ਮਲੌਦ, 25 ਸਤੰਬਰ (ਦਿਲਬਾਗ ਸਿੰਘ ਚਾਪੜਾ)- ਹਲਕਾ ਪਾਇਲ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਨੇ ਚੇਅਰਮੈਨ ਗੁਰਜੀਤ ਸਿੰਘ ਪੰਧੇਰਖੇੜੀ, ਸਰਕਲ ਜਥੇਦਾਰ ਸ਼ਹਿਰੀ ਜਗਜੀਤ ਸਿੰਘ ਦੌਲਤਪੁਰ ਅਤੇ ਸਰਕਲ ਜਥੇਦਾਰ ਦਿਹਾਤੀ ਪਿ੍ਤਪਾਲ ਸਿੰਘ ਝੱਮਟ ਦੀ ਹਾਜ਼ਰੀ ਵਿਚ ਪੰਜਾਬ ਸਰਕਾਰ ਉੱਪਰ ਤੰਝ ਕਸਦਿਆਂ ਕਿਹਾ ਕਿ ਹੜ੍ਹ ਪੀੜਤਾਂ ਦੀ ਮਦਦ ਦੇ ਨਾਮ ਉੱਪਰ ਪੰਜਾਬ ਸਰਕਾਰ ਆਪਣੇ ਖਾਲੀ ਖਜਾਨੇ ਨੂੰ ਭਰਨ ਲਈ ਵਿਧਾਇਕਾਂ, ਮੰਤਰੀਆਂ ਅਤੇ ਲੋਕ ਸਭਾ ਮੈਂਬਰਾਂ ਨੂੰ ਕਰੋੜਾਂ ਰੁਪਏ ਇਕੱਠੇ ਕਰਨ ਦੀ ਜ਼ਿੰਮੇਵਾਰੀ ਸੌਂਪ ਚੁੱਕੀ ਹੈ | ਉਨ੍ਹਾਂ ਕਿਹਾ ਕਿ ਜਿਹੜੀ ਸਰਕਾਰ ਦੇ ਮੁਖੀ ਅੱਜ ਤੱਕ ਖਜਾਨਾ ਭਰਿਆ ਹੋਣ ਦਾ ਪ੍ਰਚਾਰ ਕਰਦੇ ਸਨ ਅਤੇ ਪਿਛਲੀਆਂ ਸਰਕਾਰਾਂ ਤੇ ਖਜਾਨਾ ਖਾਲੀ ਦਾ ਤੰਝ ਕੱਸਦੇ ਸਨ ਉਹ ਅੱਜ ਦੋਨੋਂ ਹੱਥਾਂ ਨਾਲ ਮੰਗ ਰਹੇ ਹਨ, ਪਰ ਪੰਜਾਬ ਦੇ ਲੋਕਾਂ ਦਾ ਇਸ ਸਰਕਾਰ ਤੋਂ ਵਿਸ਼ਵਾਸ ਟੁੱਟ ਚੁੱਕਾ ਹੈ, ਕਿਉਂਕਿ ਪੰਜਾਬ ਦੇ ਲੋਕ ਭਲੀਭਾਂਤ ਜਾਣੂ ਹਨ ਕਿ ਪੰਜਾਬ ਦਾ ਖਜਾਨਾ ਦਿੱਲੀ ਦੇ ਲੋਕਾ ਵੱਲੋਂ ਨਕਾਰੇ ਹੋਏ ਲੋਕਾਂ ਉੱਪਰ ਖ਼ਰਚਿਆ ਜਾ ਰਿਹਾ ਹੈ, ਜਿਹੜੇ ਬਿਨ੍ਹਾਂ ਕਿਸੇ ਸੰਵਿਧਾਨਕ ਤਾਕਤ ਤੋਂ ਪੰਜਾਬ ਦੇ ਚੁਣੇ ਹੋਏ ਨੁਮਾਇੰਦਿਆਂ ਅਤੇ ਅਫ਼ਸਰਸ਼ਾਹੀ ਉੱਪਰ ਹੁਕਮ ਚਲਾਉਂਦੇ ਹਨ | ਜਥੇਦਾਰ ਮਦਨੀਪੁਰ ਨੇ ਕਿਹਾ ਕਿ ਪਹਿਲਾਂ ਲੈਂਡ ਪੁਲਿੰਗ ਨੀਤੀ, ਸਰਕਾਰੀ ਜ਼ਮੀਨਾਂ ਉੱਪਰ ਕਰਜ਼ਾ, ਫਿਰ ਪੰਚਾਇਤੀ ਜ਼ਮੀਨਾਂ ਉੱਪਰ ਅੱਖ ਰੱਖਣ ਦੀਆਂ ਸਲਾਹਾ ਦੇਣ ਵਾਲਿਆਂ ਨੂੰ ਪੰਜਾਬ ਦੇ ਲੋਕ ਜਾਣ ਚੁੱਕੇ ਹਨ | ਉਹ ਉਨ੍ਹਾਂ ਦਿੱਲੀ ਵਾਲਿਆਂ ਨੂੰ ਮੂੰਹ ਨਹੀਂ ਲਾਉਣਗੇ |