ਮਹਿਕਪ੍ਰੀਤ ਕੌਰ ਲਹਿਰਾ ਨੇ ਇਟਲੀ ਦੀ ਯੂਨੀਵਰਸਿਟੀ ’ਚੋਂ ਮੱਲਾਂ ਮਾਰਦਿਆਂ ਰਿਕਾਰਡ ਕੀਤਾ ਕਾਇਮ
ਅਹਿਮਦਗੜ੍ਹ, 19 ਅਕਤੂਬਰ (ਰਵਿੰਦਰ ਪੁਰੀ)-ਇਟਲੀ ਵਿਚ ਪੰਜਾਬਣ ਲੜਕੀ ਮਹਿਕਪ੍ਰੀਤ ਕੌਰ ਨੇ ਵਿੱਦਿਆ ਦੇ ਖੇਤਰ ਵਿਚ ਵੱਡੀ ਉਪਲਬਧੀ ਹਾਸਿਲ ਕੀਤੀ ਹੈ। ਮਹਿਕਪ੍ਰੀਤ ਕੌਰ ਨੇ ਵੈਰੋਨਾ ਯੂਨੀਵਰਸਿਟੀ ਤੋਂ ਮੈਡੀਸਨ ਬਾਇਓਟੈਕਨਾਲੌਜੀ ਵਿਸ਼ੇ ’ਚੋਂ 100 ਵਿਚੋਂ 99 ਫੀਸਦੀ ਅੰਕ ਹਾਸਿਲ ਕਰ ਕੇ ਆਪਣੇ ਪਿੰਡ, ਇਲਾਕੇ ਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ।
ਅਹਿਮਦਗੜ੍ਹ, 19 ਅਕਤੂਬਰ (ਰਵਿੰਦਰ ਪੁਰੀ)-ਇਟਲੀ ਵਿਚ ਪੰਜਾਬਣ ਲੜਕੀ ਮਹਿਕਪ੍ਰੀਤ ਕੌਰ ਨੇ ਵਿੱਦਿਆ ਦੇ ਖੇਤਰ ਵਿਚ ਵੱਡੀ ਉਪਲਬਧੀ ਹਾਸਿਲ ਕੀਤੀ ਹੈ। ਮਹਿਕਪ੍ਰੀਤ ਕੌਰ ਨੇ ਵੈਰੋਨਾ ਯੂਨੀਵਰਸਿਟੀ ਤੋਂ ਮੈਡੀਸਨ ਬਾਇਓਟੈਕਨਾਲੌਜੀ ਵਿਸ਼ੇ ’ਚੋਂ 100 ਵਿਚੋਂ 99 ਫੀਸਦੀ ਅੰਕ ਹਾਸਿਲ ਕਰ ਕੇ ਆਪਣੇ ਪਿੰਡ, ਇਲਾਕੇ ਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ। ਖੇਤੀਬਾੜੀ ਖੇਤਰ ਦੇ ਪ੍ਰਸਿੱਧ ਕਾਰੋਬਾਰੀ ਤੇ ਸ਼੍ਰੋਮਣੀ ਅਕਾਲੀ ਦਲ (ਬ) ਇਟਲੀ ਦੇ ਪ੍ਰਧਾਨ ਜਗਵੰਤ ਸਿੰਘ ਲਹਿਰਾ ਤੇ ਜਗਪਿੰਦਰ ਕੌਰ ਦੀ ਇਸ ਹੋਣਹਾਰ ਲੜਕੀ ਨੇ ਸੁਪਨਿਆਂ ਨੂੰ ਸੱਚ ਕਰਨ ਲਈ ਪੜ੍ਹਾਈ ਵਿਚ ਕੋਈ ਕਸਰ ਨਹੀ ਛੱਡੀ ਅਤੇ ਦਿਨ ਰਾਤ ਮਿਹਨਤ ਕਰ ਕੇ ਤਿੰਨ ਸਾਲਾਂ ਡਿਗਰੀ ਦੇ ਆਖ਼ਰੀ ਸਾਲ ਵਿਚ 99 ਫ਼ੀਸਦੀ ਅੰਕ ਲਏ ਤੇ ਪਹਿਲਾ ਸਥਾਨ ਹਾਸਿਲ ਕੀਤਾ। ਸਰਪੰਚ ਜਗਦੇਵ ਸਿੰਘ ਲਹਿਰਾ ਨੇ ਦੱਸਿਆ ਕਿ ਉਨ੍ਹਾਂ ਦਾ ਸਾਰਾ ਪਰਿਵਾਰ ਇਕ ਲੰਬੇ ਅਰਸੇ ਤੋਂ ਇਟਲੀ ਦੇ ਵਿਚੈਂਸਾ ਨੇੜਲੇ ਸ਼ਹਿਰ ਤਰੀਸ਼ਨੋ ਵਿਖੇ ਰਹਿ ਰਿਹਾ ਹੈ ਅਤੇ ਪਿਛੋਕੜ ਤੋਂ ਉਹ ਲੁਧਿਆਣਾ ਜ਼ਿਲ੍ਹੇ ਦੇ ਕਸਬਾ ਡੇਹਲੋਂ ਨੇੜਲੇ ਪਿੰਡ ਲਹਿਰਾ ਨਾਲ ਸੰਬੰਧਿਤ ਹਨ। ਮਹਿਕਪ੍ਰੀਤ ਦੀ ਇਸ ਵਿਲੱਖਣ ਪ੍ਰਾਪਤੀ ’ਤੇ ਇਟਲੀ ਦੀਆਂ ਅਨੇਕਾਂ ਸ਼ਖ਼ਸੀਅਤਾਂ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂਆਂ ਤੇ ਇਲਾਕਾ ਨਿਵਾਸੀਆਂ ਵਲੋਂ ਲਹਿਰਾ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।