11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

20.44 ਗ੍ਰਾਮ ਹੈਰੋਇਨ ਤੇ 5.60 ਲੱਖ ਰੁਪਏ ਡਰੱਗ ਮਨੀ ਸਣੇ ਤਸਕਰ ਕਾਬੂ

ਡੱਬਵਾਲੀ (ਹਰਿਆਣਾ), 11 ਅਗਸਤ (ਇਕਬਾਲ ਸਿੰਘ ਸ਼ਾਂਤ)- ਇਨੈਲੋ ਦੇ ਕੌਮੀ...

Ad Position 21
No active advertisement
ਅਜੀਤ ਡੈਸਕ 11-08-2026

ਡੱਬਵਾਲੀ (ਹਰਿਆਣਾ), 11 ਅਗਸਤ (ਇਕਬਾਲ ਸਿੰਘ ਸ਼ਾਂਤ)- ਇਨੈਲੋ ਦੇ ਕੌਮੀ ਪ੍ਰਧਾਨ ਅਭੈ ਸਿੰਘ ਚੌਟਾਲਾ ਵਲੋਂ ਸਿਆਸੀ ਪਿੰਡ ਚੌਟਾਲਾ ’ਚ ਨਸ਼ੇ ਵਿਕਣ ਖ਼ਿਲਾਫ਼ ਦਿੱਤੀ ਚਿਤਾਵਨੀ ਮਗਰੋਂ ਡੱਬਵਾਲੀ ਪੁਲਿਸ ਦੀ ਕਾਰਵਾਈ ਤੇਜ਼ ਹੋ ਗਈ ਹੈ। ਸੀ.ਆਈ.ਏ. ਡੱਬਵਾਲੀ ਨੇ ਪਿੰਡ ਚੌਟਾਲਾ ’ਚ ਇਕ ਨੌਜਵਾਨ ਨੂੰ 20.44 ਗ੍ਰਾਮ ਹੈਰੋਇਨ ਤੇ 5 ਲੱਖ 60 ਹਜ਼ਾਰ ਰੁਪਏ ਡਰੱਗ ਮਨੀ ਸਣੇ ਕਾਬੂ ਕੀਤਾ ਹੈ।

ਪੁਲਿਸ ਬੁਲਾਰੇ ਆਨੰਦ ਕੁਮਾਰ ਨੇ ਦੱਸਿਆ ਕਿ ਸੀ.ਆਈ.ਏ. ਦੇ ਮੁਖੀ ਸ਼ੈਲੇਂਦਰ ਕੁਮਾਰ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਇਕ ਨੌਜਵਾਨ ਨੂੰ ਕਾਬੂ ਕਰਕੇ ਉਸ ਦੇ ਪਿੱਠੂ ਬੈਗ ਦੀ ਤਲਾਸ਼ੀ ਲਈ, ਜਿਸ ’ਚੋਂ 20.44 ਗ੍ਰਾਮ ਹੈਰੋਇਨ ਤੇ 5.60 ਲੱਖ ਰੁਪਏ ਬਰਾਮਦ ਹੋਏ। ਮੁਲਜ਼ਮ ਦੀ ਪਛਾਣ ਅਨਿਲ ਕੁਮਾਰ ਵਜੋਂ ਹੋਈ ਹੈ। ਉਸ ਖ਼ਿਲਾਫ਼ ਥਾਣਾ ਸਦਰ ਡੱਬਵਾਲੀ ’ਚ ਐਨ.ਡੀ.ਪੀ.ਐਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਇਸੇ ਵਿਚਕਾਰ ਸੀ.ਆਈ.ਏ. ਡੱਬਵਾਲੀ ਤੇ ਥਾਣਾ ਸਦਰ ਨੇ ਚੌਟਾਲਾ ਅਤੇ ਭਾਰੂਖੇੜਾ ਵਿਖੇ 23.99 ਗ੍ਰਾਮ ਹੈਰੋਇਨ ਸਮੇਤ ਚਾਰ ਮੁਲਜ਼ਮ ਕਾਬੂ ਕੀਤੇ ਹਨ। ਚੌਟਾਲਾ ’ਚ ਸ਼ਿਸ਼ਪਾਲ ਤੋਂ 6.280 ਗ੍ਰਾਮ ਅਤੇ ਕਾਰ ਸਵਾਰ ਰਾਜੇਂਦਰ ਤੋਂ 10.740 ਗ੍ਰਾਮ ਹੈਰੋਇਨ ਮਿਲੀ। ਪੁੱਛਗਿੱਛ ’ਚ ਵਿਜੇਂਦਰ ਕੁਮਾਰ ਤੋਂ ਸਪਲਾਈ ਦੀ ਜਾਣਕਾਰੀ ਮਿਲਣ ’ਤੇ ਉਸ ਨੂੰ ਵੀ ਕਾਬੂ ਕੀਤਾ ਗਿਆ। ਭਾਰੂਖੇੜਾ ’ਚ ਗਿਰੀਸ਼ ਨੂੰ ਬਿਨਾਂ ਨੰਬਰ ਮੋਟਰਸਾਈਕਲ ਸਮੇਤ 5.970 ਗ੍ਰਾਮ ਹੈਰੋਇਨ ਨਾਲ ਗ੍ਰਿਫ਼ਤਾਰ ਕੀਤਾ ਗਿਆ। ਸਾਰੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

ਪੁਲਿਸ ਬੁਲਾਰੇ ਮੁਤਾਬਕ ਨਸ਼ਿਆਂ ਤੋਂ ਕਮਾਈ ਜਾਇਦਾਦ ਵੀ ਪੁਲਿਸ ਦੇ ਰਡਾਰ ’ਤੇ ਹੈ ਅਤੇ ਨਿਯਮਾਂ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਬੀਤੇ ਐਤਵਾਰ ਅਭੈ ਸਿੰਘ ਚੌਟਾਲਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਪਿੰਡ ਚੌਟਾਲਾ ’ਚ ਸ਼ਰੇਆਮ ਚਿੱਟਾ ਵਿਕਣ ਨੂੰ ਲੈ ਕੇ ਡੱਬਵਾਲੀ ਪੁਲਿਸ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਐੱਸ.ਪੀ. ਨੂੰ ਇਕ ਹਫ਼ਤੇ ਦਾ ਅਲਟੀਮੇਟਮ ਦਿੱਤਾ ਸੀ। ਦੂਜੇ ਪਾਸੇ ਐੱਸ.ਪੀ. ਨੇ ਨਸ਼ਿਆਂ ਖ਼ਿਲਾਫ਼ ਲਗਾਤਾਰ ਸਖ਼ਤ ਕਾਰਵਾਈ ਦਾ ਦਾਅਵਾ ਕੀਤਾ ਸੀ। ਇਸ ਮਗਰੋਂ ਚੌਟਾਲਾ ’ਚ ਇਹ ਵੱਡੀਆਂ ਪੁਲਿਸ ਕਾਰਵਾਈਆਂ ਸਾਹਮਣੇ ਆਈਆਂ।

 

Ad Position 22
No active advertisement
ਪਿਛਲੀ ਖ਼ਬਰ ਬੰਗਲਾਦੇਸ਼ ਰੇਲਵੇ ਲਈ ਐਲ.ਐਚ.ਬੀ. ਰੇਲ ਡੱਬਿਆਂ ਦਾ ਰੇਕ ਅੱਜ ਆਰ.ਸੀ.ਐਫ. ਤੋਂ ਰਵਾਨਾ ਹੋਵੇਗਾ- ਅਮਨ ਕੁਮਾਰ ਅਗਲੀ ਖ਼ਬਰ ਕਾਵੜੀਆਂ ਨਾਲ ਦੁਰਵਿਵਹਾਰ ਕਰਨ ਵਾਲਾ ਹੌਲਦਾਰ ਮੁਅੱਤਲ
Ad Position 24