ਹੰਬੜਾਂ, 21 ਸਤੰਬਰ (ਮੇਜਰ ਹੰਬੜਾਂ)-ਆਉਣ ਵਾਲੇ ਦਿਨਾਂ ਅੰਦਰ ਮੰਡੀਆਂ 'ਚ ਝੋਨੇ ਦੀ ਫ਼ਸਲ ਦੀ ਆਮਦ ਸ਼ੁਰੂ ਹੋ ਰਹੀ ਹੈ ਤੇ ਕਿਸਾਨ ਵੀਰ ਦਾਣਾ ਮੰਡੀਆਂ 'ਚ ਸੁੱਕੇ ਝੋਨੇ ਦੀ ਫ਼ਸਲ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਮੰਡੀ 'ਚ ਝੋਨਾ ਵੇਚਣ ਸਮੇਂ ਕੋਈ ਦਿੱਕਤ ਪੇਸ਼ ਨਾ ਆ ਸਕੇ | ਇਹ ਪ੍ਰਗਟਾਵਾ ਹਰਜਿੰਦਰ ਸਿੰਘ ਐਂਡ ਕੈਲੇ ਬਰਦਰਜ਼ ਆੜ੍ਹਤ ਫਰਮ ਦੇ ਮਾਲਕ ਆੜ੍ਹਤੀਆ ਜਗਤਾਰ ਸਿੰਘ ਕੈਲੇ ਨੇ ਕਿਸਾਨ ਵੀਰਾਂ ਨੂੰ ਵੱਧ ਨਮੀ ਵਾਲੇ ਝੋਨੇ ਦੀ ਫ਼ਸਲ ਮੰਡੀਆਂ 'ਚ ਨਾ ਲੈ ਕੇ ਆਉਣ ਦੀ ਤਕੀਦ ਕਰਦਿਆਂ ਕੀਤਾ ਤੇ ਕਿਹਾ ਕਿ ਸਿਰਫ ਪੱਕ ਚੁੱਕੇ ਝੋਨੀ ਦੀ ਫ਼ਸਲ ਮੰਡੀ 'ਚ ਲੈ ਕੇ ਆਉਣ | ਆੜ੍ਹਤੀਆ ਕੈਲੇ ਨੇ ਕਿਹਾ ਝੋਨੇ ਦੀ ਵਾਢੀ ਸੀਜਨ ਸਮੇਂ ਦੇਖਣ 'ਚ ਆਉਂਦਾ ਹੈ ਕਿਸਾਨ ਭਰਾ ਰਾਤ ਸਮੇਂ ਝੋਨੇ ਦੀ ਕਟਾਈ ਕਰਕੇ ਝੋਨਾ ਮੰਡੀ 'ਚ ਲੈ ਕੇ ਆਉਂਦੇ ਹਨ, ਜਿਸ 'ਚ ਨਮੀ ਦੀ ਮਾਤਰਾ ਹੋਣ ਕਾਰਨ ਝੋਨੇ ਦੀ ਫ਼ਸਲ ਦੇ ਭਾਅ ਲਗਾਏ ਜਾਣ ਸਮੇਂ ਮਕਚਰ ਜਿਆਦਾ ਹੋਣ ਕਰਕੇ ਝੋਨੇ ਦੀ ਢੇਰੀ ਦਾ ਭਾਅ ਨਹੀਂ ਲੱਗ ਪਾਉਂਦਾ ਤੇ ਕਿਸਾਨਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾਂ ਪੈਂਦਾ ਹੈ, ਇਸ ਲਈ ਕਿਸਾਨ ਮੰਡੀ ਅਧਿਕਾਰੀਆਂ ਦੀਆਂ ਹਦਾਇਤਾਂ ਕਿ 17 ਡਿਗਰੀ ਮਕਚਰ ਤੱਕ ਵਾਲੇ ਝੋਨੇ ਦੀ ਫ਼ਸਲ ਮੰਡੀਆਂ 'ਚ ਲੈ ਕੇ ਆਉਣ |