10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਆਕਸਫੋਰਡ ਸੀਨੀਅਰ ਸਕੂਲ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਅਥਲੈਟਿਕਸ 'ਚ ਸ਼ਾਨਦਾਰ ਪ੍ਰਦਰਸ਼ਨ <br/>

Ad Position 21
No active advertisement
ਅਜੀਤ ਡੈਸਕ 26-09-2025
ਪਾਇਲ, 25 ਸਤੰਬਰ (ਰਜਿੰਦਰ ਸਿੰਘ, ਨਿਜ਼ਾਮਪੁਰ)-ਆਕਸਫੋਰਡ ਸੀਨੀਅਰ ਸਕੂਲ ਪਾਇਲ ਦੇ ਖਿਡਾਰੀਆਂ ਨੇ ਸੰਤ ਇਸ਼ਰ ਸਿੰਘ ਯਾਦਗਾਰੀ ਸਟੇਡੀਅਮ ਰਾੜਾ ਸਾਹਿਬ ਵਿਚ ਆਯੋਜਿਤ ਜ਼ੋਨਲ ਅਥਲੈਟਿਕਸ ਮੁਕਾਬਲਿਆਂ 'ਚ ਭਾਗ ਲੈ ਕੇ ਕੁੱਲ 46 ਤਗਮੇ, ਜਿਸ 'ਚ 19 ਸੋਨੇ, 17 ਚਾਂਦੀ ਅਤੇ 10 ਕਾਂਸੀ ਸ਼ਾਮਿਲ ਹਨ | ਇੰਨਾ ਖੇਡਾਂ 'ਚ ਖਿਡਾਰਨ ਹੁਸਨਦੀਪ ਕੌਰ ਨੇ 100 ਮੀਟਰ ਦੌੜ 'ਚ ਸੋਨ ਅਤੇ 3000 ਮੀਟਰ ਅਤੇ ਦੋ ਰਿਲੇਅ ਦੌੜਾਂ ਵਿਚ ਚਾਂਦੀ, ਅਭਿਰਾਜ ਸਿੰਘ ਰਟੋਲ ਨੇ 80 ਮੀਟਰ ਹਰਡਲ, 600 ਮੀਟਰ ਦੌੜ ਅਤੇ 400 ਮੀਟਰ ਰੀਲੇ ਵਿਚ ਸ਼ਾਨਦਾਰ ਤਿੰਨ ਸੋਨੇ ਦੇ ਤਗਮੇ ਹਾਸਿਲ ਕੀਤੇ | ਬਾਰ੍ਹਵੀਂ ਨਾਨ ਮੈਡੀਕਲ ਦੀ ਹੋਣਹਾਰ ਸਿਮਰਨ ਕੌਰ ਨੇ 400 ਮੀ. ਤੇ 3000 ਮੀ. ਦੌੜਾਂ ਵਿਚ ਸੋਨੇ ਤੇ 400 ਮੀ. ਰਿਲੇਅ 'ਚ ਚਾਂਦੀ ਦਾ ਤਗਮਾ ਜਿੱਤਿਆ, ਗੁਰਲੀਨ ਕੌਰ ਢਿੱਲੋਂ ਨੇ 200 ਮੀਟਰ 'ਚ ਸੋਨਾ, 400 ਮੀਟਰ ਰਿਲੇਅ ਵਿਚ ਚਾਂਦੀ ਤੇ 1500 ਮੀਟਰ ਵਿਚ ਕਾਂਸੀ ਹਾਸਿਲ ਕਰਕੇ ਚਾਰ ਸ਼ਾਨਦਾਰ ਤਗਮੇ ਆਪਣੇ ਨਾਂਅ ਕੀਤੇ | ਸਿਮਰਨਦੀਪ ਕੌਰ ਨੇ 200 ਮੀ., 400 ਮੀ. ਤੇ 400 ਮੀ. ਰੀਲੇ ਵਿਚ ਚਾਂਦੀ ਅਤੇ 800 ਮੀ. ਦੌੜ ਵਿਚ ਕਾਂਸੀ ਦੇ ਤਗਮੇ ਹਾਸਿਲ ਕੀਤੇ | ਏਾਜਲ ਨੇ 110 ਮੀ. ਹਰਡਲ ਵਿਚ ਸੋਨਾ, 400 ਮੀ. ਤੇ 400 ਮੀ. ਰਿਲੇਅ ਵਿਚ ਚਾਂਦੀ ਤੇ ਡਿਸਕਸ ਥਰੋ ਵਿਚ ਕਾਂਸੀ ਦੇ ਤਗਮੇ ਆਪਣੇ ਨਾਂਅ ਕੀਤੇ | ਅੰਸ਼ ਨੇ ਸ਼ਾਟਪੁੱਟ ਅਤੇ ਡਿਸਕਸ ਵਿਚ ਚਾਂਦੀ ਹਾਸਿਲ ਕੀਤੀ | ਦਲਵੀਰ ਕੌਰ ਨੇ ਹਰਡਲ 'ਚ ਸੋਨਾ ਅਤੇ ਲਾਗ ਜੰਪ 'ਚ ਕਾਂਸੀ ਦੇ ਤਗਮੇ ਜਿੱਤੇ | ਇਸ਼ਵਰ ਸਿੰਘ ਨੇ ਲਾਂਗ ਜੰਪ ਤੇ ਹਾਈ ਜੰਪ ਵਿਚ ਚਾਂਦੀ ਦੇ ਤਗਮੇ ਜਿੱਤੇ | ਜਪਲੀਨ ਕੌਰ ਨੇ 80 ਮੀ. ਹਰਡਲ ਤੇ ਹਾਈ ਜੰਪ ਵਿਚ ਚਾਂਦੀ, ਅਨੀਕੇਤ ਨੇ ਹਰਡਲ ਤੇ ਜੈਵਲਿਨ ਵਿਚ ਚਾਂਦੀ, ਗੁਰਸਿਮਰਨ ਸਿੰਘ ਨੇ ਲਾਂਗ ਜੰਪ ਤੇ 400 ਮੀ. ਹਰਡਲ 'ਚ ਕਾਂਸੀ ਅਤੇ ਗੈਵਿਨਜੋਤ ਸਿੰਘ ਨੇ ਲਾਂਗ ਜੰਪ ਵਿਚ ਸੋਨਾ ਤੇ 100 ਮੀ. ਹਰਡਲ ਵਿਚ ਚਾਂਦੀ ਦੇ ਤਗਮੇ ਜਿੱਤੇ | ਰਿਲੇਅ ਮੁਕਾਬਲਿਆਂ 'ਚ ਅੰਡਰ 14 ਲੜਕਿਆਂ ਦੀ 4 ਮੀ. ਰਿਲੇਅ ਟੀਮ ਨੇ ਸ਼ਾਨਦਾਰ ਸੋਨੇ ਦਾ ਤਗਮੇ ਆਪਣੇ ਨਾਂਅ ਕੀਤੇ | ਲੜਕੀਆਂ ਦੀ ਅੰਡਰ 17 ਦੀਆਂ ਟੀਮਾਂ ਨੇ 400 ਮੀ. ਤੇ 400 ਮੀ. ਦੋਨੇਂ ਰਿਲੇਅ ਰੇਸਾਂ 'ਚ ਸ਼ਾਨਦਾਰ ਚਾਂਦੀ ਦੇ ਤਗਮੇ ਜਿੱਤੇ | ਲੜਕਿਆਂ ਦੀ ਅੰਡਰ 19 ਦੀ 400 ਮੀ. ਟੀਮ ਨੇ ਵੀ ਚਾਂਦੀ ਦਾ ਤਗਮਾ ਜਿੱਤਿਆ | 5 ਕਿਲੋਮੀਟਰ ਕ੍ਰਾਸ ਕੰਟਰੀ ਵਿਚ ਵੀ ਸਕੂਲ ਦੀਆਂ ਤਿੰਨੇ ਟੀਮਾਂ ਅੰਡਰ 19 ਲੜਕੀਆਂ, ਅੰਡਰ 17 ਲੜਕੀਆਂ ਤੇ ਅੰਡਰ 17 ਲੜਕੇ ਅੱਗੇ ਜ਼ਿਲ੍ਹਾ ਪੱਧਰ ਲਈ ਚੁਣੇ ਗਏ | ਅਗਮਜੋਤ ਕੌਰ ਤੇ ਕੋਮਲਪ੍ਰੀਤ ਕੌਰ ਨੇ ਜੇਵਲਿਨ ਥਰੋਅ ਵਿਚ, ਆਪਣੇ ਆਪਣੇ ਵਰਗ 'ਚ ਸੋਨਾ ਜਿੱਤਿਆ, ਰਵਲੀਨ ਕੌਰ ਨੇ ਡਿਸਕਸ 'ਚ ਸ਼ਾਨਦਾਰ ਸੋਨੇ ਦਾ ਤਗਮਾ ਜਿੱਤਿਆ ਅਤੇ ਜਸਲੀਨ ਕੌਰ ਨੇ 400 ਮੀਟਰ ਹਰਡਲ ਵਿਚ ਸੋਨੇ ਦਾ ਤਗਮਾ ਜਿੱਤਿਆ | ਅਵੰਤਿਕਾ ਨੇ ਜੇਵਲਿਨ ਵਿਚ ਚਾਂਦੀ, ਮਹਿਕਪ੍ਰੀਤ ਕੌਰ ਨੇ 1500ਮੀ. 'ਚ ਚਾਂਦੀ, ਯੁਵਰਾਜ ਸਿੰਘ ਨੇ ਸ਼ਾਟਪੁੱਟ ਵਿਚ ਚਾਂਦੀ, ਤਰਣਵੀਰ ਸਿੰਘ ਨੇ ਹਰਡਲ ਵਿਚ ਚਾਂਦੀ, ਮਨਸਿਮਰਨ ਕੌਰ ਨੇ ਵੀ ਜੈਵਲਿਨ ਵਿਚ ਚਾਂਦੀ ਦੇ ਤਗਮੇ ਜਿੱਤੇ | ਪਿ੍ਯਾਂਸ਼ੀ ਢੱਲ ਨੇ ਡਿਸਕਸ, ਐਸ਼ਪ੍ਰੀਤ ਕੌਰ ਨੇ 1500 ਮੀ. ਤੇ ਸਾਹਿਲਦੀਪ ਕੌਰ ਨੇ ਸ਼ਾਟਪੁਟ ਵਿਚ ਕਾਂਸੀ ਦੇ ਤਮਗੇ ਹਾਸਿਲ ਕੀਤੇ | ਖਿਡਾਰੀਆਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਸਦਕਾ ਸਕੂਲ ਦੇ ਕਾਰਜਕਾਰੀ ਪ੍ਰਧਾਨ ਕਿਰਨਪ੍ਰੀਤ ਸਿੰਘ ਧਾਲੀਵਾਲ, ਪਿ੍ੰਸੀਪਲ ਵਿਜੇ ਕਪੂਰ, ਮੈਨੇਜਰ ਸੁਰਜੀਤ ਸਿੰਘ ਗਿੱਲ ਤੇ ਸਮੂਹ ਸਟਾਫ਼ ਨੇ ਖਿਡਾਰੀਆਂ ਦਾ ਭਰਪੂਰ ਸਵਾਗਤ ਕੀਤਾ ਤੇ ਸਕੂਲ ਦੇ ਖੇਡ ਵਿਭਾਗ ਰਵਿੰਦਰਪਾਲ ਸਿੰਘ, ਸੁਮਨਦੀਪ ਕੌਰ, ਮਨਜੀਤ ਸਿੰਘ ਅਤੇ ਗਗਨਦੀਪ ਸਿੰਘ ਨੂੰ ਦਿੰਦੇ ਹੋਏ ਸਾਰੇ ਖਿਡਾਰੀਆਂ ਨੂੰ ਅੱਗੇ ਆਉਣ ਵਾਲੇ ਵਿੱਦਿਅਕ ਤੇ ਖੇਡ ਮੁਕਾਬਲਿਆਂ ਲਈ ਉਤਸ਼ਾਹਿਤ ਕੀਤਾ |

Ad Position 22
No active advertisement
ਪਿਛਲੀ ਖ਼ਬਰ 24 ਲੱਖ ਰੁ. ਦੀ ਲਾਗਤ ਨਾਲ ਬਣੇਗਾ ਪਿੰਡ ਸਿਆੜ੍ਹ ਵਿਖੇ ਪੰਚਾਇਤ ਘਰ <br/> ਅਗਲੀ ਖ਼ਬਰ ਫੋਕਲ ਪੁਆਇੰਟ ਮਹਿਦੂਦਾਂ ਦੇ ਆੜ੍ਹਤੀਆਂ ਵਲੋਂ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਇਆ <br/>
Ad Position 24