19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਦੁਸਹਿਰੇ ਮੌਕੇ ਦੋਰਾਹਾ ਦੇ ਸੱਭਿਆਚਾਰਕ ਮੇਲੇ ਵਿਚ ਨਾਮਵਰ ਗਾਇਕ ਪਾਉਣਗੇ ਧਮਾਲਾਂ ਮੰਤਰੀ ਮੁੰਡੀਆਂ, ਵਿਧਾਇਕ ਗਿਆਸਪੁਰਾ ਸਮੇਤ ਅਨੇਕਾਂ ਆਗੂ ਪੁੱਜਣਗੇ

ਦੋਰਾਹਾ, 19 ਅਕਤੂਬਰ (ਮਨਜੀਤ ਸਿੰਘ ਗਿੱਲ)-ਦੋਰਾਹਾ ਸ਼ਹਿਰ ਦੀ ਸਭ ਤੋਂ ਪੁਰਾਣੀ ਸਮਾਜਿਕ ਤੇ ਧਾਰਮਿਕ ਜਥੇਬੰਦੀ ਸ੍ਰੀ ਰਾਮ ਨਾਟਕ ਕਲੱਬ ਦੋਰਾਹਾ ਵਲੋਂ ਜਿਥੇ ਰਾਮਲੀਲਾ ਦਾ ਨਿਰੰਤਰ ਮੰਚਨ ਕਰਵਾਇਆ, ਉਥੇ ਹੀ ਦੁਸਹਿਰੇ ਮੌਕੇ ਦੋਰਾਹਾ ਵਿਖੇ ਵਿਸ਼ਾਲ ਸੱਭਿਆਚਾਰਕ ਮੇਲਾ ਕਰਵਾਇਆ ਜਾ ਰਿਹਾ ਹੈ। ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤੇ ਕਲੱਬ ਦੇ ਸਰਪ੍ਰਸਤ ਸੁਦਰਸ਼ਨ ਕੁਮਾਰ ਪੱਪੂ ਦੀ ਸਰਪਰਸਤੀ ਹੇਠ ਕਰਵਾਏ ਜਾਣ ਵਾਲੇ ਸਮਾਗਮ ਦੀ ਰੂਪ ਰੇਖਾ ਬਾਰੇ ਗੱਲਬਾਤ ਕਰਦੇ ਨਗਰ ਕੌਂਸਲ ਦੇ ਪ੍ਰਧਾਨ ਅਨਮੋਲ ਸ਼ਰਮਾ ਐਨੀ ਤੇ ਕਲੱਬ ਦੇ ਪ੍ਰਧਾਨ ਬੋਬੀ ਕਪਲਾ ਨੇ ਦੱਸਿਆ ਕਿ ਦੁਸਹਿਰੇ ਮੌਕੇ 20 ਅਕਤੂਬਰ ਨੂੰ ਦੁਪਹਿਰ 3 ਵਜੇ ਅੜੈਚਾ ਰੋਡ ਨੇੜੇ ਸ਼ਿਵ ਦਿਆਲਾ ਮੰਦਰ ਦੋਰਾਹਾ ਵਿਖੇ ਇਕ ਵਿਸ਼ਾਲ ਸੱਭਿਆਚਾਰਕ ਮੇਲਾ ਕਰਵਾਇਆ ਜਾ ਰਿਹਾ ਹੈ।

Ad Position 21
No active advertisement
ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ, ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਸਾਬਕਾ ਪ੍ਰਧਾਨ ਸੁਦਰਸ਼ਨ ਕੁਮਾਰ ਪੱਪੂ ਤੇ ਪ੍ਰਧਾਨ ਅਨਮੋਲ ਸ਼ਰਮਾ ਐਨੀ। ਗਾਇਕਾ ਗੁਰਲੇਜ਼ ਅਖਤਰ ਤੇ ਕਰਨੈਲ ਕੈਲੀ 20-10-2026
ਦੋਰਾਹਾ, 19 ਅਕਤੂਬਰ (ਮਨਜੀਤ ਸਿੰਘ ਗਿੱਲ)-ਦੋਰਾਹਾ ਸ਼ਹਿਰ ਦੀ ਸਭ ਤੋਂ ਪੁਰਾਣੀ ਸਮਾਜਿਕ ਤੇ ਧਾਰਮਿਕ ਜਥੇਬੰਦੀ ਸ੍ਰੀ ਰਾਮ ਨਾਟਕ ਕਲੱਬ ਦੋਰਾਹਾ ਵਲੋਂ ਜਿਥੇ ਰਾਮਲੀਲਾ ਦਾ ਨਿਰੰਤਰ ਮੰਚਨ ਕਰਵਾਇਆ, ਉਥੇ ਹੀ ਦੁਸਹਿਰੇ ਮੌਕੇ ਦੋਰਾਹਾ ਵਿਖੇ ਵਿਸ਼ਾਲ ਸੱਭਿਆਚਾਰਕ ਮੇਲਾ ਕਰਵਾਇਆ ਜਾ ਰਿਹਾ ਹੈ। ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤੇ ਕਲੱਬ ਦੇ ਸਰਪ੍ਰਸਤ ਸੁਦਰਸ਼ਨ ਕੁਮਾਰ ਪੱਪੂ ਦੀ ਸਰਪਰਸਤੀ ਹੇਠ ਕਰਵਾਏ ਜਾਣ ਵਾਲੇ ਸਮਾਗਮ ਦੀ ਰੂਪ ਰੇਖਾ ਬਾਰੇ ਗੱਲਬਾਤ ਕਰਦੇ ਨਗਰ ਕੌਂਸਲ ਦੇ ਪ੍ਰਧਾਨ ਅਨਮੋਲ ਸ਼ਰਮਾ ਐਨੀ ਤੇ ਕਲੱਬ ਦੇ ਪ੍ਰਧਾਨ ਬੋਬੀ ਕਪਲਾ ਨੇ ਦੱਸਿਆ ਕਿ ਦੁਸਹਿਰੇ ਮੌਕੇ 20 ਅਕਤੂਬਰ ਨੂੰ ਦੁਪਹਿਰ 3 ਵਜੇ ਅੜੈਚਾ ਰੋਡ ਨੇੜੇ ਸ਼ਿਵ ਦਿਆਲਾ ਮੰਦਰ ਦੋਰਾਹਾ ਵਿਖੇ ਇਕ ਵਿਸ਼ਾਲ ਸੱਭਿਆਚਾਰਕ ਮੇਲਾ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਗਾਇਕਾ ਗੁਰਲੇਜ ਅਖਤਰ, ਕੁਲਵਿੰਦਰ ਕੈਲੀ ਸਮੇਤ ਹੋਰ ਪ੍ਰਸਿੱਧ ਪੰਜਾਬੀ ਕਲਾਕਾਰ ਆਪਣੀ ਗਾਇਕੀ ਦੁਆਰਾ ਧਮਾਲਾਂ ਪਾ ਕੇ ਦਰਸ਼ਕਾਂ ਦਾ ਦੇਰ ਸ਼ਾਮ ਤੱਕ ਮਨੋਰੰਜਨ ਕਰਨਗੇ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡੀਆ, ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਸਮੇਤ ਉੱਚ ਰਾਜਨੀਤਿਕ ਆਗੂ ਵਿਸ਼ੇਸ਼ ਤੌਰ ’ਤੇ ਸਮੂਲੀਅਤ ਕਰਨਗੇ। ਸਾਮ ਸਮੇ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲਿਆਂ ਨੂੰ ਅਗਨੀ ਦਿਖਾਈ ਜਾਵੇਗੀ। ਇਸ ਸਮੇਂ ਸੀਨੀਅਰ ਸਰਪ੍ਰਸਤ ਐਸ ਪੀ ਸ਼ੁਕਲਾ, ਆਲ ਟਰੇਡ ਯੂਨੀਅਨ ਦੇ ਪ੍ਰਧਾਨ ਬੋਬੀ ਤਿਵਾੜੀ ਮੋਹਨ ਲਾਲ ਪਾਂਡੇ ਨਰਿੰਦਰ ਖੋਸਲਾ ਨੰਦਾ, ਚੰਦਰਸ਼ੇਖਰ, ਜਵਾਹਰ ਲਾਲ ਕਪਲਾ, ਰਜਨੀਸ਼ ਭੱਲਾ, ਨਵੀਨ ਕਪਲਾ, ਪੰਕਜ ਮੋਹਣ ਗੌਤਮ, ਅਵਤਾਰ ਮਠਾੜੂ, ਦਿਨੇਸ਼ ਨਾਰਦ, ਵਿਕਾਸ, ਵਰੁਣ ਸ਼ਰਮਾ, ਬਾਜੂ ਨੰਦਨ, ਸੋਨੂ ਸਰਾਓ, ਕੁਲਦੀਪ ਸੋਨੂ ਅਮਰੀਸ਼ ਰਿਸ਼ੀ, ਬਿੱਟੂ ਖਰਵੰਦਾ ਅਜੇ ਭਨੋਟ ਕੌਂਸਲਰ ਰਾਹੁਲ ਬੇੈਂਕਟਰ, ਅਨੀਸ਼ ਅਬਲੀਸ, ਰਮਨ ਮਹਿਤਾ ਰਾਜੂ ਭਨੋਟ, ਕੌਂਸਲਰ ਤੇ ਸ਼ਹਿਰ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰਾਧਾ ਵਾਟਿਕਾ ਸੀ. ਸੈ. ਸਕੂਲ ਵਿਖੇ ਦੁਸਹਿਰੇ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਸੈਂਟੀਨਲ ਇੰਟਰਨੈਸ਼ਨਲ ਸਕੂਲ ਸਮਰਾਲਾ ’ਚ ਰਾਮਲੀਲ੍ਹਾ ਦਾ ਸ਼ਾਨਦਾਰ ਮੰਚਨ
Ad Position 24