10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਖੰਭੇ 'ਚ ਮੋਟਰਸਾਈਕਲ ਵੱਜਣ ਕਾਰਨ ਨੌਜਵਾਨ ਦੀ ਮੌਤ <br/>

Ad Position 21
No active advertisement
ਅਜੀਤ ਡੈਸਕ 26-09-2025
ਮਾਛੀਵਾੜਾ ਸਾਹਿਬ, 25 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਅੱਜ ਸਵੇਰੇ ਮਾਛੀਵਾੜਾ ਦੇ ਵਾਲਮੀਕਿ ਮੁਹੱਲੇ ਵਿਖੇ ਮੋਟਰਸਾਈਕਲ 'ਤੇ ਰਹੇ ਨੌਜਵਾਨ ਦੀ ਖੰਭੇ 'ਚ ਵੱਜਣ ਕਾਰਨ ਮੌਤ ਹੋ ਗਈ, ਜਿਸ ਦੀ ਪਹਿਚਾਣ ਸੁਖਵੀਰ ਸਿੰਘ ਉਮਰ 38 ਸਾਲ, ਵਾਸੀ ਮੋਹਣ ਮਾਜਰਾ, ਥਾਣਾ ਚਮਕੌਰ ਸਾਹਿਬ ਵਜੋਂ ਹੋਈ ਹੈ | ਜਾਣਕਾਰੀ ਅਨੁਸਾਰ ਸੁਖਵੀਰ ਸਿੰਘ ਰਾਹੋਂ ਰੋਡ 'ਤੇ ਫਲੈਕਸ ਬੋਰਡ ਬਣਾਉਣ ਦੀ ਦੁਕਾਨ ਹੈ ਅਤੇ ਸਵੇਰੇ ਅੱਜ ਉਹ ਵਾਲਮੀਕੀ ਮੁਹੱਲੇ 'ਚੋਂ ਲੰਘ ਰਿਹਾ ਸੀ ਤਾਂ ਉਸ ਦਾ ਮੋਟਰਸਾਈਕਲ ਸੰਤੁਲਨ ਗਵਾ ਬਿਜਲੀ ਦੇ ਖੰਭੇ ਨਾਲ ਟਕਰਾ ਗਿਆ | ਮੁਹੱਲਾ ਵਾਸੀਆਂ ਨੇ ਉਕਤ ਨੌਜਵਾਨ ਮਿ੍ਤਕ ਪਿਆ ਦੇਖਿਆ ਤਾਂ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ | ਘਟਨਾ ਸਥਾਨ 'ਤੇ ਪੁੱਜੇ ਸਹਾਇਕ ਥਾਣੇਦਾਰ ਹਾਕਮ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਸੜਕ ਹਾਦਸਾ ਲੱਗਦਾ ਹੈ ਕਿ ਮੋਟਰਸਾਈਕਲ ਖੰਭੇ 'ਚ ਵੱਜਣ ਕਾਰਨ ਸੁਖਵੀਰ ਸਿੰਘ ਦੀ ਸਿਰ ਵਿਚ ਸੱਟ ਵੱਜਣ ਕਾਰਨ ਮੌਤ ਹੋਈ | ਪੁਲਿਸ ਵਲੋਂ ਲਾਸ਼ ਨੂੰ ਕਬਜ਼ੇ 'ਚ ਕਰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਮਿ੍ਤਕ ਦੇ ਵਾਰਸਾਂ ਨੂੰ ਬੁਲਾ ਕੇ ਉਨ੍ਹਾਂ ਦੇ ਬਿਆਨ ਦਰਜ ਕਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਏਕਤਾ ਉਗਰਾਹਾਂ ਜਥੇਬੰਦੀ ਵੱਲੋਂ ਏ. ਆਰ. ਦਫ਼ਤਰ ਪਾਇਲ ਅੱਗੇ ਧਰਨਾ ਲਗਾ ਕੇ ਦਿੱਤਾ ਮੰਗ ਪੱਤਰ <br/> ਅਗਲੀ ਖ਼ਬਰ ਨਹਿਰ 'ਚ ਛਾਲ ਮਾਰ ਕੇ ਬਜ਼ੁਰਗ ਨੇ ਦਿੱਤੀ ਜਾਨ
Ad Position 24