07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਜ਼ੋਨਲ ਖੇਡਾਂ 'ਚ ਨਨਕਾਣਾ ਸਾਹਿਬ ਸਕੂਲ ਦੇ ਵਿਦਿਆਰਥੀਆਂ ਦੀ ਝੰਡੀ

Ad Position 21
No active advertisement
ਅਜੀਤ ਡੈਸਕ 23-09-2025
ਈਸੜੂ, 22 ਸਤੰਬਰ (ਬਲਵਿੰਦਰ ਸਿੰਘ)-ਖੰਨਾ ਬਲਾਕ ਦੀਆਂ ਜ਼ੋਨਲ ਪੱਧਰ ਦੀਆਂ ਖੇਡਾਂ ਸ੍ਰੀ ਨਰੇਸ਼ ਚੰਦਰ ਸਟੇਡੀਅਮ ਖੰਨਾ ਵਿਖੇ ਹੋਈਆਂ, ਜਿਸ ਵਿਚ ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਈਸੜੂ ਦੇ ਵਿਦਿਆਰਥੀਆਂ ਨੇ ਸਫਲਤਾ ਦੇ ਝੰਡੇ ਗੱਡੇ | ਜਿਸ ਵਿਚ 14 ਸਾਲਾ ਉਮਰ ਵਰਗ ਵਿਚ ਰਿਲੇਅ ਦੌੜ ਵਿਚ ਤੀਜਾ ਸਥਾਨ, 14 ਸਾਲ ਉਮਰ ਵਰਗ 'ਚ ਇਸਾਨਦੀਪ ਸਿੰਘ ਨੇ 400 ਮੀਟਰ ਦੌੜ ਵਿਚ ਪਹਿਲਾ ਸਥਾਨ ਅਤੇ ਲੰਬੀ ਛਾਲ ਖੇਡ ਵਿਚ ਦੂਜਾ ਸਥਾਨ, 17 ਸਾਲਾ ਉਮਰ ਵਰਗ ਅਰਮਾਨ ਸਿੰਘ ਨੇ ਹੈਮਰ ਥਰੋਅ ਖੇਡ ਵਿਚ ਪਹਿਲਾ ਸਥਾਨ, 17 ਸਾਲਾ ਉਮਰ ਵਰਗ ਵਿਚ ਰਵਨੀਤ ਕੌਰ ਨੇ ਲੰਬੀ ਛਾਲ ਦੂਜਾ ਸਥਾਨ, 17 ਸਾਲਾ ਉਮਰ ਵਰਗ ਵਿਚ ਅਨਮੋਲਵੀਰ ਸਿੰਘ ਨੇ 400 ਮੀਟਰ ਦੌੜ ਪਹਿਲਾ ਸਥਾਨ, 17 ਸਾਲਾ ਉਮਰ ਵਰਗ ਵਿਚ ਪ੍ਰਭਨੂਰ ਕੌਰ ਨੇ ਉੱਚੀ ਛਾਲ ਖੇਡ 'ਚ ਦੂਜਾ ਸਥਾਨ, 17 ਸਾਲਾ ਉਮਰ ਵਰਗ ਰਵਨੀਤ ਕੌਰ ਨੇ 800 ਮੀਟਰ ਦੌੜ ਵਿਚ ਦੂਜਾ ਸਥਾਨ ਅਤੇ 19 ਸਾਲਾ ਉਮਰ ਵਰਗ ਵਿਚ ਹੁਸਨਪ੍ਰੀਤ ਕੌਰ ਨੇ ਉੱਚੀ ਛਾਲ 'ਚ ਪਹਿਲਾ ਸਥਾਨ, 19 ਸਾਲਾ ਉਮਰ ਵਰਗ ਵਿਚ ਕਰਨਵੀਰ ਸਿੰਘ ਨੇ ਡਿਸਕਸ ਥਰੋਅ 'ਚ ਪਹਿਲਾ ਅਤੇ ਹਰਕਮਲ ਸਿੰਘ ਨੇ ਡਿਸਕਸ ਥਰੋਅਰ ਵਿਚ ਦੂਜਾ ਅਤੇ ਸ਼ਾਟ ਪੁੱਟ ਖੇਡ ਵਿਚ ਤੀਜਾ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | ਜ਼ਿਕਰਯੋਗ ਹੈ ਕਿ ਮਾਂ ਖੇਡ ਕਬੱਡੀ ਲਈ ਸਾਡੇ ਸਕੂਲ ਦੇ ਦੋ ਵਿਦਿਆਰਥੀ ਜਸਕੀਰਤ ਸਿੰਘ ਅਤੇ ਇਸਾਨਦੀਪ ਸਿੰਘ ਰਾਜ ਪੱਧਰੀ ਖੇਡ ਮੁਕਾਬਲੇ ਲਈ ਚੁਣੇ ਗਏ | ਪਿ੍ੰਸੀਪਲ ਨੇਹਾ ਢੱਲ, ਸਾਬਕਾ ਸਰਪੰਚ ਗੁਰਮੀਤ ਸਿੰਘ ਬੈਨੀਪਾਲ, ਸੁਰਿੰਦਰ ਸਿੰਘ ਬੈਨੀਪਾਲ, ਰਵਿੰਦਰ ਸਿੰਘ ਬੈਨੀਪਾਲ ਅਤੇ ਦਲਜੀਤ ਸਿੰਘ ਬੈਨੀਪਾਲ ਨੇ ਡੀ. ਪੀ. ਈ. ਨੇਹਾ, ਰਿਪੁਦਮਨ ਸਿੰਘ ਅਤੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਮਾਤਾ ਗੁਰਮੀਤ ਕੌਰ ਮਾਣੂੰਕੇ ਨੂੰ ਭਾਵ-ਭਿੰਨੀਆਂ ਸ਼ਰਧਾਂਜਲੀਆਂ ਭੇਟ <br/> ਅਗਲੀ ਖ਼ਬਰ ਪਾਇਲ ਵਿਖੇ ਗੁਰਮਤਿ ਸਮਾਗਮ 'ਚ ਪੁੱਜੀਆਂ ਪੰਥ ਪ੍ਰਸਿੱਧ ਸ਼ਖ਼ਸੀਅਤਾਂ
Ad Position 24