ਮਾਛੀਵਾੜਾ ਸਾਹਿਬ, 25 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਦੁਸਹਿਰਾ ਗਰਾਊਾਡ 'ਚ ਰਾਮ ਲੀਲਾ ਦੀ ਪੰਜਵੀਂ ਰਾਤ ਵਿਚ ਠੇਕੇਦਾਰਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸਰਵਹਿਤਕਾਰੀ ਸਭਾ ਸ੍ਰੀ ਰਾਮ ਲੀਲਾ ਕਮੇਟੀ ਵਲੋਂ ਕਰਵਾਏ ਜਾ ਰਹੇ ਮੰਚਨ ਦੀ ਰਾਤ ਦਿਖਾਏ ਗਏ ਦਿ੍ਸ਼ਾਂ 'ਚ ਰਾਜਾ ਦਸ਼ਰਥ ਵਲੋਂ ਸ੍ਰੀ ਰਾਮ ਜੀ ਨੂੰ ਰਾਜਭਾਗ ਦੇਣ ਦਾ ਐਲਾਨ ਕੀਤਾ ਜਾਂਦਾ ਹੈ | ਜਿਸ ਤੋਂ ਬਾਅਦ ਮੰਥਰਾਂ ਵਲੋਂ ਮਹਾਰਾਣੀ ਕੈਕੇਈ ਨੂੰ ਰਾਜਾ ਦਸ਼ਰਥ ਖ਼ਿਲਾਫ਼ ਭੜਕਾ 2 ਵਰਦਾਨ ਜਿਸ 'ਚ ਭਗਵਾਨ ਸ੍ਰੀ ਰਾਮ ਨੂੰ 14 ਸਾਲਾਂ ਬਣਵਾਸ ਤੇ ਦੂਜਾ ਭਰਤ ਨੂੰ ਰਾਜ ਵਿਲਾਸ ਮੰਗਿਆ ਗਿਆ, ਜਿਸ 'ਤੇ ਭਗਵਾਨ ਸ੍ਰੀ ਰਾਮ ਆਪਣੇ ਪਿਤਾ ਦੀ ਆਗਿਆ ਦਾ ਪਾਲਣਾ ਕਰਦੇ ਹੋਏ ਭਰਾ ਲਛਮਣ ਤੇ ਪਤਨੀ ਸੀਤਾ ਸਮੇਤ ਜੰਗਲਾਂ 'ਚ ਬਣਵਾਸ ਲਈ ਚਲੇ ਜਾਂਦੇ ਹਨ¢ ਪ੍ਰਬੰਧਕ ਕਮੇਟੀ ਵਲੋਂ ਆਏ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ | ਇਸ ਮੌਕੇ ਪ੍ਰਧਾਨ ਅਸ਼ੋਕ ਸੂਦ, ਚੇਅਰਮੈਨ ਮੋਹਿਤ ਕੁੰਦਰਾ, ਪਿ੍ੰਸੀਪਲ ਡੀ. ਡੀ. ਵਰਮਾ, ਸੰਜੀਵ ਲੀਹਲ, ਕਿ੍ਸ਼ਨ ਲਾਲ ਸਚਦੇਵਾ, ਕਿ੍ਸ਼ਨ ਲਾਲ ਚੋਪੜਾ, ਕੌਂਸਲਰ ਨੀਰਜ ਕੁਮਾਰ, ਸੰਨੀ ਸੂਦ ਆਦਿ ਵੀ ਮੌਜੂਦ ਸਨ |