03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਬੀਮਾ ਯੋਜਨਾ ਹੋਵੇਗੀ ਹਰ ਪੰਜਾਬੀ ਲਈ ਤੰਦਰੁਸਤੀ ਦਾ ਸਹਾਰਾ- ਵਿਧਾਇਕ ਗਿਆਸਪੁਰਾ

Ad Position 21
No active advertisement
ਅਜੀਤ ਡੈਸਕ 25-09-2025
ਮਲੌਦ, 24 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਪੰਜਾਬ ਸਰਕਾਰ ਦੁਆਰਾ ਪੰਜਾਬ ਸਿਹਤ ਕਾਰਡ ਯੋਜਨਾ ਦੀ ਸ਼ੁਰੂਆਤ ਕਰਕੇ 10 ਲੱਖ ਰੁਪਏ ਦਾ ਸਿਹਤ ਬੀਮਾ ਹਰ ਪੰਜਾਬੀ ਲਈ ਤੰਦਰੁਸਤੀ ਦਾ ਸਹਾਰਾ ਬਣੇਗਾ | ਇਸ ਸਬੰਧੀ ਗੱਲਬਾਤ ਕਰਦਿਆਂ ਹਲਕਾ ਪਾਇਲ ਦੇ ਵਿਧਾਇਕ ਇੰਜ: ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਭਾਵੇਂ ਹਰ ਇਨਸਾਨ ਦੀ ਤੰਦਰੁਸਤੀ ਤੇ ਨਰੋਈ ਸਿਹਤ ਦੀ ਅਰਦਾਸ ਬੇਨਤੀ ਕਰਕੇ ਰੋਜ਼ਾਨਾ ਕਾਮਨਾ ਕਰੀਦੀ ਹੈ | ਪਰ ਫਿਰ ਵੀ ਰੱਬ ਨਾ ਕਰੇ ਕਦੇ ਕਿਸੇ ਵਿਅਕਤੀ ਨੂੰ ਆਪਣੀ ਬਿਮਾਰੀ ਦਾ ਇਲਾਜ ਪੈਸੇ ਦੀ ਘਾਟ ਕਾਰਨ ਨਾ ਕਰਵਾਉਣ ਦੀ ਸਮਰੱਥਾ ਹੋਵੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਚਾਲੂ ਕੀਤੀ ਗਈ ਇਸ ਕੈਸ਼ਲੈਸ ਯੋਜਨਾ ਨਾਲ ਬਿਨ੍ਹਾਂ ਕਿਸੇ ਖੱਜਲ ਖ਼ੁਆਰੀ ਤੋਂ ਆਪਣਾ ਇਲਾਜ ਕਰਵਾਇਆ ਜਾ ਸਕਦਾ ਹੈ | ਲੈਂਡ ਮਾਰਟਗੇਜ ਬੈਂਕ ਦੇ ਚੇਅਰਮੈਨ ਮੁਕੰਦ ਸਿੰਘ ਕਿਸ਼ਨਪੁਰਾ, ਲੋਨ ਕਮੇਟੀ ਚੇਅਰਮੈਨ ਗੁਰਪ੍ਰੀਤ ਸਿੰਘ ਗੁਰੀ ਬੇਰਕਲਾਂ, ਮਾਰਕੀਟ ਕਮੇਟੀ ਮਲੌਦ ਦੇ ਚੇਅਰਮੈਨ ਕਰਨ ਸਿਹੌੜਾ ਤੇ 'ਆਪ' ਦੇ ਹਲਕਾ ਕਨਵੀਨਰ ਪ੍ਰਗਟ ਸਿੰਘ ਸਿਆੜ ਨੇ ਕਿਹਾ ਕਿ ਸਿਹਤ ਸੇਵਾਵਾਂ ਦੇ ਖੇਤਰ ਵਿਚ ਪੰਜਾਬ ਇਹੋ-ਜਿਹੀ ਸਹੂਲਤ ਦੇਣ ਵਾਲਾ ਦੇਸ਼ ਦਾ ਪਹਿਲਾ ਸੂਬਾ ਹੋਵੇਗਾ, ਜਿੱਥੇ ਹਰ ਪੰਜਾਬੀ ਦੀ ਤੰਦਰੁਸਤੀ ਲਈ ਪੰਜਾਬ ਸਰਕਾਰ ਫ਼ਿਕਰਮੰਦ ਹੈ |
Ad Position 22
No active advertisement
ਪਿਛਲੀ ਖ਼ਬਰ 'ਆਪ' ਨੇ ਸੰਜੀਵ ਕੁਮਾਰ (ਕਿੱਟੂ) ਨੂੰ ਖੰਨਾ ਵਪਾਰ ਵਿੰਗ ਦਾ ਜਨਰਲ ਸਕੱਤਰ ਲਗਾਇਆ •ਕੈਬਨਿਟ ਮੰਤਰੀ ਸੌਂਦ ਨੇ ਦਿੱਤੀ ਵਧ... ਅਗਲੀ ਖ਼ਬਰ ਮੋਟਰਸਾਈਕਲ ਚੋਰੀ ਕਰਨ ਵਾਲੇ ਗਰੋਹ ਦੇ 2 ਮੈਂਬਰ ਕਾਬੂ
Ad Position 24