19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਮੁੱਖ ਮੰਤਰੀ ਤੇ ਡੀ. ਜੀ. ਪੀ ਪੰਜਾਬ ਅਸਤੀਫਾ ਦੇਣ-ਮਦਨੀਪੁਰ, ਬੋਪਾਰਾਏ

ਪਾਇਲ, 19 ਅਕਤੂਬਰ (ਰਜਿੰਦਰ ਸਿੰਘ, ਨਿਜ਼ਾਮਪੁਰ)- ਅੱਜ ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਦੀ ਅਗਵਾਈ ’ਚ ਪਰਵਿੰਦਰ ਸਿੰਘ ਝੋਟੇ ਦੇ ਹੱਕ ’ਚ ਐਮ. ਐਲ.

Ad Position 21
No active advertisement
ਅਜੀਤ ਡੈਸਕ 20-10-2026
ਪਾਇਲ, 19 ਅਕਤੂਬਰ (ਰਜਿੰਦਰ ਸਿੰਘ, ਨਿਜ਼ਾਮਪੁਰ)- ਅੱਜ ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਦੀ ਅਗਵਾਈ ’ਚ ਪਰਵਿੰਦਰ ਸਿੰਘ ਝੋਟੇ ਦੇ ਹੱਕ ’ਚ ਐਮ. ਐਲ. ਏ ਦਫਤਰ ਅੱਗੇ ਵਿਸ਼ਾਲ ਧਰਨਾ ਦਿੱਤਾ ਗਿਆ ਅਤੇ ਧਰਨੇ ਦੌਰਾਨ ਅਕਾਲੀ ਦਲ ਦੇ ਆਗੂਆ ਵਲੋਂ ਆਮ ਆਦਮੀ ਪਾਰਟੀ ਦੇ ਜਿਲਾ ਪ੍ਰਧਾਨ ਦੀ ਗੈਰਹਾਜਰੀ ਵਿਚ ਉਨਾਂ ਵਲੋਂ ਭੇਜੇ ਗਏ ਆਪ ਆਗੂ ਰਾਣਾ ਕੂਨਰ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਧਰਨੇ ਵੱਡੀ ਗਿਣਤੀ ’ਚ ਅਕਾਲੀ ਦਲ ਹਲਕਾ ਪਾਇਲ ਦੇ ਆਗੂ ਅਤੇ ਵਰਕਰਾਂ ਵਲੋਂ ਸਿਰਕਤ ਕੀਤੀ ਗਈ। ਧਰਨੇ ਇਸ ਮੌਕੇ ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਨੇ ਕਿਹਾ ਕਿ ਹਲਕਾ ਪਾਇਲ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਅਤੇ ਪੰਜਾਬ ਵਿਚ ਹੋਰ 92 ਵਿਧਾਇਕਾ ਨੂੰ ਬਦਲਾ ਲਈ ਬਣਾਇਆ ਗਿਆ ਸੀ ਪਰ ਇਨ੍ਹਾਂ ਵਿਧਾਇਕਾ ਨੇ ਅੱਜ ਪੰਜਾਬ ਦੀ ਹਾਲਤ ਬਹੁਤ ਤਰਸਯੋਗ ਹੋ ਗਈ ਹੈ ਪੰਜਾਬ ਅੰਦਰ ਹਜ਼ਾਰਾ ਨੌਜਵਾਨਾਂ ਨਸ਼ੇ ਦੀ ਭੇਟ ਚੜ੍ਹ ਗਏ ਹਨ। ਜੇਕਰ ਨਸ਼ੇ ਵਿਰੁੱਧ ਅਵਾਜ ਉਠਾਉਦਾ ਹੈ ਤਾਂ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ, ਜਿਸ ਦੀ ਮਿਸ਼ਾਲ ਪਰਵਿੰਦਰ ਸਿੰਘ ਝੋਟੋ ਤੋਂ ਮਿਲਦੀ ਹੈ ਜਿਸ ਨੂੰ ਨਸ਼ੇ ਦੇ ਸੁਦਾਗਰਾਂ ਨੇ ਨਸ਼ੇ ਦੇ ਘਾਟ ਉਤਾਰ ਦਿੱਤਾ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦੇ ਕੌਮੀ ਮੀਤ ਪ੍ਰਧਾਨ ਇੰਜੀ: ਜਗਦੇਵ ਸਿੰਘ ਬੋਪਾਰਾਏ ਨੇ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਜੋ ਸਰਕਾਰ ਤੋਂ ਕੰਮ ਨਹੀ ਹੋ ਰਿਹਾ ਸੀ ਇਹ ਝੋਟਾ ਕਰ ਰਿਹਾ ਸੀ ਜੋ ਕਿ ਨਸ਼ਿਆਂ ਵਿਰੁੱਧ ਆਵਾਜ਼ ਉਠਾਉਦਾ ਸੀ। ਕਿਉਂਕਿ ਅੱਜ ਪੰਜਾਬ ਦਾ ਵਿੱਚ ਨਸ਼ੇ ਦਾ ਮੁੱਦਾ ਬਹੁਤ ਵੱਡਾ ਹੈ। ਉਨ੍ਹਾਂ ਕਿਹਾ ਕਿ ਅਸ਼ਵਨੀ ਕੁਮਾਰ ਦਾ ਲਾਈਸੰਸ ਕਿਸ ਨੇ ਬਣਾਇਆ ਕਿਉ ਕਿ ਉਸ ਦੇ ਕੇਸ ਚੱਲਦੇ ਸਨ। ਇਸ ਮੌਕੇ ਕੋਮੀ ਮੀਤ ਪ੍ਰਧਾਨ ਜਥੇਦਾਰ ਗੁਰਜੀਤ ਸਿੰਘ ਪੰਧੇਰ ਖੇੜੀ, ਅਵਾਤਰ ਸਿੰਘ ਧਮੋਟ, ਮਨਜੀਤ ਸਿੰਘ ਘੁਡਾਣੀ, ਹਰਿੰਦਰਪਾਲ ਸਿੰਘ ਹਨੀ, ਸ਼ਿਵਰਾਜ ਸਿੰਘ ਜੱਲਾ, ਪਿ੍ਰਤਪਾਲ ਸਿੰਘ ਝੱਮਟ, ਜਗਦੇਵ ਸਿੰਘ ਦੋਬੁਰਜੀ, ਸਰਬਜੀਤ ਸਿੰਘ ਸੇਠੀ, ਡਾ. ਸੁਰਿੰਦਰ ਸਿੰਘ ਸ਼ਾਹਪੁਰ, ਨੀਤੂ ਸਿੰਘ, ਜਸਪ੍ਰੀਤ ਕੌਰ ਅੜੈਚਾ, ਕਰਮਜੀਤ ਕੌਰ ਕੱਦੋਂ, ਮਨਜੀਤ ਕੌਰ ਪੰਧੇਰਖੇੜੀ, ਬਲਵਿੰਦਰ ਸਿੰਘ ਸਿਆੜ, ਮਨਧੀਰ ਸਿੰਘ ਧੀਰਾ, ਕੰਵਲਜੀਤ ਸਿੰਘ ਜੱਗੀ ਦੋਰਾਹਾ, ਅਮਰੀਕ ਸਿੰਘ ਰੋਣੀ, ਨਾਜਰ ਸਿੰਘ ਕੁਹਲੀ, ਚਰਨਜੀਤ ਸਿੰਘ, ਪਿ੍ਰੰਸੀਪਲ ਬਲਦੇਵ ਸਿੰਘ ਜੰਡਾਲੀ, ਜੀਵਨ ਸਿੰਘ ਰਾਜਗੜ੍ਹ, ਧਰਮਿੰਦਰ ਸਿੰਘ ਬਿੱਟੂ ਨਿਜ਼ਾਮਪੁਰ, ਵਿਜੇ ਕੁਮਾਰ ਨੇਤਾ, ਪ੍ਰੀਤਮ ਸਿੰਘ ਨਾਮਧਾਰੀ, ਈਸ਼ਵਰ ਲਾਲ, ਨਿਤਿਨ ਕੁਮਾਰ ਬਾਵਾ, ਬੇਅੰਤ ਸਿੰਘ ਪੰਧੇਰ ਖੇੜੀ, ਮਨਪ੍ਰੀਤ ਸਿੰਘ ਬਿੱਲਾ, ਕੌਂਸਲਰ ਗੁਰਪ੍ਰੀਤ ਸਿੰਘ, ਸਰਪੰਚ ਗੁਰਦੀਪ ਸਿੰਘ ਚਾਪੜਾ, ਮਨਦੀਪ ਸਿੰਘ ਚਾਪੜਾ, ਭੁਪਿੰਦਰ ਸਿੰਘ ਦੋਲਤਪੁਰ, ਬਲਵੇਵ ਸਿੰਘ ਘੁਡਾਣੀ ਖੁਰਦ, ਪਰਮਜੀਤ ਕੌਰ ਅਸਲਾਪੁਰ ਸਮੇਤ ਵੱਡੀ ਗਿਣਤੀ ’ਚ ਅਕਾਲੀ ਦਲ ਦੇ ਵਰਕਰ ਤੇ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਾਊਥਾਲ ’ਚ ਪੰਜਾਬੀ ਵਲੋਂ ਖੁਦਕੁਸ਼ੀ ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟੇ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਵੱਖ-ਵੱਖ ਜਥੇਬੰਦੀਆਂ ਵਲੋਂ ਵਿਧਾਇਕ ਨੂੰ ‘ਰੋਸ ਪੱਤਰ’ ਦੇਣ ਲਈ...
Ad Position 24