ਮਲੌਦ, 25 ਸਤੰਬਰ (ਸਹਾਰਨ ਮਾਜਰਾ, ਕੁਲਵਿੰਦਰ ਸਿੰਘ ਨਿਜ਼ਾਮਪੁਰ)-ਨਗਰ ਪੰਚਾਇਤ ਮਲੌਦ ਦੀ ਸਮੁੱਚੀ ਯੂਥ ਲੀਡਰਸ਼ਿਪ ਦੀ ਅਹਿਮ ਮੀਟਿੰਗ ਹੋਈ¢ ਜਿਸ ਵਿਚ ਦੁਸਹਿਰਾ ਮਨਾਉਣ ਲਈ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ¢ਇਸ ਮੀਟਿੰਗ ਦੌਰਾਨ ਸਮੂਹ ਮੈਂਬਰਾਂ ਵਲੋਂ ਦੁਸਹਿਰਾ ਕਮੇਟੀ ਦੀ ਚੋਣ ਕੀਤੀ ਗਈ¢ ਜਿਸ ਵਿਚ ਨਗਰ ਪੰਚਾਇਤ ਮਲੌਦ ਦੇ ਕੌਂਸਲਰ ਦੀਪਕ ਗੋਇਲ ਨੂੰ ਬਤੌਰ ਚੇਅਰਮੈਨ ਚੁਣਿਆ ਗਿਆ ਹੈ¢ ਇਸੇ ਤਰ੍ਹਾਂ ਗਗਨ ਜੇਠੀ ਨੂੰ ਪ੍ਰਧਾਨ, ਵਾਈਸ ਪ੍ਰਧਾਨ ਨੀਰਜ ਵਰਮਾ, ਸੈਕਟਰੀ ਸੰਤੋਸ਼ ਕੁਮਾਰ ਕਾਲਾ, ਖ਼ਜ਼ਾਨਚੀ ਪਿਊਸ਼ ਸਿੰਗਲਾ, ਸਹਾਇਕ ਕੈਸ਼ੀਅਰ ਗੌਰਵ ਗੋਇਲ ਦੀ ਚੋਣ ਕੀਤੀ ਗਈ ਹੈ¢ ਇਸ ਸਮੇਂ ਕੌਂਸਲਰ ਗਿਆਨੀ ਜਗਦੀਪ ਸਿੰਘ, ਕੌਂਸਲਰ ਜਸਵਿੰਦਰ ਸਿੰਘ, ਯੂਥ ਆਗੂ ਸਤਨਾਮ ਸਿੰਘ ਸੱਤਾ ਰੋੜੀਆਂ, ਹਰਸ਼ ਨੇਗੀ, ਗੌਰਵ ਠੁਕਰਾਲ, ਮੋਨੂੰ ਪੁਰੀ ਆਦਿ ਸਾਰੇ ਮੈਂਬਰ ਚੁਣੇ ਗਏ ਹਨ¢ ਇਸ ਮੌਕੇ ਚੇਅਰਮੈਨ ਦੀਪਕ ਗੋਇਲ ਅਤੇ ਕੌਂਸਲਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਸ ਵਾਰ 2 ਅਕਤੂਬਰ ਨੂੰ ਦੁਸਹਿਰੇ ਦਾ ਤਿਉਹਾਰ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਬਹੁਤ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਵੇਗਾ¢ ਉਨ੍ਹਾਂ ਸਮੂਹ ਨਗਰ ਮਲੌਦ, ਰੋੜੀਆਂ ਅਤੇ ਸੋਮਲ ਖੇੜੀ ਵਾਸੀਆਂ ਅਤੇ ਮੋਹਤਬਰ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਪਵਿੱਤਰ ਦਿਹਾੜੇ ਮੌਕੇ ਹਰੇਕ ਪੱਖ ਤੋਂ ਸਹਿਯੋਗ ਦੇਣ¢