07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਪੰਜਾਬ ਸਟੇਟ ਪ੍ਰਾਇਮਰੀ ਸਕੂਲ ਖੇਡਾਂ ਵਿਚ ਲੁਧਿਆਣਾ ਦੀਆਂ ਸ਼ਾਨਦਾਰ ਪ੍ਰਾਪਤੀਆਂ

Ad Position 21
repet_subhas-goyals [Copy P29]
ਅਜੀਤ ਡੈਸਕ 23-11-2025
ਖੰਨਾ, 22 ਨਵੰਬਰ (ਹਰਜਿੰਦਰ ਸਿੰਘ ਲਾਲ)-ਪੰਜਾਬ ਸਟੇਟ ਪ੍ਰਾਇਮਰੀ ਸਕੂਲ ਖੇਡਾਂ 2025-26 ਸਪੋਰਟਸ ਕੰਪਲੈਕਸ ਸੈਕਟਰ 78 ਮੋਹਾਲੀ ਵਿਖੇ 17 ਨਵੰਬਰ ਤੋਂ 20 ਨਵੰਬਰ ਤੱਕ ਸੰਪੰਨ ਹੋਈਆਂ | ਇਨ੍ਹਾਂ ਖੇਡਾਂ ਵਿਚ ਪੰਜਾਬ ਦੇ ਸਾਰੇ ਜ਼ਿਲਿ੍ਹਆਂ ਦੇ ਖਿਡਾਰੀਆਂ ਨੇ ਭਾਗ ਲਿਆ | ਇਨ੍ਹਾਂ ਖੇਡਾਂ ਵਿਚ ਲੁਧਿਆਣਾ ਜ਼ਿਲੇ੍ਹ ਦੇ ਜਿਮਨਾਸਟਿਕ ਖਿਡਾਰੀਆਂ ਲੜਕੇ ਅਤੇ ਲੜਕੀਆਂ ਨੇ ਵੀ ਭਾਗ ਲਿਆ | ਲੁਧਿਆਣਾ ਜ਼ਿਲੇ੍ਹ ਦੀ ਰਿਦਮਿਕ ਜਿਮਨਾਸਟਿਕ ਟੀਮ ਨੇ ਪੰਜਾਬ ਵਿਚੋਂ ਦੂਜਾ ਸਨਾਥ ਅਤੇ ਲੜਕਿਆਂ ਦੀ ਆਰਟਿਸਟਿਕ ਜਿਮਨਾਸਟਿਕ ਟੀਮ ਨੇ ਵੀ ਦੂਜਾ ਸਥਾਨ ਪ੍ਰਾਪਤ ਕੀਤਾ | ਅਰਾਧਿਆ ਸ਼ਰਮਾ ਨੇ ਬੈਲੇਸਿੰਗ ਬੀਮ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਸੁਖਦੀ ਕੌਰ ਨੇ ਫ਼ਲੌਰ ਐਕਸਸਾਈਜ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ | ਖੰਨਾ ਜਿਮਨਾਸਟਿਕ ਸੈਂਟਰ ਤੋਂ ਅਰਾਧਿਆ ਸ਼ਰਮਾ, ਕਿਰਨਦੀਪ ਕੌਰ, ਮਹਿਕਪ੍ਰੀਤ ਕੌਰ, ਜਪਮਨ ਕੌਰ, ਸੁਖਦੀਪ ਕੌਰ, ਹਰਜੋਤ ਕੌਰ, ਸਨਵੀ ਸੋਮਰਾ ਅਤੇ ਰੇਸ਼ਮ ਸਿੰਘ ਨੇ ਇੰਨ੍ਹਾਂ ਖੇਡਾਂ ਵਿਚ ਭਾਗ ਲਿਆ | ਰਤਨ ਕੁਮਾਰ ਪਾਂਸੀ ਸਕੱਤਰ ਲੁਧਿਆਣਾ ਜ਼ਿਲ੍ਹਾ ਜਿਮਨਾਸਟਿਕ ਐਸੋਸੀਏਸ਼ਨ ਨੇ ਦੱਸਿਆ ਕਿ ਸ਼ੈਲਜਾ ਕੌਸ਼ਲ ਜਿਮਨਾਸਟਿਕ ਕੋਚ ਪੂਰੀ ਲਗਨ ਅਤੇ ਮਿਹਨਤ ਨਾਲ ਅਭਿਆਸ ਕਰਵਾਉਂਦੇ ਹਨ | ਇਸ ਮੌਕੇ ਮੇਵਾ ਸਿੰਘ, ਵਰਿੰਦਰ ਕੁਮਾਰ, ਅਮਰਜੀਤ ਕੌਰ ਅਤੇ ਬੱਚਿਆਂ ਦੇ ਮਾਤਾ ਪਿਤਾ ਨੇ ਬੱਚਿਆਂ ਨੂੰ ਹੌਸਲਾ ਅਫ਼ਜਾਈ ਕੀਤੀ |
Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਖੱਟੜਾ ਤੇ ਜਥੇਦਾਰ ਜੱਲ੍ਹਾ ਵਲੋਂ ਸ਼੍ਰੋਮਣੀ ਕਮੇਟੀ ਵਲੋਂ ਕਰਵਾਏ ਜਾ ਰਹੇ ਸਮਾਗਮਾਂ 'ਚ ਸੰਗਤ ਨੂੰ ਵੱਡੀ ਗਿਣਤੀ... ਅਗਲੀ ਖ਼ਬਰ ਬਗਲੀ ਕਲਾਂ ਵਿਖੇ 75 ਸਾਲਾ ਨੈਸ਼ਨਲ ਪੱਧਰੀ ਬਜ਼ੁਰਗ ਦੌੜਾਕ ਸ਼ਿੰਗਾਰਾ ਸਿੰਘ ਸੇਵਾ ਮੁਕਤ ਇੰਸਪੈਕਟਰ ਨੂੰ ਕੀਤਾ ਸਨਮਾਨਿਤ...
Ad Position 24