07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਅਧਿਆਪਕਾਂ ਨੂੰ ਬੀ. ਐੱਲ. ਓ. ਦੀਆਂ ਡਿਊਟੀਆਂ ਤੋਂ ਤੁਰੰਤ ਕਰਵਾਇਆ ਜਾਵੇ ਮੁਕਤ- ਸਾਹਨੇਵਾਲ/ਦੋਰਾਹਾ

Ad Position 21
No active advertisement
ਅਜੀਤ ਡੈਸਕ 23-09-2025

ਸਾਹਨੇਵਾਲ, 22 ਸਤੰਬਰ (ਹਨੀ ਚਾਠਲੀ)-ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਉਪ ਪ੍ਰਧਾਨ ਜਗਜੀਤ ਸਿੰਘ ਸਾਹਨੇਵਾਲ, ਜ਼ਿਲ੍ਹਾ ਲੁਧਿਆਣਾ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਦੋਰਾਹਾ, ਸੀਨੀਅਰ ਮੀਤ ਪ੍ਰਧਾਨ ਨਵਦੀਪ ਸਿੰਘ, ਮੀਤ ਪ੍ਰਧਾਨ ਰਾਜਵਿੰਦਰ ਸਿੰਘ, ਵਿੱਤ ਸਕੱਤਰ ਸਵਰਨ ਸਿੰਘ, ਪੈੱ੍ਰਸ ਸਕੱਤਰ ਮਨੋਜ ਕੁਮਾਰ, ਬਲਾਕ ਪ੍ਰਭਜੋਤ ਸਿੰਘ, ਹਰਜਿੰਦਰ ਸਿੰਘ ਖੰਨਾ, ਹਰਵਿੰਦਰ ਸਿੰਘ ਪੁੜੈਣ, ਜਗਮੀਤ ਸਿੰਘ, ਸਿਮਰਜੋਤ ਸਿੰਘ, ਨਵੀਨ ਕਪਿਲਾ, ਜ਼ਿਲ੍ਹਾ ਕਮੇਟੀ ਮੈਂਬਰ ਰਾਜੇਸ਼ ਕੁਮਾਰ, ਰਾਕੇਸ਼ ਕੁਮਾਰ ਵੇਰਕਾ, ਅੰਕੁਸ਼ ਬਾਵਾ, ਸ਼ੇਰ ਜੰਗ ਸਿੰਘ ਨੇ ਸਾਂਝੇ ਪੈੱ੍ਰਸ ਨੋਟ 'ਚ ਦੱਸਿਆ ਕਿ ਅਧਿਆਪਕਾਂ ਦੀਆਂ ਵੱਡੇ ਪੱਧਰ 'ਤੇ ਬੀ. ਐੱਲ. ਓ. ਦੀ ਡਿਊਟੀ ਲਗਾਉਣ 'ਤੇ ਸਖ਼ਤ ਇਤਰਾਜ਼ ਜਤਾਇਆ ਹੈ | ਉਨ੍ਹਾਂ ਦੱਸਿਆ ਕਿ ਨਵੀਂ ਸਰਕਾਰ ਬਣਨ 'ਤੇ ਮੁੱਖ ਮੰਤਰੀ ਵਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਅਧਿਆਪਕਾਂ ਤੋਂ ਕੋਈ ਵੀ ਗੈਰ-ਵਿੱਦਿਅਕ ਕੰਮ ਨਹੀਂ ਲਿਆ ਜਾਵੇਗਾ | ਪ੍ਰੰਤੂ ਇਹ ਐਲਾਨ ਵੀ ਪੁਰਾਣੀ ਪੈਨਸ਼ਨ ਬਹਾਲੀ ਵਾਂਗ ਹੀ ਹਵਾ ਹਵਾਈ ਹੋ ਗਿਆ ਅਤੇ ਪੰਜਾਬ ਸਰਕਾਰ ਦਾ ਸਿੱਖਿਆ ਮਾਡਲ ਪੂਰੀ ਤਰ੍ਹਾਂ ਨਾਲ਼ ਫ਼ੇਲ੍ਹ ਜਾਪਦਾ ਹੈ | ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਪਹਿਲੇ ਟਰਮ ਦੀ ਪ੍ਰੀਖਿਆ ਦੀ ਤਿਆਰੀ ਕਰਵਾਉਣ ਦੀ ਬਜਾਏ ਅਧਿਆਪਕ ਘਰ ਘਰ ਜਾ ਕੇ ਵੋਟਾਂ ਦੀ ਸੋਧ ਕਰਨ ਵਿਚ ਰੁੱਝੇ ਹੋਏ ਹਨ ¢ ਇਸ ਮੌਕੇ ਜ਼ਿਲ੍ਹਾ ਮਹਿਲਾ ਇਕਾਈ ਦੇ ਸੀਨੀਅਰ ਮੀਤ ਪ੍ਰਧਾਨ ਕੰਵਲਜੀਤ ਕੌਰ, ਅਮਰਜੀਤ ਕੌਰ, ਸੁਸ਼ਮਾ ਸ਼ਰਮਾ, ਮਨਜੀਤ ਕੌਰ, ਸੁਪਰਜੀਤ ਕੌਰ, ਗੁਰਇਕਬਾਲ ਕੌਰ, ਜਸਵੀਰ ਕੌਰ, ਜ਼ਿਲ੍ਹਾ ਲੁਧਿਆਣਾ ਦੇ ਬਲਾਕ ਇਕਾਈ ਮੈਂਬਰ ਰਣਦੀਪ ਸਿੰਘ, ਸੁਖਵਿੰਦਰ ਸਿੰਘ, ਪਰਮਿੰਦਰ ਸਿੰਘ, ਰਾਜ ਕੁਮਾਰ, ਨਵਦੀਪ ਪਾਠਕ, ਗਗਨਦੀਪ ਸਿੰਘ, ਗੁਰਮੀਤ ਸਿੰਘ, ਜਗਜੀਵਨ ਸਿੰਘ, ਜਤਿੰਦਰ ਸਿੰਘ, ਇਕਬਾਲ ਸਿੰਘ, ਸਰਬਜੀਤ ਸਿੰਘ, ਹਰਪ੍ਰੀਤ ਸਿੰਘ, ਹਰਦੀਪ ਸਿੰਘ, ਹਾਕਮ ਸਿੰਘ ਗੁਰਵਿੰਦਰ ਸਿੰਘ, ਵੀਰਕਰਨ ਸਿੰਘ, ਆਸ਼ੀਸ਼ ਗੋਸਾਈ, ਵਿਸ਼ਾਲ, ਵਿਪਨ, ਤਜਿੰਦਰ ਸਿੰਘ, ਰਾਜ ਕੁਮਾਰ, ਅਭਿਸ਼ੇਕ ਮਨੋਚਾ, ਅਜੇ ਕੜਵਲ, ਹਰਮੀਤ ਸਿੰਘ ਆਗੂਆਂ ਨੇ ਦੱਸਿਆ ਕਿ ਬਹੁਤ ਸਾਰੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਅਧਿਆਪਕਾਂ ਦੀਆਂ ਡਿਊਟੀਆਂ ਬਤੌਰ ਬੀ. ਐੱਲ. ਓ. ਲਗਾਈਆਂ ਜਾ ਰਹੀਆਂ ਹਨ | ਜਿਸ ਨਾਲ ਸਕੂਲਾਂ ਵਿਚ ਸਿੱਖਿਆ ਦਾ ਮਿਆਰ ਬਿਲਕੁਲ ਹੀ ਡਿਗ ਗਿਆ ਹੈ ਕਿਉਂਕਿ ਬਹੁਤ ਅਧਿਆਪਕ ਹੁਣ ਬੀ. ਐੱਲ. ਓ. ਦੀ ਡਿਊਟੀਆਂ ਕਰ ਰਹੇ ਹਨ | ਜਗਜੀਤ ਸਿੰਘ, ਗੁਰਪ੍ਰੀਤ ਸਿੰਘ ਅਤੇ ਯੂਨੀਅਨ ਦੇ ਮੈਂਬਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਸਿੱਖਿਆ ਮੰਤਰੀ ਇਸ ਮਾਮਲੇ 'ਚ ਖ਼ੁਦ ਧਿਆਨ ਦੇਣ ਤਾਂ ਕਿ ਅਧਿਆਪਕਾਂ ਨੂੰ ਬੀ. ਐੱਲ. ਓ. ਦੀਆਂ ਡਿਊਟੀਆਂ ਤੋਂ ਮੁਕਤ ਕਰਵਾਇਆ ਜਾਵੇ |

Ad Position 22
No active advertisement
ਪਿਛਲੀ ਖ਼ਬਰ ਕਸਬਾ ਸਾਹਨੇਵਾਲ 'ਚ 5 ਅਕਤੂਬਰ ਨੂੰ ਕਰਵਾਈ ਜਾਵੇਗੀ ਮੈਰਾਥਨ ਦੌੜ-ਰਸ਼ਪਾਲ/ਗੁਲਸ਼ਨ ਅਗਲੀ ਖ਼ਬਰ ਝੋਨੇ ਦੀ ਖ਼ਰੀਦ ਸੰਬੰਧੀ ਵਿਸ਼ੇਸ਼ ਪ੍ਰਬੰਧ ਕੀਤੇ ਗਏ- ਗੱਜਣਮਾਜਰਾ
Ad Position 24
No active advertisement