16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਧਮੋਟ ਕਲਾਂ 'ਚ ਕਣਕ ਦੀ ਫ਼ਸਲ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 27-09-2025
ਪਾਇਲ, 26 ਸਤੰਬਰ (ਰਜਿੰਦਰ ਸਿੰਘ, ਨਿਜ਼ਾਮਪੁਰ)-ਇੱਥੋਂ ਨੇੜਲੇ ਪਿੰਡ ਧਮੋਟ ਕਲਾਂ ਵਿਖੇ ਦੀ ਧਮੋਟ ਬਹੁਮੰਤਵੀ ਖੇਤੀਬਾੜੀ ਸਭਾ ਵਿਚ ਸੀ. ਆਈ. ਪੀ. ਟੀ ਵਲੋਂ ਹਾੜ੍ਹੀ ਦੀ ਫ਼ਸਲ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ¢ ਜਿਸ ਵਿਚ ਹਾਜ਼ਰ ਕਿਸਾਨਾਂ ਨੂੰ ਪੀ ਏ ਯੂ ਲੁਧਿਆਣਾ ਦੇ ਮਾਹਿਰ ਡਾਕਟਰ ਡਾ. ਸੁਰਜੀਤ ਸਿੰਘ ਨੇ ਕਿਸਾਨਾਂ ਨੂੰ ਪਰਾਲ਼ੀ ਸਾਂਭ-ਸੰਭਾਲ ਅਤੇ ਕਣਕ ਵਿਚ ਆਉਣ ਵਾਲੀਆਂ ਸਮੱਸਿਆਵਾਂ ਅਤੇ ਵਰਤੀਆਂ ਜਾਣ ਵਾਲ਼ੀਆਂ ਸਾਵਧਾਨੀਆਂ ਬਾਰੇ ਜਾਣੂ ਕਰਵਾਇਆ¢ ਜਿਸ ਵਿਚ ਸੀ. ਆਈ. ਪੀ. ਟੀ. ਤੋਂ ਜ਼ਿਲ੍ਹਾ ਅਫ਼ਸਰ ਸਿਮਰਨਜੀਤ ਸਿੰਘ ਗਰੇਵਾਲ ਨੇ ਕਿਸਾਨਾਂ ਨੂੰ ਖੇਤੀ ਵਿਚ ਹੋਣ ਵਾਲੇ ਬੇਲੋੜੇ ਖ਼ਰਚਿਆਂ ਤੋਂ ਬਚਣ ਲਈ ਡਿਜੀਟਲ ਫਾਰਮਰ ਨੈੱਟਵਰਕ (ਡੀ. ਐੱਫ. ਐਨ.) ਰਾਹੀ ਸੀ. ਆਈ. ਪੀ. ਟੀ. ਨਾਲ ਜੁੜਨ ਲਈ ਕਿਹਾ ਤਾਂ ਜੋ ਕਿਸਾਨ ਫ਼ਸਲ ਦੀ ਚੰਗੀ ਪੈਦਾਵਾਰ ਲੈ ਸਕਣ¢ ਇਸ ਮੌਕੇ ਸੀ. ਆਈ. ਪੀ. ਟੀ. ਤੋਂ ਫ਼ੀਲਡ ਅਫ਼ਸਰ ਅਮਨਦੀਪ ਸਿੰਘ ਘੁਡਾਣੀ ਅਤੇ ਦਲਜੀਤ ਸਿੰਘ ਸਕੱਤਰ ਸੁਸਾਇਟੀ ਧਮੋਟ, ਪ੍ਰਧਾਨ ਰੰਜਨ ਕੁਮਾਰ ਸਮੂਹ ਕਿਸਾਨ ਆਦਿ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀਆਂ ਨੂੰ ਟ੍ਰੈਫ਼ਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਅਗਲੀ ਖ਼ਬਰ ਦੇਸ਼ ਭਰ 'ਚੋਂ ਵੱਡੀ ਗਿਣਤੀ ਵਿਚ ਸੰਗਤਾਂ ਗੁ. ਨਗਰਾਸੂ ਦਮਦਮਾ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਹਨ-ਸੰਤ ਬੇਰ ਕਲਾਂ
Ad Position 24