11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਭਾਗਪੁਰ ਦੀ ਪੰਚਾਇਤ ਵਲੋਂ ਕਿਰਾਏਦਾਰਾਂ ਅਤੇ ਪ੍ਰਵਾਸੀਆਂ ਨੂੰ ਲੈ ਕੇ ਵੱਡਾ ਫ਼ੈਸਲਾ <br/>

Ad Position 21
No active advertisement
ਅਜੀਤ ਡੈਸਕ 26-09-2025
ਕੁਹਾੜਾ, 25 ਸਤੰਬਰ (ਸੰਦੀਪ ਸਿੰਘ ਕੁਹਾੜਾ)- ਪਿੰਡ ਭਾਗਪੁਰ ਦੇ ਸਰਪੰਚ ਡਾ. ਗਗਨਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਹੁਸ਼ਿਆਰਪੁਰ ਵਿਖੇ ਛੋਟੇ ਬੱਚੇ ਨਾਲ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ | ਉਨ੍ਹਾਂ ਕਿਹਾ ਕਿ ਕਿਸੇ ਇੱਕ ਵਿਅਕਤੀ ਦੀ ਗ਼ਲਤੀ ਦੀ ਸਜ਼ਾ ਪੂਰੀ ਕਮਿਊਨਿਟੀ ਦੇਣਾ ਠੀਕ ਨਹੀਂ ਹੈ | ਉਨ੍ਹਾਂ ਕਿਹਾ ਕਿ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੀ ਇਕੱਤਰਤਾ ਦੌਰਾਨ ਫ਼ੈਸਲਾ ਕੀਤਾ ਗਿਆ ਹੈ ਕਿ ਪਿੰਡ ਦੇ ਮੂਲ ਨਿਵਾਸੀਆਂ ਤੋਂ ਇਲਾਵਾ ਪਿੰਡ ਵਿਚ ਰਹਿ ਰਹੇ ਬਾਹਰ ਵਾਲੇ ਵਿਅਕਤੀਆਂ ਲਈ ਗ੍ਰਾਮ ਰੈਜ਼ੀਡੈਂਟ ਆਈਡੈਂਟੀਫਿਕੇਸ਼ਨ ਪ੍ਰੋਸੈੱਸ (ਜੀ. ਆਰ. ਆਈ. ਪੀ) ਪ੍ਰਕਿਰਿਆ ਅਧੀਨ ਹਰ ਕਿਰਾਏਦਾਰ ਅਤੇ ਪ੍ਰਵਾਸੀ ਦੀ ਜਾਣਕਾਰੀ ਗ੍ਰਾਮ ਪੰਚਾਇਤ ਨੂੰ ਮੁਹੱਈਆ ਕਰਾਉਣਾ ਲਾਜ਼ਮੀ ਹੋਵੇਗਾ ¢ ਡਾ. ਢਿੱਲੋਂ ਨੇ ਕਿਹਾ ਕਿ ਮਤੇ ਪਾ ਕੇ ਪ੍ਰਵਾਸੀਆਂ ਨੂੰ ਪਿੰਡੋਂ ਬਾਹਰ ਕੱਢਣਾ ਪੰਚਾਇਤ ਦੇ ਅਧਿਕਾਰ ਖੇਤਰ ਵਿਚ ਨਹੀਂ ਹੈ | ਉਨ੍ਹਾਂ ਕਿਹਾ ਕਿ ਪੰਚਾਇਤਾਂ ਦੀ ਇਹ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਪਿੰਡ ਅੰਦਰ ਕੋਈ ਵੀ ਪ੍ਰਵਾਸ ਕਰ ਕੇ ਆਉਂਦਾ ਹੈ ਤਾਂ ਉਸ ਦੇ ਪਿਛੋਕੜ ਦੀ ਚੰਗੀ ਤਰ੍ਹਾਂ ਨਾਲ ਜਾਂਚ ਕੀਤੀ ਜਾਵੇ | ਉਸ ਤੋਂ ਬਾਅਦ ਹੀ ਪਿੰਡ ਵਿਚ ਸ਼ਰਨ ਦਿੱਤੀ ਜਾਵੇ, ਜਿਸ ਦੇ ਹੱਲ ਲਈ ਪਿੰਡ ਭਾਗਪੁਰ ਵਿਚ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਆਪਣੇ ਤੌਰ 'ਤੇ (ਜੀ.ਆਰ.ਆਈ.ਪੀ.) ਗਰਿਪ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ ਗਈ | ਜਿਸ ਤਹਿਤ ਪਿੰਡ ਵਿਚ ਰਹਿ ਰਹੇ ਕਿਰਾਏਦਾਰ ਜਾਂ ਪ੍ਰਵਾਸੀਆਂ ਦਾ ਪਿਛੋਕੜ, ਕੰਮ ਦੀ ਥਾਂ, ਪਰਿਵਾਰਕ ਮੈਂਬਰ, ਆਧਾਰ ਕਾਰਡ ਨੰਬਰ ਸਮੇਤ ਵਿਅਕਤੀ ਦੇ ਅਕਸ ਸਬੰਧੀ ਸਾਰੀ ਜਾਣਕਾਰੀ ਮਕਾਨ ਮਾਲਕ ਗਰਿਪ ਫਾਰਮ 'ਤੇ ਭਰ ਕੇ ਗ੍ਰਾਮ ਪੰਚਾਇਤ ਕੋਲ ਜਮਾਂ ਕਰਵਾਏਗਾ ¢ ਸਰਪੰਚ ਡਾ. ਢਿੱਲੋਂ ਨੇ ਕਿਹਾ ਕਿ ਇਸ ਤੋਂ ਇਲਾਵਾ ਕਈ ਹੋਰ ਫ਼ੈਸਲੇ ਕੀਤੇ ਗਏ ਜਿਵੇਂ ਕਿ ਜੇਕਰ ਕਿਸੇ ਕਿਰਾਏਦਾਰ ਜਾਂ ਪ੍ਰਵਾਸੀ ਦੇ ਖ਼ਿਲਾਫ਼ ਕੋਈ ਐੱਫ. ਆਈ. ਆਰ. ਦਰਜ ਹੈ ਤਾਂ ਪੰਚਾਇਤ ਜਾਂ ਮਕਾਨ ਮਾਲਕ ਨੂੰ ਜਾਣੂ ਕਰਵਾਇਆ ਜਾਵੇਗਾ ¢

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ਼ਹੀਦਗੜ੍ਹ ਸਾਹਿਬ ਨਿਜ਼ਾਮਪੁਰ ਵਿਚ ਦੁਸਹਿਰੇ ਨੂੰ ਸਮਰਪਿਤ ਸਮਾਗਮ 2 ਨੂੰ ਅਗਲੀ ਖ਼ਬਰ ਪ੍ਰੋ. ਚੀਮਾ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਹਰਿਆਣਾ ਦੇ ਮੁੱਖ ਮੰਤਰੀ ਸੈਣੀ ਨਾਲ ਕੀਤੀ ਮੁਲਾਕਾਤ <br/>
Ad Position 24