07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਕਸਬਾ ਸਾਹਨੇਵਾਲ 'ਚ 5 ਅਕਤੂਬਰ ਨੂੰ ਕਰਵਾਈ ਜਾਵੇਗੀ ਮੈਰਾਥਨ ਦੌੜ-ਰਸ਼ਪਾਲ/ਗੁਲਸ਼ਨ

Ad Position 21
No active advertisement
ਅਜੀਤ ਡੈਸਕ 23-09-2025
ਸਾਹਨੇਵਾਲ, 22 ਸਤੰਬਰ (ਹਨੀ ਚਾਠਲੀ)-ਸਕਿੱਲ, ਸਿੱਖਿਆ ਅਤੇ ਸਿਹਤ ਨੂੰ ਤੰਦਰੁਸਤ ਰੱਖਣ ਦੇ ਮਕਸਦ ਨਾਲ ਆਉਣ ਵਾਲੇ ਦਿਨਾਂ 'ਚ ਸਾਹਨੇਵਾਲ ਕਸਬੇ ਦੇ ਅੰਦਰ ਮੈਰਾਥਨ ਦੌੜ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਸਮਾਜ ਸੇਵੀ ਰਸ਼ਪਾਲ ਸਿੰਘ, ਐਨ. ਐੱਲ. ਸੀ. ਆਈ. ਕੰਪਿਊਟਰ ਸੈਂਟਰ ਦੇ ਮੁਖੀ ਗੁਲਸ਼ਨ ਕੁਮਾਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਲੋਕਾਂ ਦੀ ਸਿਹਤ ਨੂੰ ਤੰਦਰੁਸਤ ਰੱਖਣ ਦੇ ਲਈ ਮੈਰਾਥਨ ਦੌੜ 5 ਅਕਤੂਬਰ ਦਿਨ ਐਤਵਾਰ ਨੂੰ ਕਰਵਾਉਣ ਦਾ ਫ਼ੈਸਲਾ ਲਿਆ ਗਿਆ | ਉਹ ਮੈਰਾਥਨ ਦੌੜ ਹਰੇਕ ਉਮਰ ਵਰਗ ਦੇ ਪੁਰਸ਼, ਔਰਤ, ਲੜਕੇ ਅਤੇ ਲੜਕੀਆਂ ਹਿੱਸਾ ਲੈ ਸਕਦੇ ਹਨ | ਉਨ੍ਹਾਂ ਦੱਸਿਆ ਕਿ 40 ਸਾਲ ਤੱਕ ਦੇ ਲੜਕੇ ਅਤੇ ਲੜਕੀਆਂ ਲਈ 8 ਕਿੱਲੋਮੀਟਰ, 40 ਸਾਲ ਤੋਂ ਵੱਧ ਉਮਰ ਦੇ ਪੁਰਸ਼ਾਂ ਅਤੇ ਇਸਤਰੀਆਂ ਲਈ 5 ਕਿੱਲੋਮੀਟਰ ਦੀ ਮੈਰਾਥਨ ਦੌੜ ਕਰਵਾਈ ਜਾਵੇਗੀ | ਉਨ੍ਹਾਂ ਅੱਗੇ ਦੱਸਿਆ ਕਿ ਇਸ ਮੈਰਾਥਨ ਦੌੜ ਵਿਚ ਹਰੇਕ ਭਾਗ ਲੈਣ ਵਾਲੇ ਲੜਕੇ, ਲੜਕੀਆਂ, ਪੁਰਸ਼ ਅਤੇ ਔਰਤਾਂ ਨੂੰ ਮੈਰਾਥਨ ਦੌੜ ਤੋਂ ਪਹਿਲਾਂ ਇਕ ਟੀ-ਸ਼ਰਟ ਵੀ ਦਿੱਤੀ ਜਾਵੇਗੀ ਅਤੇ ਮੈਰਾਥਨ ਦੌੜ ਵਿਚ ਜੇਤੂ ਆਉਣ ਵਾਲੇ ਪੁਰਸ਼, ਔਰਤਾਂ, ਲੜਕੇ ਅਤੇ ਲੜਕੀਆਂ ਨੂੰ ਮੈਡਲ, ਟਰਾਫ਼ੀਆਂ ਅਤੇ ਸਰਟੀਫਿਕੇਟ ਦੇ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ ਉਨ੍ਹਾਂ ਦੱਸਿਆ ਕਿ ਜੇਤੂਆਂ ਨੂੰ ਲਗਭਗ 67 ਹਜ਼ਾਰ ਦੇ ਇਨਾਮ ਵੰਡੇ ਜਾਣਗੇ | ਰਸ਼ਪਾਲ ਸਿੰਘ ਅਤੇ ਗੁਲਸ਼ਨ ਕੁਮਾਰ ਨੇ ਕਿਹਾ ਕਿ ਜੋ 5 ਅਕਤੂਬਰ ਨੂੰ ਕਸਬਾ ਸਾਹਨੇਵਾਲ ਵਿਖੇ ਮੈਰਾਥਨ ਦੌੜ ਕਰਵਾਈ ਜਾ ਰਹੀ ਹੈ | ਉਸ ਵਿਚ ਬਹੁਤ ਸਾਰੇ ਪੁਰਸ਼, ਇਸਤਰੀਆ, ਲੜਕੇ ਅਤੇ ਲੜਕੀਆਂ ਵਲੋਂ ਭਾਗ ਲਿਆ ਜਾਵੇਗਾ¢ ਇਸ ਮੌਕੇ ਬਲਵੰਤ ਸਿੰਘ, ਹਰੀ ਸਿੰਘ, ਗੁਰਦੀਪ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਿਲਪ ਕਲਾ ਤੇ ਦਸਤਕਾਰੀ ਦੇ ਜਨਮਦਾਤਾ ਸਨ ਬਾਬਾ ਵਿਸ਼ਵਕਰਮਾ- ਵਿਧਾਇਕ ਗਿਆਸਪੁਰਾ • ਸੋਹਲ ਵੈੱਲਫੇਅਰ ਕਲੱਬ ਘੁਡਾਣੀ ਕ... ਅਗਲੀ ਖ਼ਬਰ ਅਧਿਆਪਕਾਂ ਨੂੰ ਬੀ. ਐੱਲ. ਓ. ਦੀਆਂ ਡਿਊਟੀਆਂ ਤੋਂ ਤੁਰੰਤ ਕਰਵਾਇਆ ਜਾਵੇ ਮੁਕਤ- ਸਾਹਨੇਵਾਲ/ਦੋਰਾਹਾ
Ad Position 24
No active advertisement