10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਭਾਕਿਯੂ ਏਕਤਾ ਉਗਰਾਹਾਂ ਜਥੇਬੰਦੀ ਵੱਲੋਂ ਏ. ਆਰ. ਦਫ਼ਤਰ ਪਾਇਲ ਅੱਗੇ ਧਰਨਾ ਲਗਾ ਕੇ ਦਿੱਤਾ ਮੰਗ ਪੱਤਰ <br/>

Ad Position 21
No active advertisement
ਅਜੀਤ ਡੈਸਕ 26-09-2025
ਪਾਇਲ, 25 ਸਤੰਬਰ (ਰਜਿੰਦਰ ਸਿੰਘ, ਨਿਜ਼ਾਮਪੁਰ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਵੱਲੋਂ ਪਿੰਡ ਘਲੋਟੀ ਦੇ ਪ੍ਰਧਾਨ ਪਰਮਵੀਰ ਸਿੰਘ ਘਲੋਟੀ ਅਤੇ ਜਿਲਾ ਕਮੇਟੀ ਮੈਂਬਰ ਹਰਜੀਤ ਸਿੰਘ ਘਲੋਟੀ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਥੇਬੰਦੀ ਵੱਲੋਂ ਏ ਆਰ ਦਫ਼ਤਰ ਪਾਇਲ ਦੇ ਅੱਗੇ ਧਰਨਾ ਲਗਾ ਕੇ ਮੰਗ ਪੱਤਰ ਦਿੱਤਾ ਗਿਆ ਹੈ, ਇਸ ਧਰਨਾ ਨੂੰ ਸੰਬੋਧਨ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਦੀ ਘਲੋਟੀ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਦੀ ਕਮੇਟੀ ਦੀ ਮਿਆਦ 21-4-2024 ਨੂੰ ਖ਼ਤਮ ਹੋ ਗਈ ਸੀ, ਉਸ ਤੋਂ ਬਾਅਦ ਸਬੰਧਿਤ ਮਹਿਕਮੇ ਵੱਲੋਂ 2 ਵਾਰ ਤਿੰਨ ਮਹੀਨੇ ਦਾ ਪ੍ਰਸ਼ਾਸਕ ਲਗਾਇਆ ਗਿਆ ਅਤੇ ਹੁਣ ਲਗਭਗ ਇੱਕ ਸਾਲ ਤੋਂ ਚੋਣ ਮੈਨੇਜਰ ਲਗਾਇਆ ਹੋਇਆ ਹੈ | ਇਸ ਸਹਿਕਾਰੀ ਖੇਤੀਬਾੜੀ ਸਭਾ ਦੀ ਕਮੇਟੀ ਦੀ ਚੋਣ ਨਾ ਹੋਣ ਕਾਰਨ ਕਿਸਾਨਾਂ ਨੂੰ ਬਹੁਤ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਸਾਨਾਂ ਨੂੰ ਅਗਲੀ ਫ਼ਸਲ ਕਣਕ ਦੀ ਬਿਜਾਈ ਕਰਨ ਲਈ ਡੀ. ਏ ਪੀ. ਖਾਦ ਦੀ ਸਮੱਸਿਆ ਸਾਹਮਣੇ ਖੜ੍ਹੀ ਹੈ ਅਤੇ ਖੇਤੀਬਾੜੀ ਲਈ ਸਭਾ ਪਾਸ ਜਿਹੜੀ ਮਸ਼ੀਨਰੀ ਹੈ ਓਹ ਇਸ ਵੇਲੇ ਕਬਾੜ ਬਣ ਚੁੱਕੀ ਹੈ, ਕਿਉਂ ਪਿਛਲੇ 2 ਸਾਲ ਤੋਂ ਸਭਾ ਦਾ ਪ੍ਰਬੰਧ ਨਾ ਹੋਣ ਕਾਰਨ ਉਨ੍ਹਾਂ ਦੀ ਕੋਈ ਰਿਪੇਅਰ ਬੇਗੈਰਾ ਨਹੀਂ ਕਰਵਾਈ ਗਈ, ਜਿਸ ਕਾਰਨ ਕਿਸਾਨ ਨੂੰ ਉਨ੍ਹਾਂ ਖੇਤੀਬਾੜੀ ਸੰਦਾਂ ਦਾ ਬਿਲਕੁਲ ਵੀ ਫ਼ਾਇਦਾ ਨਹੀਂ ਹੋ ਰਿਹਾ | ਉਨ੍ਹਾਂ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਖੇਤੀਬਾੜੀ ਸਹਿਕਾਰੀ ਸਭਾ ਤੋਂ ਕਿਸਾਨ ਘਰੇਲੂ ਵਸਤਾਂ ਦਾ ਸਾਮਾਨ ਵੀ ਖ਼ਰੀਦ ਕਰਦੇ ਹਨ, ਪਰ ਸਭਾ ਕੋਈ ਪ੍ਰਬੰਧਕ ਨਾ ਹੋਣ ਕਰਕੇ ਸਭਾ ਵੱਲੋਂ ਉਸ ਖ਼ਰੀਦ ਕੀਤੇ ਸਮਾਨ ਦੀ ਅਦਾਇਗੀ ਵੀ ਅਦਾਰਿਆਂ ਨੂੰ ਨਹੀਂ ਕੀਤੀ ਗਈ ਅਤੇ ਸਭਾ ਵਿਚ ਘਰੇਲੂ ਵਸਤਾਂ ਦੇ ਸਮਾਨ ਆਉਣ ਦਾ ਕੰਮ ਵੀ ਠੱਪ ਪਿਆ ਹੈ, ਇਸ ਲਈ ਕਿਸਾਨਾਂ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਖੜੀਆਂ ਹਨ | ਮੰਗ ਪੱਤਰ ਪ੍ਰਾਪਤ ਕਰਨ ਆਏ. ਏ. ਆਰ. ਕਮਲਜੀਤ ਸਿੰਘ ਮਾਂਗਟ ਵਲੋਂ ਇੱਕ ਹਫ਼ਤੇ ਵਿਚ ਇਸ ਮਸਲੇ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ | ਇਸ ਮੌਕੇ ਜ਼ਿਲ੍ਹਾ ਜਰਨਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਵੀ ਵਿਸ਼ੇਸ਼ ਸ਼ਮੂਲੀਅਤ ਕੀਤੀ, ਇਸ ਧਰਨੇ ਵਿਚ ਪਿੰਡ ਘਲੋਟੀ ਤੋਂ ਵੱਡੀ ਗਿਣਤੀ ਵਿਚ ਕਿਸਾਨ ਸ਼ਾਮਿਲ ਹੋਏ, ਜਿਹਨਾਂ ਵਿਚ ਸੁਰਜੀਤ ਸਿੰਘ, ਮਨਜੀਤ ਸਿੰਘ, ਹਰਜੀਤ ਸਿੰਘ, ਅਮਰਿੰਦਰ ਸਿੰਘ ਬਿੱਟੂ, ਗੁਰਪ੍ਰੀਤ ਸਿੰਘ, ਮਨਦੀਪ ਸਿੰਘ, ਝਰਮਲ ਸਿੰਘ, ਪਿ੍ਤਪਾਲ ਸਿੰਘ, ਜੋਰਾ ਸਿੰਘ, ਆਜ਼ਾਦ ਸਿੰਘ, ਬੰਤ ਸਿੰਘ, ਬਿੰਦਰ ਸਿੰਘ, ਅਮਰੀਕ ਸਿੰਘ ਆਦਿ ਕਿਸਾਨ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜਨਰਲ ਸਕੱਤਰ ਯਾਦਵਿੰਦਰ ਸਿੰਘ ਯਾਦੂ ਵਲੋਂ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ <br/> ਅਗਲੀ ਖ਼ਬਰ ਖੰਭੇ 'ਚ ਮੋਟਰਸਾਈਕਲ ਵੱਜਣ ਕਾਰਨ ਨੌਜਵਾਨ ਦੀ ਮੌਤ <br/>
Ad Position 24