11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ ਨੇ ਸਹੋਦਿਆ ਇੰਟਰ ਸਕੂਲ ਹੈਂਡਬਾਲ ਟੂਰਨਾਮੈਂਟ ਦੀ ਕੀਤੀ ਮੇਜ਼ਬਾਨੀ

Ad Position 21
No active advertisement
ਅਜੀਤ ਡੈਸਕ 01-11-2025
ਸਮਰਾਲਾ, 31 ਅਕਤੂਬਰ (ਕੁਲਵਿੰਦਰ ਸਿੰਘ)-ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ ਸਮਰਾਲਾ ਵਿਚ ਵਿਦਿਆਰਥੀਆਂ ਦੀ ਬਹੁਪੱਖੀ ਸ਼ਖ਼ਸੀਅਤ ਨਿਖਾਰਨ ਅਤੇ ਖੇਡ ਭਾਵਨਾ ਪੈਦਾ ਕਰਨ ਦੇ ਉਦੇਸ਼ ਨਾਲ ਲੜਕਿਆਂ ਦੇ ਲੁਧਿਆਣਾ ਸਹੋਦਿਆ ਕੰਪਲੈਕਸ ਹੈਂਡਬਾਲ (ਈਸਟ ਖੰਨਾ) ਮੁਕਾਬਲੇ ਕਰਵਾਏ ਗਏ¢ ਇਹ ਮੁਕਾਬਲੇ ਅੰਡਰ-14, ਅੰਡਰ-17 ਦੀਆਂ ਟੀਮਾਂ ਵਿਚਕਾਰ ਹੋਏ, ਜਿਸ ਵਿਚ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ¢ ਅੰਡਰ (14 )ਅਧੀਨ ਅੱਠ ਟੀਮਾਂ ਤੇ ਅੰਡਰ (17) ਅਧੀਨ 7 ਟੀਮਾਂ ਨੇ ਇਸ ਟੂਰਨਾਮੈਂਟ ਵਿਚ ਭਾਗ ਲਿਆ¢ ਇਸ ਮੁਕਾਬਲੇ ਵਿਚ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਮਾਛੀਵਾੜਾ ਸਾਹਿਬ, ਨਨਕਾਣਾ ਸਾਹਿਬ ਪਬਲਿਕ ਸਕੂਲ, ਕਲਗ਼ੀਧਰ ਅਕੈਡਮੀ ਦੁੱਗਰੀ ਲੁਧਿਆਣਾ, ਸੈਂਟੀਨਲ ਇੰਟਰਨੈਸ਼ਨਲ ਸਕੂਲ ਸਮਰਾਲਾ, ਗੁਰੂ ਨਾਨਕ ਪਬਲਿਕ ਸਕੂਲ ਦੋਰਾਹਾ, ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਦਿਆਲਪੁਰਾ, ਓਰੀਐਂਟਲ ਇੰਟਰਨੈਸ਼ਨਲ ਸਕੂਲ ਬੁਰਜ ਪੱਕਾ, ਮਾਛੀਵਾੜਾ ਸਾਹਿਬ ਅਤੇ ਸੁਪੀਰੀਅਰ ਵਰਲਡ ਸਕੂਲ ਗੜੀ ਤਰਖਾਣਾ ਦੀਆਂ ਟੀਮਾਂ ਸ਼ਾਮਿਲ ਹੋਈਆਂ¢ ਸਮਾਰੋਹ ਦਾ ਆਰੰਭ ਵਿਦਿਆਰਥੀਆਂ ਦੁਆਰਾ ਸ਼ਬਦ ਕੀਰਤਨ ਰਾਹੀਂ ਕੀਤਾ ਗਿਆ¢ ਸਮਾਰੋਹ ਵਿਚ ਮੁੱਖ ਮਹਿਮਾਨ ਡਾ. ਦਿਨੇਸ਼ ਸ਼ਰਮਾ (ਪਿ੍ੰਸੀਪਲ ਮਾਲਵਾ ਕਾਲਜ ਬੌਂਦਲੀ), ਵਿਸ਼ੇਸ਼ ਮਹਿਮਾਨ ਕੁਲਵਿੰਦਰ ਕੌਰ (ਇੰਚਾਰਜ ਗਰਲਜ਼ ਵਿੰਗ), ਪਵਨਦੀਪ ਕੌਰ (ਸਹਾਇਕ ਪ੍ਰੋਫ਼ੈਸਰ ਬੌਂਦਲੀ), ਸਕੂਲ ਪਿ੍ੰਸੀਪਲ ਡਾ. ਮੋਨਿਕਾ ਮਲਹੋਤਰਾ, ਸਕੂਲ ਮੈਨੇਜਰ ਰਮਨਦੀਪ ਸਿੰਘ ਦੁਆਰਾ ਸ਼ਮ੍ਹਾ ਰੌਸ਼ਨ ਕਰ ਕੇ ਕੀਤਾ ਗਿਆ¢ ਮਹਿਮਾਨਾਂ ਦੁਆਰਾ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਦੇ ਹੋਏ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ ਗਈ¢ ਇਹ ਮੈਚ ਅਧਿਆਪਕ ਹਰਪ੍ਰੀਤ ਸਿੰਘ, ਰਸਪ੍ਰੀਤ ਕੌਰ ਦੀ ਅਗਵਾਈ ਅਧੀਨ ਕਰਵਾਏ ਗਏ¢ ਇਸ ਟੂਰਨਾਮੈਂਟ ਦੌਰਾਨ ਮਾਹੌਲ ਬਹੁਤ ਹੀ ਦਿਲ ਖਿਚਵਾਂ ਸੀ¢ ਖਿਡਾਰੀਆਂ ਨੇ ਪੂਰੇ ਜੋਸ਼ ਅਤੇ ਆਤਮ ਵਿਸ਼ਵਾਸ ਦੀ ਭਾਵਨਾ ਦਿਖਾਉਂਦੇ ਹੋਏ ਖੇਡ ਪ੍ਰਦਰਸ਼ਨ ਕੀਤਾ¢ ਟੂਰਨਾਮੈਂਟ ਵਿਚ ਅੰਡਰ (14) ਦੇ ਮੁਕਾਬਲਿਆਂ ਵਿਚ ਪਹਿਲਾ ਸਥਾਨ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਮਾਛੀਵਾੜਾ ਸਾਹਿਬ, ਦੂਜਾ ਸਥਾਨ ਗੁਰੂ ਨਾਨਕ ਪਬਲਿਕ ਸਕੂਲ ਦੋਰਾਹਾ, ਤੀਜਾ ਸਥਾਨ ਸੁਪੀਰੀਅਰ ਵਰਲਡ ਸਕੂਲ ਗੜੀ ਤਰਖਾਣਾਂ ਨੇ ਪ੍ਰਾਪਤ ਕੀਤਾ¢ ਅੰਡਰ (17) ਵਿਚ ਪਹਿਲਾ ਸਥਾਨ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਮਾਛੀਵਾੜਾ ਸਾਹਿਬ, ਦੂਜਾ ਸਥਾਨ ਸੈਂਟੀਨਲ ਇੰਟਰਨੈਸ਼ਨਲ ਸਕੂਲ ਸਮਰਾਲਾ,ਤੀਜਾ ਸਥਾਨ ਓਰੀਐਂਟਲ ਇੰਟਰਨੈਸ਼ਨਲ ਸਕੂਲ ਬੁਰਜ ਪੱਕਾ ਮਾਛੀਵਾੜਾ ਸਾਹਿਬ ਨੇ ਪ੍ਰਾਪਤ ਕਰ ਕੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ¢ ਅੰਤ ਵਿਚ ਸਕੂਲ ਪਿ੍ੰਸੀਪਲ ਡਾ. ਮੋਨਿਕਾ ਮਲਹੋਤਰਾ ਤੇ ਸਕੂਲ ਮੈਨੇਜਰ ਸਰਦਾਰ ਰਮਨਦੀਪ ਸਿੰਘ ਨੇ ਜਿੱਤੀਆਂ ਟੀਮਾਂ ਨੂੰ ਮੈਡਲ, ਸਰਟੀਫਿਕੇਟ ਤੇ ਟਰਾਫ਼ੀ ਦੇ ਕੇ ਉਨ੍ਹਾਂ ਦਾ ਉਤਸ਼ਾਹ ਵਧਾਇਆ¢ ਅੰਤ ਵਿਚ ਪਿ੍ੰਸੀਪਲ ਮੋਨਿਕਾ ਮਲਹੋਤਰਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ¢
Ad Position 22
No active advertisement
ਪਿਛਲੀ ਖ਼ਬਰ ਕੋਟਾਂ ਕਾਲਜ ਦੇ ਵਿਦਿਆਰਥੀਆਂ ਵਲੋਂ ਅੰਤਰ ਕਾਲਜ ਮੁਕਾਬਲਿਆਂ ਦੇ 5 ਤਗਮਿਆਂ 'ਤੇ ਕਬਜ਼ਾ ਅਗਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਸੰਬੰਧੀ ਮੀਟਿੰਗ ਭਲਕੇ
Ad Position 24