ਬੀਬੀ ਨਰਿੰਦਰ ਕੌਰ ਪੰਧੇਰ ਨੂੰ ਸ਼ਰਧਾਂਜਲੀਆਂ ਭੇਟ
ਮਲੌਦ, 5 ਨਵੰਬਰ (ਦਿਲਬਾਗ ਸਿੰਘ ਚਾਪੜਾ)- ਕਲਗੀਧਰ ਟਰੇਡਰਜ਼ ਮਲੌਦ ਦੇ ਮਾਲਕ ਸੁਖਵੰਤ ਸਿੰਘ ਪੰਧੇਰ ਦੇ ਤਾਈ ਜੀ ਤੇ ਜਗਮੋਹਣ ਸਿੰਘ ਦੀ ਸੁਪਤਨੀ ਬੀਬੀ ਨਰਿੰਦਰ ਕੌਰ ਪੰਧੇਰ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀ ਭੇਟ ਕੀਤੀ ਗਈ। ਭਾਈ ਸੁਖਬੀਰ ਸਿੰਘ ਦੇ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ।
ਮਲੌਦ, 5 ਨਵੰਬਰ (ਦਿਲਬਾਗ ਸਿੰਘ ਚਾਪੜਾ)- ਕਲਗੀਧਰ ਟਰੇਡਰਜ਼ ਮਲੌਦ ਦੇ ਮਾਲਕ ਸੁਖਵੰਤ ਸਿੰਘ ਪੰਧੇਰ ਦੇ ਤਾਈ ਜੀ ਤੇ ਜਗਮੋਹਣ ਸਿੰਘ ਦੀ ਸੁਪਤਨੀ ਬੀਬੀ ਨਰਿੰਦਰ ਕੌਰ ਪੰਧੇਰ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀ ਭੇਟ ਕੀਤੀ ਗਈ। ਭਾਈ ਸੁਖਬੀਰ ਸਿੰਘ ਦੇ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਿਕ ਕਮੇਟੀ ਜਥੇਦਾਰ ਰਘਵੀਰ ਸਿੰਘ ਸਹਾਰਨ ਮਾਜਰਾ ਨੇ ਬੀਬੀ ਪੰਧੇਰ ਵਲੋਂ ਆਪਣੇ ਸੰਯੁਕਤ ਪਰਿਵਾਰ ਵਿਚ ਰਹਿੰਦਿਆਂ ਸਿੱਖਿਆ ਦੇ ਖੇਤਰ ਵਿਚ ਬੇਦਾਗ ਰਹਿ ਕੇ ਨਿਭਾਈਆਂ ਸੇਵਾਵਾਂ ਨੂੰ ਯਾਦ ਕਰਦਿਆਂ ਕਿਹਾ ਕਿ ਇੱਕ ਅਧਿਆਪਕ ਇੱਕਲੀ ਸਿੱਖਿਆ ਹੀ ਨਹੀਂ, ਜਿੰਦਗੀ ਜਿਉਣ ਦਾ ਸਲੀਕਾ ਵੀ ਸਿਖਾਉਦਾ ਹੈ । ਉਹਨਾਂ ਪਰਿਵਾਰ ਦੇ ਦੁੱਖ ਵਿਚ ਸ਼ਾਮਿਲ ਸਮੁੱਚੀਆਂ ਸਖਸ਼ੀਅਤਾਂ ਦਾ ਧੰਨਵਾਦ ਕੀਤਾ। ਇਸ ਸਮੇਂ ਬਾਬਾ ਬਲਜੀਤ ਦਾਸ ਡੇਰਾ ਖੂਹੀ ਵਾਲੇ, ਇੰਜ: ਜਗਦੇਵ ਸਿੰਘ ਬੋਪਾਰਾਏ, ਡਾ. ਜਸਕੀਰਤ ਸਿੰਘ ਪੰਧੇਰ, ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ, ਡਾ: ਜਸਪ੍ਰੀਤ ਸਿੰਘ ਬੀਜਾ, ਚੇਅਰਮੈਨ ਗੁਰਦਰਸ਼ਨ ਸਿੰਘ ਕੂਹਲੀ, ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ, ਚੇਅਰਮੈਨ ਗੁਰਜੀਤ ਸਿੰਘ ਪੰਧੇਰ ਖੇੜੀ, ਅਮਰਦਲਜੀਤ ਸਿੰਘ ਫੂਲਕਾ, ਜਥੇਦਾਰ ਗੁਰਜੀਤ ਸਿੰਘ ਮਾਂਗੇਵਾਲ, ਐਡਵੋਕੇਟ ਜਗਜੀਤ ਸਿੰਘ, ਐਡਵੋਕੇਟ ਜਸਪ੍ਰੀਤ ਸਿੰਘ ਰੌਕੀ, ਜਥੇਦਾਰ ਪਿ੍ਰਤਪਾਲ ਸਿੰਘ ਝੱਮਟ, ਜਥੇਦਾਰ ਜਗਜੀਤ ਸਿੰਘ ਦੌਲਤਪੁਰ, ਐਡਵੋਕੇਟ ਟੈਰੀ ਪੁਰੀ ਮਲੌਦ, ਗੁਰਜੀਤ ਸਿੰਘ ਨੋਨੂੰ, ਜਥੇ. ਜਗਵੀਰ ਸਿੰਘ ਪੰਧੇਰ, ਤੇਜਵੰਤ ਸਿੰਘ ਪੰਧੇਰ, ਇਕਬਾਲ ਸਿੰਘ ਕੂੰਨਰ, ਡੀ. ਪੀ. ਆਰ.ਓ. ਸਤਿੰਦਰਪਾਲ ਸਿੰਘ, ਸਰਜੀਵਨ ਸਿੰਘ ਕਾਕਾ ਪਟਿਆਲਾ, ਸਾਬਕਾ ਚੇਅਰਮੈਨ ਜਸਦੇਵ ਸਿੰਘ, ਬਲਵੰਤ ਸਿੰਘ ਕਾਲਾਬੁੱਲਾ, ਦੇਵਿੰਦਰ ਸਿੰਘ, ਸਰਪੰਚ ਸੁਖਵੰਤ ਸਿੰਘ, ਸੁਖਜੀਤ ਸਿੰਘ ਲਾਲੀ, ਜੱਥੇ ਦੇਵਿੰਦਰ ਸਿੰਘ, ਰੂਬਲ ਸਿੰਗਲਾ, ਮੇਜਰ ਸਿੰਘ ਦੌਲਤਪੁਰ, ਸੁਰਿੰਦਰ ਸਿੰਘ ਰੰਗੀ, ਜਥੇਦਾਰ ਜੋਰਾ ਸਿੰਘ, ਜਗਦੀਪ ਸਿੰਘ ਲਹਿਲ, ਜਥੇਦਾਰ ਹਰਪਾਲ ਸਿੰਘ ਲਹਿਲ, ਸੁਖਦੇਵ ਸਿੰਘ ਲਹਿਲ, ਸਵਰਨ ਸਿੰਘ ਪੰਧੇਰ, ਬਲਵੰਤ ਸਿੰਘ ਪੰਧੇਰ, ਜਬਰ ਸਿੰਘ ਪੰਧੇਰ, ਗੁਰਪ੍ਰੀਤ ਸਿੰਘ ਗੁਰਾ, ਮਾਸਟਰ ਗੁਰਪ੍ਰੀਤ ਸਿੰਘ ਘਲੋਟੀ, ਯਾਦਵਿੰਦਰ ਸਿੰਘ ਚਾਪੜਾ, ਹੈਪੀ ਗੋਇਲ, ਪ੍ਰਧਾਨ ਸਿੰਘ ਸੋਮਲ, ਵਿਸ਼ਾਲ ਵਰਮਾ, ਅਤੁਲ ਸ਼ਰਮਾ, ਸੁਰਿੰਦਰ ਸਿੰਘ ਰੰਗੀ, ਤਰਸੇਮ ਸਿੰਘ ਭੂੰਦਨ, ਸਰਪੰਚ ਅਮਨਦੀਪ ਸਿੰਘ ਟੋਨਾ, ਵਰਿੰਦਰਪਾਲ ਸਿੰਘ, ਮਨਦੀਪ ਕੌਰ ਆਦਿ ਨੇ ਅੰਤਿਮ ਅਰਦਾਸ ਵਿਚ ਸ਼ਮੂਲੀਅਤ ਕੀਤੀ। ਪਰਿਵਾਰ ਵਲੋਂ ਬੀਬੀ ਜੀ ਦੀ ਯਾਦ ਵਿੱਚ ਸਾਰੇ ਧਾਰਮਿਕ ਅਸਥਾਨਾਂ ਨੂੰ ਮਾਇਕ ਰਾਸ਼ੀ ਵੀ ਦਿਤੀ ਗਈ । ਭਾਈ ਨਰਿੰਦਰ ਸਿੰਘ ਨੇ ਸਟੇਜਦੀ ਨੇਵਾ ਨਿਭਾਉਂਦਿਆਂ ਅੰਤਿਮ ਅਰਦਾਸ ਵਿਚ ਹਾਜ਼ਰ ਸਮੁੱਚੀਆ ਸਖਸ਼ੀਅਤਾਂ ਦਾ ਧੰਨਵਾਦ ਕੀਤਾ।