02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਭਾਜਪਾ ਦੀ 36 ਮੈਂਬਰੀ ਸੂਬਾ ਟੀਮ 'ਚ ਜ਼ਿਲ੍ਹਾ ਡੱਬਵਾਲੀ ਪੂਰੀ ਅਣਗੌਲਿਆ, ਸਿਰਸਾ ਨੂੰ ਵੀ ਨਹੀਂ ਮਿਲੀ ਨੁਮਾਇੰਦਗੀ

ਡੱਬਵਾਲੀ (ਹਰਿਆਣਾ), 2 ਅਗਸਤ (ਇਕਬਾਲ ਸਿੰਘ ਸ਼ਾਂਤ)- ਹਰਿਆਣਾ ਭਾਜਪਾ ਦੀ ਨਵੀਂ 36 ਮੈਂਬਰੀ ਸੂਬਾਈ...

Ad Position 21
No active advertisement
ਅਜੀਤ ਡੈਸਕ 02-08-2026

ਡੱਬਵਾਲੀ (ਹਰਿਆਣਾ), 2 ਅਗਸਤ (ਇਕਬਾਲ ਸਿੰਘ ਸ਼ਾਂਤ)- ਹਰਿਆਣਾ ਭਾਜਪਾ ਦੀ ਨਵੀਂ 36 ਮੈਂਬਰੀ ਸੂਬਾਈ ਅਹੁਦੇਦਾਰ ਟੀਮ ਵਿਚ ਸਰਹੱਦੀ ਜਥੇਬੰਦਕ ਜ਼ਿਲ੍ਹਾ ਡਬਵਾਲੀ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੈ। ਬਲਕਿ ਪੂਰੇ ਸਿਰਸਾ ਜ਼ਿਲ੍ਹੇ ਨੂੰ ਵੀ ਸੂਚੀ ਵਿਚ ਕੋਈ ਨੁਮਾਇੰਦਗੀ ਨਹੀਂ ਮਿਲੀ। ਸੂਬਾ ਪ੍ਰਧਾਨ ਡਾ. ਅਰਚਨਾ ਗੁਪਤਾ ਵਲੋਂ ਜਾਰੀ ਸੂਚੀ ਵਿਚ ਸੂਬਾ ਮੀਤ ਪ੍ਰਧਾਨ, ਜਨਰਲ ਸਕੱਤਰ, ਮੰਤਰੀ, ਬੁਲਾਰੇ, ਮੋਰਚਾ ਪ੍ਰਧਾਨ ਸਮੇਤ ਵੱਖ-ਵੱਖ ਅਹੁਦਿਆਂ 'ਤੇ ਨਿਯੁਕਤੀਆਂ ਕੀਤੀਆਂ ਗਈਆਂ ਹਨ, ਪਰ ਸਿਰਸਾ ਜ਼ਿਲ੍ਹੇ ਦੀਆਂ ਡੱਬਵਾਲੀ, ਕਾਲਾਂਵਾਲੀ, ਏਲਨਾਬਾਦ, ਸਿਰਸਾ ਅਤੇ ਰਾਣੀਆਂ ਹਲਕਿਆਂ ਵਿਚੋਂ ਇਕ ਵੀ ਆਗੂ ਨੂੰ ਸੂਬਾ ਟੀਮ ਵਿੱਚ ਥਾਂ ਨਹੀਂ ਮਿਲ ਸਕੀ।

ਇਸ ਨੂੰ ਲੈ ਕੇ ਸਥਾਨਕ ਭਾਜਪਾ ਵਰਕਰਾਂ ਅਤੇ ਆਗੂਆਂ ਵਿਚ ਅੰਦਰਖਾਤੇ ਮਾਯੂਸੀ ਹੈ। ਹਾਲਾਂਕਿ ਸੂਬੇ ਅਤੇ ਕੇਂਦਰ ਵਿਚ ਭਾਜਪਾ ਦੀ ਸਰਕਾਰ ਹੋਣ ਕਾਰਨ ਆਗੂ ਖੁੱਲ੍ਹ ਕੇ ਪ੍ਰਤੀਕਰਮ ਦੇਣ ਤੋਂ ਟਾਲਾ ਵੱਟ ਰਹੇ ਹਨ। ਸੂਚੀ ਵਿਚ ਜ਼ਿਲ੍ਹਾਵਾਰ ਨੁਮਾਇੰਦਗੀ ਤਹਿਤ 'ਤੇ ਗੁਰੂਗ੍ਰਾਮ, ਰੋਹਤੱਕ ਅਤੇ ਯਮੁਨਾਨਗਰ ਨੂੰ ਸਭ ਤੋਂ ਵੱਧ ਚਾਰ-ਚਾਰ ਅਹੁਦੇਦਾਰ ਮਿਲੇ ਹਨ। ਫਤਿਹਾਬਾਦ ਅਤੇ ਸੋਨੀਪਤ ਨੂੰ ਤਿੰਨ-ਤਿੰਨ, ਜੀਂਦ, ਫਰੀਦਾਬਾਦ, ਅੰਬਾਲਾ, ਝੱਜਰ ਅਤੇ ਕੁਰੂਕਸ਼ੇਤਰ ਨੂੰ ਦੋ-ਦੋ ਅਹੁਦੇ ਮਿਲੇ ਹਨ। ਰਿਵਾੜੀ, ਹਿਸਾਰ, ਪਲਵਲ, ਪੰਚਕੂਲਾ, ਕੈਥਲ, ਕਰਨਾਲ, ਦਾਦਰੀ ਅਤੇ ਭਿਵਾਨੀ ਨੂੰ ਇਕ-ਇਕ ਅਹੁਦਾ ਮਿਲਿਆ ਹੈ।

ਨੇੜਲੇ ਫਤਿਹਾਬਾਦ ਜ਼ਿਲ੍ਹੇ ਦੀ ਰਤੀਆ ਵਿਧਾਨ ਸਭਾ ਨੂੰ ਹਾਈਕਮਾਂਡ ਵੱਲੋਂ ਖ਼ਾਸ ਤਵੱਜੋ ਮਿਲੀ ਹੈ। ਰਤੀਆ ਤੋਂ ਸਾਬਕਾ ਸੰਸਦ ਮੈਂਬਰ ਸੁਨੀਤਾ ਦੁੱਗਲ ਅਤੇ ਸਾਬਕਾ ਵਿਧਾਇਕ ਰਵਿੰਦਰ ਬਲਿਆਲਾ ਨੂੰ ਸੂਬਾ ਮੀਤ ਪ੍ਰਧਾਨ, ਜਦਕਿ ਵੇਦ ਫੁੱਲਾਂ ਨੂੰ ਸੂਬਾ ਮਹਾਂਮੰਤਰੀ ਬਣਾਇਆ ਗਿਆ ਹੈ। ਇਕੋ ਵਿਧਾਨ ਸਭਾ ਤੋਂ ਤਿੰਨ ਆਗੂਆਂ ਨੂੰ ਸੂਬਾ ਟੀਮ ਵਿਚ ਸ਼ਾਮਲ ਕਰਨ ਅਤੇ ਪੂਰੇ ਸਿਰਸਾ ਜ਼ਿਲ੍ਹੇ ਨੂੰ ਬਾਹਰ ਰੱਖਣ ਦੀ ਚਰਚਾ ਭਾਜਪਾ ਦੇ ਅੰਦਰ ਵੀ ਹੈ।

ਡੱਬਵਾਲੀ ਅਤੇ ਸਿਰਸਾ ਲੰਬੇ ਸਮੇਂ ਤੋਂ ਇਨੇਲੋ ਅਤੇ ਕਾਂਗਰਸ ਦੇ ਦਬਦਬੇ ਹੇਠ ਚੱਲੇ ਆ ਰਹੇ ਹਨ। ਭਾਜਪਾ ਸਰਕਾਰ ਨੇ ਡੱਬਵਾਲੀ ਨੂੰ ਪੁਲਿਸ ਜ਼ਿਲ੍ਹਾ ਐਲਾਨ ਕੇ ਖੇਤਰ ਵਿਚ ਆਪਣੀ ਸਿਆਸੀ ਪਕੜ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ, ਇਸਦੇ ਬਾਵਜੂਦ ਪਾਰਟੀ ਅਜੇ ਤੱਕ ਡੱਬਵਾਲੀ ਸਮੇਤਜ਼ਿਲ੍ਹੇ ਦੀਆਂ ਪੰਜਾਂ ਵਿਧਾਨ ਸਭਾ ਸੀਟਾਂ 'ਤੇ ਮਜ਼ਬੂਤ ਸਿਆਸੀ ਮੁਕਾਮ ਨਹੀਂ ਹਾਸਿਲ ਕਰ ਸਕੀ। ਵੱਡੀ ਗੱਲ ਹੈ ਕਿ ਚੌਟਾਲਾ ਪਰਿਵਾਰ ਦੇ ਜੱਦੀ ਹਲਕੇ ਡੱਬਵਾਲੀ ਵਿਚ ਵੀ ਭਾਜਪਾ ਅਜਿਹਾ ਜ਼ਮੀਨੀ ਆਧਾਰ ਵਾਲਾ ਸਥਾਨਕ ਆਗੂ ਤਿਆਰ ਨਹੀਂ ਕਰ ਸਕੀ, ਜਿਹੜਾ ਸੰਗਠਨ ਨੂੰ ਮਜ਼ਬੂਤੀ ਦੇ ਸਕੇ।

ਸਿਆਸੀ ਪੱਖੋਂ ਅਹਿਮ ਮੰਨੇ ਜਾਂਦੇ ਇਸ ਖੇਤਰ ਵਿਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਖੁਦ ਜ਼ਿਲ੍ਹਾ ਲੋਕ ਸ਼ਿਕਾਇਤ ਅਤੇ ਦੁੱਖ ਨਿਵਾਰਣ ਕਮੇਟੀ ਸਿਰਸਾ ਦੇ ਚੇਅਰਮੈਨ ਹਨ। ਇਸ ਦੇ ਬਾਵਜੂਦ ਇੱਥੋਂ ਸੂਬਾ ਸੰਗਠਨ ਵਿਚ ਕਿਸੇ ਨੂੰ ਵੀ ਥਾਂ ਨਾ ਮਿਲਣਾ ਸਿਆਸੀ ਹਲਕਿਆਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

Ad Position 22
No active advertisement
ਪਿਛਲੀ ਖ਼ਬਰ ਪਾਰਟੀ ਦੀਆਂ ਟਿਕਟਾਂ ਹਲਕਿਆਂ ’ਚ ਕੰਮ ਕਰਨ ਵਾਲੇ ਨੌਜਵਾਨਾਂ ਨੂੰ ਦਿੱਤੀਆਂ ਜਾਣਗੀਆਂ- ਰਾਜਾ ਵੜਿੰਗ ਅਗਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਭਾਜਪਾ ਨੇ ਕੁਲਦੀਪ ਸਿੰਘ ਭੰਗੇਵਾਲਾ ਨੂੰ ਬਣਾਇਆ ਪ੍ਰਧਾਨ
Ad Position 24
No active advertisement