19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਬਾਲ ਰਾਮ-ਲੀਲ੍ਹਾ ਮੰਚਨ ਦੀ ਸਮਾਪਤੀ ਮੌਕੇ ਪਰਮਜੀਤ ਢਿੱਲੋਂ ਨੇ ਕੀਤੀ ਸ਼ਿਰਕਤ

ਮਾਛੀਵਾੜਾ ਸਾਹਿਬ, 19 ਅਕਤੂਬਰ (ਰਾਜਦੀਪ ਸਿੰਘ ਅਲਬੇਲਾ)-ਇੰਦਰਾ ਕਾਲੋਨੀ ਮਾਛੀਵਾੜਾ ਸਾਹਿਬ ਵਿਖੇ ਬਾਲ ਰਾਮ ਲੀਲਾ ਕਮੇਟੀ ਵਲੋਂ ਬਹੁਤ ਹੀ ਉਤਸ਼ਾਹ ਨਾਲ ਮੰਚਨ ਕਰਵਾਇਆ ਗਿਆ ਜਿਸ ਦੀ ਅੰਤਿਮ ਰਾਤ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ ਨੇ ਸ਼ਿਰਕਤ ਕੀਤੀ। ਹਲਕਾ ਮੁੱਖ ਸੇਵਾਦਾਰ ਪਰਮਜੀਤ ਸਮਰਾਲਾ ਨੇ ਪ੍ਰਭੂ ਸ਼੍ਰੀ ਰਾਮ ਜੀ ਦੇ ਜੀਵਨ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਸਮੂਹ ਸੰਗਤ ਨੂੰ ਉਨ੍ਹਾਂ ਦੇ ਦਰਸਾਏ ਮਾਰਗ ਅਤੇ ਸਿੱਖਿਆਵਾਂ ਉੱਤੇ ਚੱਲਣ ਦੀ ਅਪੀਲ ਕੀਤੀ।

Ad Position 21
No active advertisement
ਅਜੀਤ ਡੈਸਕ 20-10-2026
ਮਾਛੀਵਾੜਾ ਸਾਹਿਬ, 19 ਅਕਤੂਬਰ (ਰਾਜਦੀਪ ਸਿੰਘ ਅਲਬੇਲਾ)-ਇੰਦਰਾ ਕਾਲੋਨੀ ਮਾਛੀਵਾੜਾ ਸਾਹਿਬ ਵਿਖੇ ਬਾਲ ਰਾਮ ਲੀਲਾ ਕਮੇਟੀ ਵਲੋਂ ਬਹੁਤ ਹੀ ਉਤਸ਼ਾਹ ਨਾਲ ਮੰਚਨ ਕਰਵਾਇਆ ਗਿਆ ਜਿਸ ਦੀ ਅੰਤਿਮ ਰਾਤ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ ਨੇ ਸ਼ਿਰਕਤ ਕੀਤੀ। ਹਲਕਾ ਮੁੱਖ ਸੇਵਾਦਾਰ ਪਰਮਜੀਤ ਸਮਰਾਲਾ ਨੇ ਪ੍ਰਭੂ ਸ਼੍ਰੀ ਰਾਮ ਜੀ ਦੇ ਜੀਵਨ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਸਮੂਹ ਸੰਗਤ ਨੂੰ ਉਨ੍ਹਾਂ ਦੇ ਦਰਸਾਏ ਮਾਰਗ ਅਤੇ ਸਿੱਖਿਆਵਾਂ ਉੱਤੇ ਚੱਲਣ ਦੀ ਅਪੀਲ ਕੀਤੀ। ਬੱਚਿਆ ਵਲੋਂ ਨਿਭਾਏ ਜਾ ਰਹੇ ਕਿਰਦਾਰਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕੇ ਅਜਿਹੀਆਂ ਧਾਰਮਿਕ ਗਤੀਵਿਧੀਆਂ ਬੱਚਿਆਂ ਨੂੰ ਸਮਾਜ ’ਚ ਫੈਲੀਆਂ ਕੁਰੀਤੀਆਂ ਤੋਂ ਬਚਾ ਕੇ ਸਹੀ ਰਸਤੇ ’ਤੇ ਚਲਣ ਦੀ ਸੇਧ ਦੇਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਇਸ ਮੌਕੇ ਉਨ੍ਹਾਂ ਨਾਲ ਰਣਵੀਰ ਸਿੰਘ ਰਾਹੀ, ਨਰੇਸ਼ ਖੁੱਲਰ, ਗੋਲਡੀ ਸ਼ਮਸ਼ਪੁਰ, ਅਮਨਦੀਪ ਸਿੰਘ ਰਾਜੂ, ਗਗਨ ਉਟਾਲਾਂ, ਮਨੀ ਮਾਂਗਟ, ਟੋਨੀ ਬੈਂਸ, ਹਿਮਾਂਸ਼ੂ ਅਰੋੜਾ, ਗੁਰਸ਼ਰਨ ਬਲਾਲਾ ਸਮੇਤ ਪਹਿਲਵਾਨ ਸ਼ੰਮੀ ਕੁਮਾਰ ਪਿਆਰਾ ਸਵੀਟਸ ਵਾਲੇ, ਵਿਨੀਤ ਕੁਮਾਰ ਝੜੌਦੀ, ਰਾਜੇਸ਼ ਲੀਹਲ ਹਾਜ਼ਰ ਹੋਏ।
Ad Position 22
No active advertisement
ਪਿਛਲੀ ਖ਼ਬਰ ਸਾਹਨੇਵਾਲ ’ਚ ਅੱਜ ਦੁਸਹਿਰੇ ਦਾ ਤਿਉਹਾਰ ਮਨਾਉਣ ਲਈ ਤਿਆਰੀਆਂ ਹੋਈਆਂ ਮੁਕੰਮਲ-ਅਨੇਜਾ/ਗੋਇਲ ਅਗਲੀ ਖ਼ਬਰ ਵੱਖ-ਵੱਖ ਜਥੇਬੰਦੀਆਂ ਵਲੋਂ ਪਰਮਿੰਦਰ ਸਿੰਘ ਝੋਟੇ ਨੂੰ ਇਨਸਾਫ ਦਵਾਉਣ ਲਈ ਵਿਧਾਇਕ ਦਾ ਘੇਰਿਆ ਦਫ਼ਤਰ
Ad Position 24