15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਮਹਿਦੂਦਾਂ ਦੀ ਅਨਾਜ ਮੰਡੀ ਵਿਚ ਪਿਛਲੇ ਸਾਲ ਨਾਲੋਂ ਇਸ ਵਾਰ ਡੇਢ ਲੱਖ ਝੋਨੇ ਦੀ ਬੋਰੀ ਘਟੀ- ਗਿੱਲ ਤੇ ਕੁੱਬੇ

Ad Position 21
No active advertisement
ਅਜੀਤ ਡੈਸਕ 04-11-2025
ਬੀਜਾ, 3 ਨਵੰਬਰ (ਅਵਤਾਰ ਸਿੰਘ ਜੰਟੀ ਮਾਨ)-ਫੋਕਲ ਪੁਆਇੰਟ ਮਹਿਦੂਦਾਂ ਦੀ ਅਨਾਜ ਮੰਡੀ ਵਿੱਚ ਪਿਛਲੇ ਸਾਲ ਦੇ ਝੋਨੇ ਦੇ ਸੀਜ਼ਨ ਨਾਲੋਂ ਇਸ ਵਾਰ ਡੇਢ ਲੱਖ ਦੇ ਕਰੀਬ ਝੋਨੇ ਦੀ ਬੋਰੀ ਘੱਟ ਆਉਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ | ਫੋਕਲ ਪੁਆਇੰਟ ਮਹਿਦੂਦਾਂ ਦੀ ਅਨਾਜ ਮੰਡੀ ਦੇ ਪ੍ਰਧਾਨ ਬਲਦੇਵ ਸਿੰਘ ਗਿੱਲ ਤੇ ਦਿਲਬਾਗ ਸਿੰਘ ਕੁੱਬੇ ਨੇ ਦੱਸਿਆ ਕਿ ਇਸ ਵਾਰ ਝੋਨੇ ਦੀ ਫ਼ਸਲ ਮੰਡੀਆਂ ਵਿੱਚ ਘੱਟ ਆਉਣ ਦਾ ਕਾਰਨ ਰਿਹਾ ਕਿ ਜਦੋਂ ਕਿ ਬਰਸਾਤ ਨੇ ਝੋਨੇ ਦਾ ਝਾੜ ਘਟਾ ਦਿੱਤਾ ਗਿਆ | ਜਿਸ ਕਾਰਨ ਇਸ ਵਾਰ ਮੰਡੀਆਂ ਵਿੱਚ ਝੋਨਾ ਬਹੁਤ ਜ਼ਿਆਦਾ ਘੱਟ ਆ ਰਿਹਾ ਸੀ ਜਿਸ ਕਾਰਨ ਡੇਢ ਲੱਖ ਬੋਰੀ ਫੋਕਲ ਮਹਿਦੂਦਾਂ ਦੀ ਅਨਾਜ ਮੰਡੀ ਵਿਖੇ ਝੋਨੇ ਦੀ ਘੱਟ ਆਈ ਆਉਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ | ਇਸ ਕਾਰਨ ਆੜ੍ਹਤੀਆਂ, ਕਿਸਾਨ ਅਤੇ ਮਜ਼ਦੂਰੀ 'ਤੇ ਸਿੱਧਾ ਅਸਰ ਪਿਆ ਹੈ | ਫੋਕਲ ਪੁਆਇੰਟ ਮਹਿਦੂਦਾਂ ਦੀ ਅਨਾਜ ਮੰਡੀ ਵਿੱਚ ਪਿਛਲੇ ਸਾਲ 1 ਲੱਖ 93 ਹਜ਼ਾਰ 8 ਸੌਂ 75 ਬੋਰੀਆਂ ਆਈਆਂ ਸਨ | ਇਸ ਵਾਰ 2 ਨਵੰਬਰ 2025 ਵਿੱਚ 1 ਲੱਖ 34 ਹਜ਼ਾਰ, ਤਿੰਨ ਸੌ 10 ਬੋਰੀਆਂ ਆਈਆਂ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਦਾ ਝੋਨੇ ਦੀ ਫ਼ਸਲ ਦਾ ਝਾੜ ਘੱਟ ਹੋਣ ਕਰਕੇ ਨੁਕਸਾਨ ਹੋਇਆ ਹੈ ਉਸ ਦੀ ਭਰਪਾਈ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਰਲ ਕੇ ਭਰੇ |
Ad Position 22
No active advertisement
ਪਿਛਲੀ ਖ਼ਬਰ ਝੋਨੇ ਦੇ ਘੱਟ ਝਾੜ ਦੀ ਭਰਪਾਈ ਕੇਂਦਰ ਤੇ ਸੂਬਾ ਸਰਕਾਰ ਕਰੇ- ਚੇਅਰਮੈਨ ਪੂਰਬਾ ਤੇ ਸਵੈਚ ਬਗ਼ਲੀ ਖ਼ੁਰਦ ਅਗਲੀ ਖ਼ਬਰ ਐਸ. ਸੀ. ਬੀ. ਸੀ. ਇੰਪਲਾਈਜ਼ ਵੈੱਲਫੇਅਰ ਫੈਡਰੇਸ਼ਨ ਸਰਕਲ ਖੰਨਾ ਵਲੋਂ ਸਾਂਝੇ ਤੌਰ 'ਤੇ ਰੋਸ ਪ੍ਰਦਰਸ਼ਨ
Ad Position 24