦਾ ਹੈ। ਇਸ ਨਾਲ ਦੂਰ ਦੁਰੇਡੇ ਬੈਠੀਆਂ ਵੀ ਧੀਆਂ ਵਿਚ ਆਪਸੀ ਪਿਆਰ ਸਤਿਕਾਰ ਵਧਦਾ ਹੈ। ਉਨ੍ਹਾਂ ਅਜੋਕੀ ਨੌਜਵਾਨ ਪੀੜ੍ਹੀ ਨੂੰ ਪੰਜਾਬੀ ਸੱਭਿਆਚਾਰ ਨੂੰ ਸੰਭਾਲਣ ਦੀ ਗੱਲ ਆਖੀ।
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਵਲੋਂ ਈਸੜੂ ਕਾਨਫ਼ਰੰਸ ਸੰਬੰਧੀ ਮੀਟਿੰਗ ਅਗਲੀ ਖ਼ਬਰ ਪਿੰਡ ਛਪਾਰ ਸੰਬੰਧੀ ਪੰਚਾਇਤ ਦੀ ਮੀਟਿੰਗ, ਜਗ੍ਹਾ ਦੀ ਬੋਲੀ 17 ਨੂੰ
Ad Position 24