03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

'ਆਪ' ਨੇ ਸੰਜੀਵ ਕੁਮਾਰ (ਕਿੱਟੂ) ਨੂੰ ਖੰਨਾ ਵਪਾਰ ਵਿੰਗ ਦਾ ਜਨਰਲ ਸਕੱਤਰ ਲਗਾਇਆ •ਕੈਬਨਿਟ ਮੰਤਰੀ ਸੌਂਦ ਨੇ ਦਿੱਤੀ ਵਧਾਈ

Ad Position 21
No active advertisement
ਅਜੀਤ ਡੈਸਕ 25-09-2025
ਖੰਨਾ, 24 ਸਤੰਬਰ (ਹਰਜਿੰਦਰ ਸਿੰਘ ਲਾਲ)-ਆਮ ਆਦਮੀ ਪਾਰਟੀ (ਆਪ) ਵੱਲੋਂ ਸੰਜੀਵ ਕੁਮਾਰ ਕਿੱਟੂ ਨੂੰ ਖੰਨਾ ਹਲਕੇ ਦੇ ਵਪਾਰ ਵਿੰਗ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਜਾਂਦਾ ਹੈ | ਇਹ ਨਿਯੁਕਤੀ ਪੱਤਰ ਹਲਕਾ ਖੰਨਾ ਦੇ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਖੁਦ ਸੰਜੀਵ ਕੁਮਾਰ ਕਿੱਟੂ ਨੂੰ ਸੌਂਪਿਆ ਅਤੇ ਵਧਾਈ ਦਿੱਤੀ | ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਸੰਜੀਵ ਕੁਮਾਰ ਕਿੱਟੂ ਵੱਲੋਂ ਆਮ ਆਦਮੀ ਪਾਰਟੀ ਪ੍ਰਤੀ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਹਲਕਾ ਖੰਨਾ ਦੇ ਵਪਾਰ ਵਿੰਗ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ | ਮੰਤਰੀ ਸੌਂਦ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਹੀ ਆਮ ਘਰਾਂ ਦੇ ਨੌਜਵਾਨਾਂ ਨੂੰ ਸਿਆਸਤ ਵਿਚ ਆਉਣ ਦਾ ਮੌਕਾ ਦਿੱਤਾ ਹੈ ਅਤੇ ਸੰਜੀਵ ਕੁਮਾਰ (ਕਿੱਟੂ) ਵਰਗੇ ਇੱਕ ਮਿਹਨਤੀ ਵਰਕਰ, ਜਿਸ ਨੇ ਪਾਰਟੀ ਲਈ ਤਨਦੇਹੀ ਨਾਲ ਕੰਮ ਕੀਤਾ ਉਸ ਨੂੰ ਪਾਰਟੀ ਨੇ ਖੰਨਾ ਹਲਕੇ ਦੇ ਵਪਾਰ ਵਿੰਗ ਦਾ ਜਰਨਲ ਸਕੱਤਰ ਨਿਯੁਕਤ ਕੀਤਾ ਹੈ | ਹਲਕਾ ਖੰਨਾ ਦੇ ਵਪਾਰ ਵਿੰਗ ਦਾ ਜਨਰਲ ਸਕੱਤਰ ਨਿਯੁਕਤ ਹੋਣ 'ਤੇ ਸੰਜੀਵ ਕੁਮਾਰ (ਕਿੱਟੂ) ਨੇ ਕਿਹਾ ਕਿ ਉਹ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੇ ਧੰਨਵਾਦੀ ਹਨ, ਜਿਨ੍ਹਾਂ ਨੇ ਨਿਮਾਣੇ ਵਰਕਰ ਨੂੰ ਮਾਣ ਬਖ਼ਸ਼ਿਆ ਹੈ | ਇਸ ਮੌਕੇ ਚੇਅਰਮੈਨ ਜਗਤਾਰ ਸਿੰਘ ਗਿੱਲ, ਹਲਕਾ ਸੰਗਠਨ ਇੰਚਾਰਜ ਖੰਨਾ ਮਾਸਟਰ ਅਵਤਾਰ ਸਿੰਘ ਦਹਿੜੂ, ਓ ਐਸ. ਡੀ. ਕਰਨ ਅਰੋੜਾ, ਯਾਦਵਿੰਦਰ ਸਿੰਘ ਲਿਬੜ੍ਹਾ, ਗੁਰਸੀਰਤ ਸਿੰਘ ਬਾਦਸ਼ਾਹ, ਰਾਜੀਵ ਕੁਮਾਰ ਮਲਹੋਤਰਾ, ਸੁਧੀਰ ਮਲਹੋਤਰਾ ਹੈਪੀ, ਵਿਕਾਸ ਅਗਰਵਾਲ, ਲਵਲੇਸ਼ ਅਰੋੜ੍ਹਾ, ਓਮ ਪ੍ਰਕਾਸ਼ ਓਮੀ, ਰਾਜੀਵ ਮਲਹੋਤਰਾ, ਹਨੀ ਮਲਹੋਤਰਾ, ਨਰਿੰਦਰ ਗੋਲੀ, ਰਾਜੇਸ਼ ਗੁਜਰਾਲ, ਜ਼ੋਰਾਵਰ ਸਿੰਘ ਕੋਹਲੀ, ਯਸ਼ ਪਾਲ, ਮੁਨੀਸ਼ ਮਿੱਤਲ, ਵਿਕਾਸ ਸ਼ਰਮਾ, ਰਮਨ ਵਧਵਾ, ਹਰਬੀਰ ਸੋਨੂੰ, ਗੁਰਜੀਤ ਗਿੱਲ, ਜਸਵਿੰਦਰ ਸਿੰਘ, ਕੁਲਵੰਤ ਸਿੰਘ, ਚਿਰਾਗ਼ ਵਿਜ਼ਨ, ਸ਼ੌਕੀ ਵਿਜਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਚਦੇਵਾ ਸਕੂਲ ਸਾਹਨੇਵਾਲ 'ਚ ਵਿਸ਼ਵ ਪੰਜਾਬੀ ਦਿਵਸ ਮਨਾਇਆ ਅਗਲੀ ਖ਼ਬਰ ਬੀਮਾ ਯੋਜਨਾ ਹੋਵੇਗੀ ਹਰ ਪੰਜਾਬੀ ਲਈ ਤੰਦਰੁਸਤੀ ਦਾ ਸਹਾਰਾ- ਵਿਧਾਇਕ ਗਿਆਸਪੁਰਾ
Ad Position 24